ਆਈ ਤਾਜ਼ਾ ਵੱਡੀ ਖਬਰ
ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਜਿੱਥੇ ਅੱਜ ਦੇ ਸਮੇਂ ਵਿਚ ਬਹੁਤ ਸਾਰੇ ਬੱਚਿਆਂ ਦੇ ਨਾਲ ਵਾਪਰਨ ਵਾਲੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਕਈ ਜਗ੍ਹਾ ਤੇ ਬੱਚੇ ਵਾਪਰਣ ਵਾਲੇ ਕਈ ਤਰ੍ਹਾਂ ਦੇ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਕੁਝ ਲੋਕਾਂ ਵੱਲੋਂ ਪੈਸੇ ਦੇ ਲਾਲਚ ਵੱਸ ਬੱਚਿਆਂ ਨੂੰ ਅਗਵਾ ਕਰ ਲਿਆ ਜਾਂਦਾ ਹੈ ਤੇ ਫਿਰੌਤੀ ਦੀ ਮੰਗ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਵੱਲੋਂ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਵੀ ਕਈ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿੱਥੇ ਕਈ ਮਾਸੂਮ ਬੱਚਿਆਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।
ਪਰ ਕਦੇ-ਕਦੇ ਅਜਿਹੇ ਦਿਲ ਜੋੜਨ ਵਾਲੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ। ਕੁੱਝ ਲੋਕਾਂ ਦੇ ਸ਼ੌਂਕ ਕੁਝ ਲੋਕਾਂ ਦੀ ਜਾਨ ਲਈ ਜੋਖਮ ਵਾਲ਼ੇ ਵੀ ਬਣ ਜਾਂਦੇ ਹਨ। ਹੁਣ ਇਥੇ ਇਕ ਖੇਡ ਰਹੇ ਬੱਚੇ ਤੇ ਪਿਟਬੁਲ ਵੱਲੋਂ ਹਮਲਾ ਕੀਤਾ ਗਿਆ ਹੈ ਜਿੱਥੇ ਮੂੰਹ ਅਤੇ ਗਰਦਨ ਤੇ 150 ਟਾਂਕੇ ਲੱਗੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗਾਜ਼ੀਆਬਾਦ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਪਿੱਟਬੁੱਲ ਵੱਲੋਂ ਪਾਰਕ ਵਿਚ ਖੇਡ ਰਹੇ 10 ਸਾਲਾ ਬੱਚੇ ਤੇ ਹਮਲਾ ਕੀਤਾ ਗਿਆ ਹੈ।
ਬੱਚੇ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਬੱਚੇ ਨੂੰ ਬਚਾਉਣ ਵਾਸਤੇ 150 ਟਾਂਕੇ ਉਸ ਬੱਚੇ ਦੇ ਮੂੰਹ ਤੇ ਗਰਦਨ ਉਪਰ ਲਗਾਏ ਗਏ ਹਨ। ਪੀੜਤ ਬੱਚਾ ਜਿੱਥੇ ਪਾਰਕ ਵਿੱਚ ਖੇਡ ਰਿਹਾ ਸੀ ਉਸ ਸਮੇਂ ਹੀ ਪਿਟਬੁਲ ਵੱਲੋਂ ਹਮਲਾ ਕਰ ਦਿੱਤਾ ਗਿਆ। ਇਹ ਘਟਨਾ ਗਾਜੀਆਬਾਦ ਦੇ ਬਾਪੂਧਾਮ ਇਲਾਕੇ ਦੇ ਸੰਜੇ ਨਗਰ ਦੀ ਦੱਸੀ ਗਈ ਹੈ। ਇਹ ਕੁੱਤਾ ਵੀ ਸੰਜੇ ਨਗਰ ਇਲਾਕੇ ਵਿੱਚ ਰਹਿਣ ਵਾਲੇ ਲਲਿਤ ਤਿਆਗੀ ਨਾਮ ਦੇ ਮਾਲਕ ਦਾ ਦੱਸਿਆ ਗਿਆ ਹੈ।
ਇਸ ਘਟਨਾ ਨੂੰ ਲੈ ਕੇ ਜਿੱਥੇ ਪਰਿਵਾਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਉਥੇ ਹੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਕ ਅਜਿਹਾ ਹੀ ਮਾਮਲਾ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਖੂਬ ਚਰਚਾ ਵਿੱਚ ਬਣਿਆ ਹੋਇਆ ਸੀ ਜਦੋਂ ਲਿਫਟ ਦੇ ਵਿੱਚ ਇੱਕ ਕੁੱਤੇ ਵੱਲੋਂ ਬੱਚੇ ਨੂੰ ਕੱਟ ਦਿੱਤਾ ਗਿਆ ਸੀ, ਅਤੇ ਕੁੱਤੇ ਦੀ ਮਾਲਕਣ ਵੱਲੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਸੀ।
ਤਾਜਾ ਜਾਣਕਾਰੀ