ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਨੇ ਜਿਥੇ ਪੰਜਾਬ ਨੂੰ ਬੁ ਰੀ ਤਰ੍ਹਾਂ ਜਕੜਿਆ ਹੋਇਆ ਹੈ, ਉਥੇ ਇਸ ਦੌਰਾਨ ਪੰਜਾਬ ਤੋਂ ਇਕ ਚੰਗੀ ਖਬਰ ਵੀ ਆਈ ਹੈ ਕਿ ਪੰਜਾਬ ਦੇ ਹੁਣ 9 ਜਿਲੇ ਕੋਰੋਨਾ ਤੋਂ ਮੁਕਤ ਹੋ ਗਏ ਹਨ। ਇਨ੍ਹਾਂ 9 ਜਿਲਿਆਂ ਵਿਚ ਕਾਫੀ ਲੰਬੇ ਸਮੇਂ ਤੋਂ ਕੋਰੋਨਾ ਦਾ ਕੋਈ ਕੇਸ ਨਹੀਂ ਆਇਆ ਹੈ। ਇਸੇ ਲਈ ਇਨ੍ਹਾਂ ਜਿਲਿਆਂ ਨੂੰ ਕੇਂਦਰ ਸਰਕਾਰ ਵਲੋਂ ਗ੍ਰੀਨ ਜੋਨ ਵਿਚ ਪਾ ਦਿੱਤਾ ਗਿਆ ਹੈ। ਇਨ੍ਹਾਂ ਜਿਲ੍ਹਿਆਂ ਤੋਂ ਜਿਹੜੇ ਮਰੀਜ਼ ਠੀਕ ਹੋਏ ਹਨ ਉਨ੍ਹਾਂ ਦਾ ਬਾਕੀਆਂ ਨੂੰ ਇਹੀ ਸੰਦੇਸ਼ ਹੈ ਕਿ ਉਹ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਕੇ ਅਤੇ Social Distancing ਬਣਾ ਕੇ ਇਸ ਵਾਇਰਸ ਨੂੰ ਹੋਰ ਫੈ ਲ ਣ ਤੋਂ ਰੋਕ ਸਕਦੇ ਹਨ।
ਇਨ੍ਹਾਂ ਜਿਲਿਆਂ ਦੀ ਰਾਹ ‘ਤੇ ਤੁਰਦੇ 6 ਹੋਰ ਜਿਲੇ ਕੋਰੋਨਾ ਮੁਕਤ ਹੋਣ ਵਾਲੇ ਹਨ। ਇਨ੍ਹਾਂ ਜਿਲ੍ਹਿਆਂ ਵਿਚ ਸਿਰਫ 1-2 ਮਰੀਜ਼ ਹੀ ਹਨ ਜੋ ਕਿ ਇਸ ਵਾਇਰਸ ਤੋਂ ਪੀ ੜ ਤ ਹਨ। ਇਸ ਤਰ੍ਹਾਂ ਪੰਜਾਬ ਦੇ ਕੁੱਲ 22 ਜਿਲ੍ਹਿਆਂ ਵਿਚੋਂ 15 ਜਿਲ੍ਹੇ ਅਜਿਹੇ ਹੋ ਜਾਣਗੇ ਜੋ ਬਿਲਕੁਲ ਕੋਰੋਨਾ ਤੋਂ ਮੁਕਤ ਹੋਣਗੇ। ਪੰਜਾਬ ਵਿਚ ਕੋਰੋਨਾ ਵਾਇਰਸ ਦੀ ਸ਼ੁਰੂਆਤ ਅੰਮ੍ਰਿਤਸਰ ਜਿਲ੍ਹੇ ਤੋਂ ਹੋਈ ਸੀ ਜਿਸ ਨਾਲ ਇਹ ਵਾਇਰਸ ਫੈਲਦਾ-ਫੈਲਦਾ ਹੁਣ ਪੰਜਾਬ ਦੇ 18 ਜਿਲ੍ਹਿਆਂ ਵਿਚ ਪਹੁੰਚ ਚੁੱਕਾ ਹੈ। ਕਈ ਜਿਲ੍ਹਿਆਂ ਵਿਚ ਇਸ ਵਾਇਰਸ ਦੇ ਮ ਰੀ ਜਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਹੁਣ ਸਭ ਤੋਂ ਵਧ ਜਲੰਧਰ ਜਿਲ੍ਹੇ ਵਿਚ ਹਨ। ਇਸ ਤੋਂ ਬਾਅਦ ਪਟਿਆਲਾ ਅਤੇ ਮੋਹਾਲੀ ਜਿਲ੍ਹਾ ਆਉਂਦਾ ਹੈ ਜਿਥੇ ਮ ਰੀ ਜਾਂ ਦੀ ਗਿਣਤੀ ਜਿਆਦਾ ਹੈ। ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵਲੋਂ ਆਪਣੇ ਜਿਲ੍ਹੇ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦਾ ਇਕੋ ਹੀ ਟੀਚਾ ਹੈ ਕਿ ਉਨ੍ਹਾਂ ਦਾ ਜਿਲ੍ਹਾ ਵੀ ਗ੍ਰੀਨ ਜੋਨ ਵਿਚ ਸ਼ਾਮਲ ਹੋ ਜਾਵੇ। ਜਲੰਧਰ, ਪਟਿਆਲਾ ਤੇ ਮੋਹਾਲੀ ਨੂੰ ਗ੍ਰੀਨ ਜੋਨ ਵਿਚ ਆਉਣ ਲਈ ਕਾਫੀ ਮਿਹਨਤ ਦੀ ਲੋੜ ਹੈ ਕਿਉਂਕਿ ਇਥੇ ਮਰੀਜਾਂ ਦੀ ਗਿਣਤੀ ਜਿਆਦਾ ਹੈ ਤੇ ਹਰ ਮਰੀਜ਼ ਨੂੰ ਠੀਕ ਹੋਣ ਵਿਚ ਘੱਟ ਤੋਂ ਘੱਟ 14 ਦਿਨਾਂ ਦਾ ਸਮਾਂ ਲੱਗਦਾ ਹੈ। ਪੰਜਾਬ ਦੇ ਜਿਲ੍ਹਾ ਜਲੰਧਰ ਵਿਚ ਕਲ ਐਤਵਾਰ ਤਕ ਮਰੀਜਾਂ ਦੀ ਗਿਣਤੀ 78 ਤਕ ਪਹੁੰਚ ਗਈ ਸੀ।
Home ਤਾਜਾ ਜਾਣਕਾਰੀ ਖੁਸ਼ਖਬਰੀ ਪੰਜਾਬ ਦੇ 9 ਜ਼ਿਲ੍ਹੇ ਹੋਏ ਕਰੋਨਾ ਮੁਕਤ ਤੇ 6 ਜ਼ਿਲ੍ਹਿਆਂ ਚ’ ਰਹਿ ਗਏ ਸਿਰਫ ਏਨੇ ਮਰੀਜ ਛਾਈ ਖੁਸ਼ੀ-ਦੇਖੋ ਪੂਰੀ ਖ਼ਬਰ
ਤਾਜਾ ਜਾਣਕਾਰੀ