BREAKING NEWS
Search

ਖੇਡ-ਖੇਡ ‘ਚ 3 ਸਾਲਾਂ ਬੱਚੀ ਦੀ ਪਿਤਾ ਹੱਥੋਂ ਹੀ ਗਈ ਇਸ ਤਰਾਂ ਜਾਨ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਅਕਸਰ ਇਹ ਕਿਹਾ ਜਾਂਦਾ ਹੈ ਕਿ ਅੱਜ ਦੇ ਸਮੇਂ ਵਿੱਚ ਰਿਸ਼ਤੇ ਪੁਰਾਣੇ ਸਮਿਆਂ ਦੇ ਰਿਸ਼ਤਿਆਂ ਨਾਲੋਂ ਕਮਜ਼ੋਰ ਹੋ ਚੁੱਕੇ ਹਨ ਇਸ ਦੇ ਬਹੁਤ ਸਾਰੇ ਕਾਰਨ ਹਨ। ਸਭ ਤੋਂ ਪਹਿਲਾਂ ਇਸ ਦਾ ਇਹੀ ਕਾਰਨ ਹੈ ਕਿ ਅੱਜ ਦੇ ਸਮੇਂ ਵਿਚ ਇਨਸਾਨ ਆਪਣੇ ਕੰਮ ਕਰਨ ਵਿੱਚ ਜਿਆਦਾ ਰੁਝਿਆ ਰਹਿੰਦਾ ਹੈ ਅਤੇ ਉਹ ਆਪਣੇ ਰਿਸ਼ਤਿਆਂ ਨੂੰ ਸਮਾਂ ਘੱਟ ਦਿੰਦਾ ਹੈ ਜਿਸ ਕਾਰਨ ਦਿਕਤ ਆਉਣੀਆਂ ਸ਼ੁਰੂ ਹੁੰਦੀਆਂ ਹਨ ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਅੱਜ ਦੇ ਸਮੇਂ ਵਿੱਚ ਸਿਰਫ਼ ਪੈਸੇ ਨੂੰ ਮਹੱਤਤਾ ਦਿੰਦੇ ਹਨ ਜਿਸ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਜਿਸ ਦੇ ਚਲਦਿਆਂ ਆਏ ਦਿਨ ਹੀ ਰਿਸ਼ਤਿਆਂ ਦਾ ਘਾਣ ਹੁੰਦਾ ਅਕਸਰ ਖਬਰਾਂ ਵਿੱਚ ਦੇਖਿਆ ਜਾਂਦਾ ਹੈ ਇਸੇ ਤਰ੍ਹਾਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਸ ਖਬਰ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।ਦਰਅਸਲ ਇਹ ਖ਼ਬਰ ਵਿਦੇਸ਼ ਦੀ ਧਰਤੀ ਨਿਊਜ਼ੀਲੈਂਡ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਇਕ ਪਿਤਾ ਹੀ ਆਪਣੀ ਧੀ ਦੀ ਮੌਤ ਦਾ ਕਾਰਨ ਬਣ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿਤਾ ਰੋਬਰਟ ਫੋਲੇ ਖੇਡ ਦੇ ਮੈਦਾਨ ਵਿਚ ਆਪਣੇ ਘਰ ਦੇ ਨਜ਼ਦੀਕ ਹੀ ਖੇਡ ਰਿਹਾ ਸੀ। ਉਸ ਦੇ ਨਾਲ ਤਿੰਨ ਸਾਲਾਂ ਦੀ ਉਸਦੀ ਧੀ ਵੀ ਸੀ।

ਖੇਡ ਦੇ ਦੌਰਾਨ ਅਚਾਨਕ ਗਲਤੀ ਨਾ ਰੋਬਰਟ ਆਪਣੀ ਧੀ ਉਤੇ ਡਿੱਗ ਗਿਆ। ਜਿਸ ਕਾਰਨ ਉਸ ਦੀ ਧੀ ਦੇ ਸਿਰ ਤੇ ਗਰਦਨ ਉੱਤੇ ਗੰਭੀਰ ਸੱਟਾਂ ਲੱਗੀਆਂ। ਜਿਸ ਤੋਂ ਬਾਅਦ ਉਸ ਨੂੰ ਜ਼ੇਰੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਦੇ ਮੁਤਾਬਿਕ ਬਚੀ ਦੇ ਦਿਮਾਗ ਅਤੇ ਰੀੜ ਦੀ ਹੱਡੀ ਤੇ ਵੀ ਸੱਟਾਂ ਲੱਗੀਆਂ ਸਨ ਜਿਸ ਕਾਰਨ ਉਸ ਦੀ ਜਾਨ ਚਲੇ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਮੌਕੇ ਬਾਪ ਅਤੇ ਧੀ ਦੋਵੇਂ ਸੁਪਰਨੋਵਾ ਖੇਡ ਰਹੇ ਸਨ। ਇਹ ਇਕ ਅਜਿਹੀ ਖੇਡ ਹੈ ਜਿਸ ਵਿਚ ਇਕ ਵੱਡੀ ਪਹੀਏ ਰਾਹੀਂ ਖੇਡਿਆ ਜਾਂਦਾ ਹੈ।

ਜਿਸ ਪਹੀਏ ਨੂੰ ਹੱਥਾਂ ਦੀ ਵਰਤੋਂ ਰਾਹੀਂ ਜਾਂ ਦੌੜ ਕੇ ਚਲਾਇਆ ਜਾਂਦਾ ਹੈ। ਪਰ ਜਦੋਂ ਰੋਬਰਟ ਫੋਲੇ ਅਤੇ ਉਨ੍ਹਾਂ ਦੀ ਧੀ ਇਸ ਨਾਲ ਖੇਡ ਰਹੇ ਸਨ ਤਾਂ ਉਨ੍ਹਾਂ ਆਪਣਾ ਸੰਤੁਲਨ ਗਵਾ ਲਿਆ ਜਿਸ ਕਾਰਨ ਉਹ ਡਿੱਗ ਗਏ ਤਾਂ ਉਨ੍ਹਾਂ ਦਾ ਪੂਰਾ ਭਾਰ ਉਨ੍ਹਾਂ ਦੀ ਬੇਟੀ ਉਤੇ ਆ ਗਿਆ ਜਿਸ ਕਾਰਨ ਉਸ ਬੱਚੀ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਤ ਹੋ ਗਈ।



error: Content is protected !!