BREAKING NEWS
Search

ਖੇਤਾਂ ਚ ਟਰੈਕਟਰ ਚਲਾਉਂਦਿਆਂ ਇਸ ਗ਼ਲਤੀ ਕਾਰਨ ਗਈ ਕਿਸਾਨ ਦੀ ਜਾਨ – ਹਰ ਕੋਈ ਕਰ ਰਿਹਾ ਇਹ ਮੰਗ

ਆਈ ਤਾਜਾ ਵੱਡੀ ਖਬਰ

ਕਈ ਵਾਰੀ ਲਾਪਰਵਾਹੀ ਕਰਨ ਨਾਲ ਅਜਿਹੇ ਹਾਦਸੇ ਜਾਂ ਦੁਰਘਟਨਾ ਵਾਪਰ ਜਾਂਦੀਆਂ ਹਨ ਜਿਸ ਦਾ ਖਮਿਆਜਾ ਵੱਡੇ ਪੈਮਾਨੇ ਵਿੱਚ ਭੁਗਤਣਾ ਪੈਂਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਕਿਸੇ ਵੀ ਕੰਮ ਨੂੰ ਭਾਵੇਂ ਥੋੜ੍ਹਾ ਕਰੋ ਪਰ ਉਸ ਨੂੰ ਸੰਪੂਰਨ ਤੇ ਸੰਤੁਸ਼ਟੀ ਨਾਲ ਕੀਤਾ ਕਰੋ ਨਾ ਕਿ ਲਾਪ੍ਰਵਾਹੀ ਜਾਂ ਕਾਹਲੀ ਦੇ ਨਾਲ ਅਧੂਰਾ ਕੰਮ ਕਰੋ। ਇਸੇ ਤਰ੍ਹਾਂ ਭਾਵੇਂ ਬਿਜਲੀ ਮਹਿਕਮੇ ਜਾਂ ਪ੍ਰਸ਼ਾਸਨ ਦੇ ਵੱਲੋਂ ਕਈ ਤਰ੍ਹਾਂ ਦੀਆਂ ਸਖ਼ਤੀਆਂ ਅਪਣਾਈਆਂ ਜਾਂਦੀਆਂ ਹਨ ਪਰ ਫਿਰ ਵੀ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸੇ ਤਰ੍ਹਾਂ ਹੁਣ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਇਸ ਖਬਰ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਦਰਅਸਲ ਇਹ ਮਾਮਲਾ ਥਾਣਾ ਘਣੀਏ ਕੇ ਬਾਂਗਰ ਦੇ ਕਾਦੀਆਂ ਰਾਜਪੂਤ ਪਿੰਡ ਤੋਂ ਸਾਹਮਣੇ ਆ ਰਿਹਾ ਹੈ। ਜਿੱਥੇ ਇਕ ਕਿਸਾਨ ਨੂੰ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਜਾਨ ਗਵਾਉਣੀ ਪਈ। ਦੱਸ ਦਈਏ ਕਿ ਮ੍ਰਿਤਕ ਕਿਸਾਨ ਦਾ ਨਾਮ ਫਤਹਿ ਸਿੰਘ ਹੈ। ਦੱਸ ਦਈਏ ਕਿ ਇਸ ਹਾਦਸੇ ਦੇ ਮੌਕੇ ਤੇ ਮੌਜੂਦ ਵਿਅਕਤੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਫਤਹਿ ਸਿੰਘ ਟਰੈਕਟਰ ਚਲਾ ਰਿਹਾ ਸੀ ਪਰ ਬਿਜਲੀ ਦੀਆ ਤਾਰਾ ਨੀਵੀਆ ਸਨ ਜਿਨ੍ਹਾਂ ਦੀ ਲਪੇਟ ਵਿਚ ਉਸ ਦਾ ਟਰੈਕਟਰ ਆ ਗਿਆ।

ਪਰ ਇਸ ਦੌਰਾਨ ਉਸ ਦਾ ਹੱਥ ਕਰੰਟ ਵਾਲੀ ਤਾਰ ਨੂੰ ਛੂਹ ਗਿਆ ਇਸੇ ਕਾਰਨ ਉਸਨੂੰ ਬਿਜਲੀ ਲਗਾ ਗਈਂ। ਦੱਸ ਦਈਏ ਕਿ ਫਤਹਿ ਸਿੰਘ ਦੀ ਲਾਸ਼ ਨੂੰ ਜੇਰੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਦੱਸਿਆ। ਪੀੜਤ ਪਰਿਵਾਰ ਦੇ ਮੈਂਬਰਾਂ ਵੱਲੋਂ ਇਸ ਹਾਦਸੇ ਲਈ ਬਿਜਲੀ ਕਾਮਿਆਂ ਦੀ ਲਾਪਰਵਾਹੀ ਦੇ ਦੋਸ਼ ਲਗਾਏ ਜਾ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਉਨ੍ਹਾਂ ਦੇ ਵੱਲੋਂ ਇਸ ਸਬੰਧੀ ਇਤਲਾਹ ਵੀ ਦਿੱਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਆਪਣੀ ਡਿਊਟੀ ਦੌਰਾਨ ਲਾਪਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਇਸ ਸਬੰਧੀ ਐੱਸਡੀਓ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਹੈ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਇਸ ਸਬੰਧੀ ਜਾਂਚ ਕੀਤੀ ਜਾਵੇਗੀ।



error: Content is protected !!