ਝਾੜੀਆਂ ਚ ਲੁੱਕ ਕੇ ਬੈਠੇ ਸੀ 11 ਬੰਦੇ ਦੇਖੋ
ਜੰਡਿਆਲਾ ਗੁਰੂ ਦੇ ਧਾਲੜਾ ਨੇੜੇ ਰੋਹੀ ਤੋਂ ਇੱਕ ਡੇਰੇ ਤੋਂ ਪਿੰਡ ਦੇ ਲੋਕਾਂ ਨੇ 11 ਬੰਦੇ ਫੜ੍ਹੇ ਹਨ। ਇਹ ਬੰਦੇ 2-2 ਜਾਂ 4-4 ਦੀਆਂ ਟੋਲੀਆਂ ਵਿੱਚ ਝਾੜੀਆਂ ਵਿਚ ਲੁਕੇ ਹੋਏ ਸਨ। ਪਿੰਡ ਵਾਸੀਆਂ ਨੇ ਇਨ੍ਹਾਂ ਨੂੰ ਫੜ ਕੇ ਪੁਲੀਸ ਨੂੰ ਫੋਨ ਕਰਕੇ ਬੁਲਾ ਲਿਆ। ਜੰਡਿਆਲਾ ਤੋਂ ਆਈ ਚਾਰ ਡਾਕਟਰਾਂ ਦੀ ਟੀਮ ਨੇ ਇਨ੍ਹਾਂ ਦਾ ਚੈੱਕਅਪ ਕੀਤਾ। ਇਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਕਰੋਨਾ ਦੇ ਲੱਛਣ ਨਹੀਂ ਪਾਏ ਗਏ। ਫੇਰ ਵੀ ਸਾ-ਵ-ਧਾ-ਨੀ ਰੱਖਦੇ ਹੋਏ ਇਨ੍ਹਾਂ ਨੂੰ 14 ਦਿਨਾਂ ਲਈ ਪਿੰਡ ਦੀ ਪੰਚਾਇਤ ਦੀ ਨਿਗਰਾਨੀ ਵਿੱਚ ਆਈਲੇਟ ਕੀਤਾ ਗਿਆ ਹੈ। ਡੇਰੇ ਵਾਲਿਆਂ ਨੂੰ ਵੀ ਆਈਸੋਲੇਸ਼ਨ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਮਹਿਲਾ ਸਰਪੰਚ ਦੇ ਪਤੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਡੇਰੇ ਵਿੱਚ ਕੁਝ ਬਾਹਰਲੇ ਬੰਦੇ ਆਏ ਹਨ। ਪਿੰਡ ਵਾਸੀਆਂ ਵੱਲੋਂ ਸ-ਖ਼-ਤੀ ਨਾਲ ਪੁੱਛਣ ਤੇ ਡੇਰੇ ਵਾਲਿਆਂ ਨੇ ਦੱਸ ਦਿੱਤਾ ਕਿ ਹੁਣੇ ਹੀ ਉਹ ਗਏ ਹਨ। ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਝਾੜੀਆਂ ਵਿੱਚੋਂ ਲੱਭ ਲਿਆ। ਇਨ੍ਹਾਂ ਵਿੱਚੋਂ ਕੋਈ ਕਹਿੰਦਾ ਸੀ। ਉਹ ਤਰਨ ਤਾਰਨ ਤੋਂ ਆਇਆ ਹੈ। ਕੋਈ ਕਿਸੇ ਹੋਰ ਪਾਸੇ ਤੋਂ ਦੱਸ ਰਿਹਾ ਸੀ। ਡੇਰੇ ਵਾਲੇ ਪਹਿਲਾਂ ਕਹਿ ਰਹੇ ਸੀ ਇਹ ਰਾਤ ਹੀ ਆਏ ਹਨ। ਫਿਰ ਸ-ਖ਼-ਤੀ ਨਾਲ ਪੁੱਛਣ ਤੇ ਕਹਿਣ ਲੱਗੇ ਕਿ ਕੱਲ ਆਏ ਹਨ। ਇਨ੍ਹਾਂ ਵਿੱਚੋਂ ਕੋਈ ਕਹਿ ਰਿਹਾ ਹੈ ਕਿ ਉਹ ਕਈ ਦਿਨਾਂ ਤੋਂ ਆਇਆ ਹੈ।
ਇਨ੍ਹਾਂ ਦੇ ਆਧਾਰ ਕਾਰਡ ਦੇਖਣ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਦਿੱਲੀ ਤੋਂ ਆਏ ਹਨ। ਕੁਝ ਦੇ ਆਧਾਰ ਕਾਰਡ ਤੇ ਗਾਜ਼ੀਆਬਾਦ ਦਾ ਪਤਾ ਹੈ ਅਤੇ ਕੁਝ ਤੇ ਬਿਹਾਰ ਦਾ ਪਤਾ ਹੈ। ਜੰਡਿਆਲਾ ਤੋਂ ਪਹੁੰਚੀ ਡਾਕਟਰਾਂ ਦੀ ਟੀਮ ਦੇ ਦੱਸਣ ਅਨੁਸਾਰ ਇਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਕਰੋਨਾ ਦੇ ਲੱਛਣ ਨਹੀਂ ਮਿਲੇ। ਫਿਰ ਵੀ ਸਮਾਜ ਦੀ ਰੱ-ਖਿ-ਆ ਲਈ ਇਨ੍ਹਾਂ ਨੂੰ ਪੰਚਾਇਤ ਦੀ ਨਿਗਰਾਨੀ ਵਿੱਚ 14 ਦਿਨ ਲਈ ਆਈਸੋਲੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਡੇਰੇ ਵਾਲਿਆਂ ਨੂੰ ਵੀ ਆਈਸੋਲੇਸ਼ਨ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਵੱਲੋਂ ਡੇਰੇ ਤੇ ਬਾਹਰੀ ਬੰਦੇ ਮਿਲਣ ਦੀ ਸੂਚਨਾ ਦਿੱਤੀ ਗਈ ਸੀ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਖੂਫੀਆ ਜਾਣਕਾਰੀ ਮਿਲੀ ਪਿੰਡ ਦੇ ਸਰਪੰਚ ਨੂੰ-ਝਾੜੀਆਂ ਚ ਲੁੱਕ ਕੇ ਬੈਠੇ ਸੀ 11 ਬੰਦੇ ਦੇਖੋ ਕਿਵੇਂ ਫੜੇ
ਤਾਜਾ ਜਾਣਕਾਰੀ