ਆਈ ਤਾਜ਼ਾ ਵੱਡੀ ਖਬਰ
ਇਹਨੀ ਦਿਨੀਂ ਜਿਥੇ ਦੇਸ਼ਾਂ ਅੰਦਰ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਕ ਤੋਂ ਬਾਅਦ ਇਕ ਤਿਉਹਾਰ ਆ ਰਹੇ ਹਨ ਅਤੇ ਲੋਕਾਂ ਵੱਲੋਂ ਵੀ ਖੁਸ਼ੀ ਖੁਸ਼ੀ ਤਿਉਹਾਰਾਂ ਦਾ ਆਨੰਦ ਮਾਣਿਆ ਜਾ ਰਿਹਾ ਹੈ। ਹਰ ਖੁਸ਼ੀ ਦੇ ਮੌਕੇ ਤੇ ਕਈ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਫਿਰ ਲੋਕਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਖੁਸ਼ੀ ਦੇ ਮੌਕੇ ਤੇ ਵਾਪਰਨ ਵਾਲੀਆਂ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਕਈ ਘਰਾਂ ਵਿੱਚ ਸੋਗ ਦੀ ਲਹਿਰ ਪੈਦਾ ਕਰਦੀਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ।
ਅਜਿਹੇ ਹਾਦਸਿਆਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਘਰਾਂ ਦੇ ਵਿੱਚ ਉਨ੍ਹਾਂ ਦੇ ਚਿਰਾਗ ਹਮੇਸ਼ਾਂ ਲਈ ਬੁਝ ਜਾਂਦੇ ਹਨ।ਉਥੇ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਹੋਰ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਹੁਣ ਇੱਥੇ ਖੁਸ਼ੀਆਂ ਗਮ ਵਿੱਚ ਬਦਲਦੀਆਂ ਹਨ ਜਿੱਥੇ ਹੱਸਦੇ ਖੇਡਦੇ ਮੁੰਡੇ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਪਿਤਾ ਨੇ ਵੀ ਦਮ ਤੋੜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਰਾਸ਼ਟਰ ਦੇ ਗਲੋਬਲ ਸਿਟੀ ਕੰਪਲੈਕਸ ਤੋਂ ਸਾਹਮਣੇ ਆਇਆ ਹੈ।
ਜਿਥੇ ਇੱਕ ਨੌਜਵਾਨ ਦੀ ਗਰਬਾ ਖੇਡਦੇ ਹੋਏ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਮਨੀਸ਼ ਦਾ ਜਿਥੇ 24 ਜੂਨ 2022 ਨੂੰ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਜਿਸ ਸਮੇਂ ਇਹ ਨੌਜਵਾਨ ਗਰਬਾ ਖੇਡ ਰਿਹਾ ਸੀ ਤਾਂ ਉਸ ਸਮੇਂ ਹੀ ਸ਼ਨੀਵਾਰ ਰਾਤ ਨੂੰ ਅਚਾਨਕ ਬੇਹੋਸ਼ ਹੋ ਕੇ ਡਿੱਗ ਪਿਆ ਜਿਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਲਿਜਾਇਆ ਗਿਆ। ਡਾਕਟਰ ਵੱਲੋਂ ਜਿਥੇ ਉਸ ਨੌਜਵਾਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਉਥੇ ਹੀ ਪੁੱਤਰ ਦੀ ਮੌਤ ਦੀ ਖਬਰ ਸੁਣ ਕੇ ਉਸਦੇ 66 ਸਾਲਾਂ ਪਿਤਾ ਨੂੰ ਵੀ ਦਿਲ ਦਾ ਦੌਰਾ ਪੈ ਗਿਆ।
ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ। ਇਸ ਘਟਨਾ ਕਾਰਨ ਜਿੱਥੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਉਥੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਘਟਨਾ ਦੇ ਚਲਦਿਆਂ ਹੋਇਆਂ ਸਾਰੇ ਇਲਾਕੇ ਵਿਚ ਗਰਬਾ ਖੇਡਣ ਦੀਆਂ ਖੁਸ਼ੀਆਂ ਦਾ ਇਹ ਤਿਉਹਾਰ ਗ਼ਮ ਵਿਚ ਤਬਦੀਲ ਹੋ ਗਿਆ।
Home ਤਾਜਾ ਜਾਣਕਾਰੀ ਖੁਸ਼ੀਆਂ ਬਦਲੀਆਂ ਮਾਤਮ ਚ: ਹੱਸਦੇ ਖੇਡਦੇ ਨੌਜਵਾਨ ਮੁੰਡੇ ਹੋਈ ਮੌਤ ਤਾਂ ਸਦਮਾ ਨਾ ਸਹਾਰਦੇ ਪਿਤਾ ਨੇ ਵੀ ਤੋੜਿਆ ਦਮ
ਤਾਜਾ ਜਾਣਕਾਰੀ