ਸਾਲ ਬਦਲਣ ਦੇ ਨਾਲ ਹੀ ਕੈਨੇਡਾ ਦੇ ਵੀਜ਼ਾ ਨਿਯਮ ਵੀ ਬਦਲ ਗਏ ਹਨ। ਇਹ ਨਿਯਮ ਤੁਹਾਡੀ ਜ਼ਿੰਦਗੀ ‘ਤੇ ਅਹਿਮ ਅਸਰ ਪਾਉਣ ਜਾ ਰਹੇ ਹਨ। ਹੁਣ ਫਿੰਗਰ ਪ੍ਰਿੰਟ ਦਿੱਤੇ ਬਿਨਾਂ ਕੈਨੇਡਾ ਦਾ ਦਰਵਾਜ਼ਾ ਨਹੀਂ ਖੁੱਲ੍ਹੇਗਾ। ਇਸ ਦਾ ਅਸਰ ਕੈਨੇਡਾ ਘੁੰਮਣ ਦੀ ਯੋਜਨਾ ਬਣਾ ਰਹੇ ਟੂਰਿਸਟਸ, ਵਿਦਿਆਰਥੀਆਂ ਅਤੇ ਵਰਕ ਪਰਮਿਟ ‘ਤੇ ਜਾਣ ਵਾਲੇ ਲੋਕਾਂ ‘ਤੇ ਹੋਵੇਗਾ। ਨਵਾਂ ਨਿਯਮ 1 ਜਨਵਰੀ 2019 ਤੋਂ ਲਾਗੂ ਹੋ ਗਿਆ ਹੈ।
ਜੇਕਰ ਤੁਸੀਂ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਹੁਣ ਤੁਹਾਨੂੰ ਵੀਜ਼ਾ ਅਪਲਾਈ ਕਰਦੇ ਸਮੇਂ ਬਾਇਓਮੈਟ੍ਰਿਕ ਜਾਣਕਾਰੀ ਦੇਣੀ ਹੋਵੇਗੀ। ਇਸ ‘ਚ ਤੁਹਾਡੇ ਫਿੰਗਰ ਪ੍ਰਿੰਟਸ ਅਤੇ ਫੋਟੋ ਲਈ ਜਾਵੇਗੀ। ਇਹ ਸਭ ਲਈ ਜ਼ਰੂਰੀ ਹੋਵੇਗਾ ਭਾਵੇਂ ਕਿ ਕੋਈ ਵਿਜ਼ਟਰ ਵੀਜ਼ਾ, ਸਟੱਡੀ ਜਾਂ ਵਰਕ ਪਰਮਿਟ ਜਾਂ ਫਿਰ ਕੈਨੇਡਾ ‘ਚ ਪੱਕੇ ਹੋਣ ਲਈ ਹੀ ਕਿਉਂ ਨਾ ਅਪਲਾਈ ਕਰ ਰਿਹਾ ਹੋਵੇ। ਬਾਇਓਮੈਟ੍ਰਿਕ ਜਾਣਕਾਰੀ 10 ਸਾਲਾਂ ‘ਚ ਇਕ ਵਾਰ ਦੇਣੀ ਜ਼ਰੂਰੀ ਹੋਵੇਗੀ।
ਇਸ ਤੋਂ ਪਹਿਲਾਂ ਇਹ ਨਿਯਮ ਯੂਰਪ, ਮਿਡਲ ਈਸਟ ਅਤੇ ਅਫਰੀਕਾ ਤੋਂ ਅਪਲਾਈ ਕਰਨ ਵਾਲੇ ਲੋਕਾਂ ਲਈ 31 ਜੁਲਾਈ 2018 ਤੋਂ ਲਾਗੂ ਸੀ। ਹੁਣ ਇਸ ਦਾਇਰੇ ‘ਚ ਏਸ਼ੀਆ, ਏਸ਼ੀਆ-ਪ੍ਰਸ਼ਾਂਤ ਅਤੇ ਅਮਰੀਕਾ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਬਾਇਓਮੈਟ੍ਰਿਕਸ ਹੋਣ ਨਾਲ ਇਮੀਗ੍ਰੇਸ਼ਨ ਅਤੇ ਸਰਹੱਦੀ ਸੇਵਾਵਾਂ ਦੇ ਅਧਿਕਾਰੀਆਂ ਲਈ ਉਨ੍ਹਾਂ ਲੋਕਾਂ ਨੂੰ ਰੋਕਣਾ ਸੌਖਾ ਹੋ ਜਾਵੇਗਾ ਜਿਹੜੇ ਕੈਨੇਡੀਅਨ ਲੋਕਾਂ ਦੀ ਸੁਰੱਖਿਆ ਅਤੇ ਕੈਨੇਡਾ ਦੀ ਸਕਿਓਰਿਟੀ ਲਈ ਖਤਰਾ ਹਨ।
ਸਪੱਸ਼ਟ ਹੈ ਕਿ ਬਿਨੈਕਾਰਾਂ ਨੂੰ ਆਪਣੇ ਬਾਇਓਮੈਟ੍ਰਿਕਸ ਜਮ੍ਹਾਂ ਕਰਵਾਉਣ ਲਈ ਨਿੱਜੀ ਤੌਰ ‘ਤੇ ਵੀਜ਼ਾ ਸੈਂਟਰ ‘ਚ ਮੌਜੂਦ ਹੋਣਾ ਪਵੇਗਾ ਅਤੇ ਜਿਹੜੇ ਥੋੜ੍ਹੇ ਸਮੇਂ ਲਈ ਕੈਨੇਡਾ ‘ਚ ਪੜ੍ਹਾਈ ਕਰਨ ਜਾਂ ਕੰਮ ਕਰਨ ਲਈ ਜਾ ਰਹੇ ਹਨ ਉਨ੍ਹਾਂ ਨੂੰ ਹਰ 10 ਸਾਲਾਂ ‘ਚ ਇਕ ਵਾਰ ਬਾਇਓਮੀਟ੍ਰਕਸ ਦੇਣ ਦੀ ਲੋੜ ਹੋਵੇਗੀ। ਹਾਲਾਂਕਿ ਬਾਇਓਮੈਟ੍ਰਿਕਸ ‘ਚ 14 ਸਾਲ ਤੋਂ ਘੱਟ ਅਤੇ 79 ਸਾਲ ਤੋਂ ਵਧ ਉਮਰ ਵਾਲਿਆਂ ਨੂੰ ਛੋਟ ਹੋਵੇਗੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ