ਗਰਮੀ ਦੀਆਂ ਛੁੱਟੀਆਂ ‘ਚ ਬੱਚਿਆਂ ਦੇ ਨਾਲ ਘੁੰਮਣ ਜਾਣ ਦਾ ਮਜ਼ਾ ਹੀ ਵੱਖ ਹੁੰਦਾ ਹੈ। ਬੱਚੇ ਵੀ ਛੁੱਟੀਆਂ ਦਾ ਬੜਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਪੜਾਈ ਦੇ ਤਣਾਅ ਤੋਂ ਰਾਹਤ ਪਾਉਣ ਦੇ ਲਈ ਛੁੱਟੀਆਂ ਮਜ਼ੇ ਨਾਲ ਬਿਤਾਉਣਾ ਬਹੁਤ ਜ਼ਰੂਰੀ ਹੈ। ਇਸ ਨਾਲ ਬੱਚਿਆਂ ‘ਚ ਐਨਰਜ਼ੀ ਫਿਰ ਤੋਂ ਭਰ ਜਾਂਦੀ ਹੈ ਅਤੇ ਉਹ ਫ੍ਰੈਸ਼ ਮਹਿਸੂਸ ਕਰਦੇ ਹਨ,
ਛੁੱਟੀਆਂ ‘ਚ ਜੇ ਤੁਸੀ ਬਾਹਰ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਸਰਕਾਰੀ ਜਹਾਜ਼ ਕੰਪਨੀ ਦਿੱਲੀ-ਦੁਬਈ ਤੇ ਮੁੰਬਈ-ਦੁਬਈ ਮਾਰਗਾਂ ‘ਤੇ ਹੋਰ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਇਸ ਲਈ ਸ਼ੁਰੂ ‘ਚ ਟਿਕਟਾਂ ਦੀ ਕੀਮਤ ਤਕਰੀਬਨ 7 ਹਜ਼ਾਰ ਰੁਪਏ ਰੱਖੀ ਗਈ ਹੈ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਭਾਰੀ ਮੰਗ ਨੂੰ ਪੂਰਾ ਕਰਨ ਲਈ ਕੰਪਨੀ ਏਅਰ ਇੰਡੀਆ ਨੇ ਇਹ ਕਦਮ ਚੁੱਕਿਆ ਹੈ।
ਕੰਪਨੀ ਵੱਲੋਂ ਦੁਬਈ ਲਈ 7,777 ਰੁਪਏ ‘ਚ ਟਿਕਟ ਲੈਣ ਦਾ ਮੌਕਾ ਦਿੱਤਾ ਜਾ ਰਿਹਾ ਹੈ, ਜੋ ਕਿ ਸੀਮਤ ਸੀਟਾਂ ਲਈ ਹੈ। ਇਸ ਤਹਿਤ 31 ਜੁਲਈ 2019 ਤਕ ਯਾਤਰਾ ਕੀਤੀ ਜਾ ਸਕਦੀ ਹੈ। ਏਅਰ ਇੰਡੀਆ ਘਰੇਲੂ ਮਾਰਗਾਂ ‘ਚ ਭੋਪਾਲ-ਪੁਣੇ ਤੇ ਵਾਰਾਣਸੀ-ਚੇਨਈ ਲਈ ਪੰਜ ਜੂਨ ਤੋਂ ਨਵੀਆਂ ਉਡਾਣਾਂ ਸ਼ੁਰੂ ਕਰੇਗੀ।
ਸਰਕਾਰੀ ਜਹਾਜ਼ ਕੰਪਨੀ ਵੱਲੋਂ ਅੰਮ੍ਰਿਤਸਰ ਤੋਂ ਵੀ ਉਡਾਣਾਂ ਦੀ ਗਿਣਤੀ ਜਲਦ ਹੀ ਵਧਾਈ ਜਾਵੇਗੀ। ਜੇਕਰ ਤੁਸੀਂ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਗਰਮੀਆ ਦੀਆ ਛੁੱਟੀਆਂ ਵਿਚ ਬਾਹਰ ਘੁੰਮਣ ਜਾਣਾ ਚਾਹੁਣੇ ਹੋ ਤਾ ਜਲਦ ਹੀ ਕੰਪਨੀ ਏਅਰ ਇੰਡੀਆ ਦੇ ਇਸ ਆਫ਼ਰ ਦਾ ਫਾਇਦਾ ਲਓ ,
ਤਾਜਾ ਜਾਣਕਾਰੀ