ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਜਿੱਥੇ ਬਹੁਤ ਸਾਰੀਆਂ ਖੁਸ਼ੀਆਂ ਉਸ ਸਮੇਂ ਗਮ ਵਿਚ ਤਬਦੀਲ ਹੋ ਜਾਂਦੀਆਂ ਹਨ ਜਦੋਂ ਵਿਆਹ ਵਾਲੇ ਘਰ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਚਾਅ ਚਾਅ ਨਾਲ ਵਿਆਹ ਦੇ ਸਮਾਗਮ ਕੀਤੇ ਜਾਂਦੇ ਹਨ ਉਥੇ ਹੀ ਬਹੁਤ ਸਾਰੇ ਅਜਿਹੇ ਸਮਾਗਮਾਂ ਵਿੱਚ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਜਿੱਥੇ ਖੁਸ਼ੀ ਦੇ ਮੌਕੇ ਤੇ ਫਾਇਰ ਕੀਤੇ ਜਾਂਦੇ ਹਨ ਅਤੇ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਹੁੱਲੜਬਾਜ਼ੀ ਵਿਚ ਕੀਤੇ ਗਏ ਇਹ ਫਾਈਰ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਹਨ।

ਜਿੱਥੇ ਕਈ ਨੌਜਵਾਨ ਖੁਸ਼ੀ ਦੇ ਵਿੱਚ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਫਾਇਰ ਕਰਦੇ ਹਨ, ਪਰ ਅਚਾਨਕ ਹੀ ਕਈ ਲੋਕ ਮੌਤ ਦੀ ਚਪੇਟ ਵਿਚ ਆ ਜਾਂਦੇ ਹਨ। ਵਿਆਹ ਦੀਆਂ ਖੁਸ਼ੀਆਂ ਗਮ ਵਿਚ ਤਬਦੀਲ ਹੋ ਜਾਂਦੀਆਂ ਹਨ। ਹੁਣ ਇੱਥੇ ਵਿਆਹ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ ਹਨ ਜਿਸ ਦੇ ਚੱਲਦੇ ਹੋਏ ਵਿਆਹ ਵਿਚ ਗੋਲੀ ਲੱਗਣ ਕਾਰਨ ਲਾੜੀ ਦੇ ਦੋਸਤ ਦੀ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ ਜਿੱਥੇ ਬਿਹਾਰ ਦੇ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਰਿਸੈਪਸ਼ਨ ਦੀ ਪਾਰਟੀ ਚੱਲ ਰਹੀ ਸੀ।

ਜਿਥੇ ਨੌਜਵਾਨ ਲਾੜੇ ਸੰਜੇ ਸ਼ਰਮਾ ਦਾ ਵਿਆਹ ਸਮਾਗਮ ਹੋਇਆ ਸੀ ਅਤੇ ਕੀਤੀ ਪਾਰਟੀ ਦੇ ਦੌਰਾਨ ਲਾੜੀ ਦੇ ਸਵਾਗਤ ਵਿੱਚ ਜਿੱਥੇ ਲੜਕੇ ਦੇ ਦੋਸਤ ਵੱਲੋਂ ਫਾਇਰਿੰਗ ਕੀਤੀ ਗਈ ਸੀ ਤਾਂ ਇਸ ਫਾਇਰਿੰਗ ਦੀ ਚਪੇਟ ਵਿੱਚ ਆਉਣ ਕਾਰਨ ਰਵੀ ਦੀ ਛਾਤੀ ਵਿਚ ਇਕ ਗੋਲੀ ਲੱਗ ਗਈ। ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ।

ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਨੌਜਵਾਨ ਆਪਣੇ ਦੋਸਤ ਦੁਲਹਾ-ਦੁਲਹਨ ਦੇ ਨਾਲ ਮੰਚ ਤੇ ਹੀ ਮੌਜੂਦ ਸੀ। ਅੱਜ ਇਥੇ ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਅਤੇ ਇਸ ਘਟਨਾ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਗਈ ਹੈ ਉਥੇ ਹੀ ਮ੍ਰਿਤਕ ਨੌਜਵਾਨ ਲੜਕੇ ਦੀ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ ਹੈ। ਅਚਾਨਕ ਵਾਪਰਨ ਵਾਲੀ ਇਸ ਘਟਨਾ ਦੇ ਕਾਰਨ ਜਿੱਥੇ ਸੋਗ ਦੀ ਲਹਿਰ ਫੈਲ ਗਈ ਹੈ ਉਥੇ ਹੀ ਮ੍ਰਿਤਕ ਲੜਕੇ ਦੀ ਪਹਿਚਾਣ ਰਵੀ ਕੁਮਾਰ ਵਜੋਂ ਹੋਈ ਹੈ।


ਤਾਜਾ ਜਾਣਕਾਰੀ
ਖੁਸ਼ੀਆਂ ਬਦਲੀਆਂ ਮਾਤਮ ਚ : ਚਲ ਰਹੇ ਵਿਆਹ ਚ ਗੋਲੀ ਲੱਗਣ ਨਾਲ ਹੋਈ ਲਾੜੇ ਦੇ ਦੋਸਤ ਦੀ ਮੌਤ
ByadminNovember 23, 2022Comments Off on ਖੁਸ਼ੀਆਂ ਬਦਲੀਆਂ ਮਾਤਮ ਚ : ਚਲ ਰਹੇ ਵਿਆਹ ਚ ਗੋਲੀ ਲੱਗਣ ਨਾਲ ਹੋਈ ਲਾੜੇ ਦੇ ਦੋਸਤ ਦੀ ਮੌਤ
Previous Postਨੌਜਵਾਨ ਮੁੰਡੇ ਨੇ ਪ੍ਰੇਮਿਕਾ ਦੀ ਲਾਸ਼ ਨਾਲ ਕੀਤਾ ਵਿਆਹ, ਸੰਦੂਰ ਭਰ ਸਾਰੀ ਉਮਰ ਕੁਆਰਾ ਰਹਿਣ ਦੀ ਖਾਈ ਸਹੁੰ
Next Postਪੰਜਾਬ: ਪਤਨੀ ਦੀ ਮੌਤ ਨਾ ਸਹਾਰਦੇ ਪਤੀ ਨੇ ਵੀ ਤੋੜਿਆ ਦਮ, ਹਸਦਾ ਵਸਦਾ ਘਰ ਉਜੜਿਆ