BREAKING NEWS
Search

ਖੁਸ਼ਖਬਰੀ – ਜਹਾਜ ਚ ਸਫ਼ਰ ਕਰਨ ਵਾਲਿਆਂ ਲਈ ਹੋ ਗਿਆ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਨਵੀਂ ਦਿੱਲੀ : ਕਿਫਾਇਤੀ ਜਹਾਜ਼ ਸੇਵਾ ਕੰਪਨੀ ਸਪਾਈਸਜੈੱਟ ਨੇ ਜਹਾਜ਼ ‘ਚ ਆਪਣੀ ਇੱਛਾ ਮੁਤਾਬਕ ਸਮਾਜਿਕ ਦੂਰੀ ਰੱਖਣ ਦੇ ਇਛੁੱਕ ਲੋਕਾਂ ਨੂੰ ਇਕ ਯਾਤਰੀ ਲਈ 2 ਸੀਟਾਂ ਜਾਂ ਪੂਰੀ ਲਾਈਨ ਬੁੱਕ ਕਰਵਾਉਣ ਦਾ ਬਦਲ ਦਿੱਤਾ ਹੈ। ਇਸ ਤਰ੍ਹਾਂ ਦਾ ਆਫ਼ਰ ਦੇਣ ਵਾਲੀ ਇਹ ਦੇਸ਼ ਦੀ ਤੀਜੀ ਏਅਰਲਾਈਨ ਹੈ। ਗੋਏਅਰ ਨੇ ਇਕ ਯਾਤਰੀ ਲਈ 2 ਸੀਟਾਂ ਬੁੱਕ ਕਰਵਾਉਣ ਦਾ ਬਦਲ ਦਿੱਤਾ ਹੈ ਜਦੋਂ ਕਿ

ਇੰਡੀਗੋ ਦੇ ਯਾਤਰੀ ਆਪਣੇ ਆਲੇ-ਦੁਆਲੇ ਦੀਆਂ ਕਿੰਨੀਆਂ ਵੀ ਸੀਟਾਂ ਬੁੱਕ ਕਰਵਾ ਸਕਦੇ ਹਨ। ਕੋਵਿਡ-19 ਮਹਾਮਾਰੀ ਕਾਰਣ ਭਰੀਆਂ ਹੋਈਆਂ ਸੀਟਾਂ ਦਾ ਅਨੁਪਾਤ ਕਾਫੀ ਘੱਟ ਗਿਆ ਹੈ। ਇਸ ਨੂੰ ਦੇਖਦੇ ਹੋਏ ਏਅਰਲਾਈਨਸ ਯਾਤਰੀਆਂ ਨੂੰ ਜ਼ਿਆਦਾ ਸੀਟਾਂ ਬੁੱਕ ਕਰਵਾਉਣ ਦਾ ਬਦਲ ਦੇ ਕੇ ਮਾਲੀਆ ਵਧਾਉਣ ਦਾ ਯਤਨ ਕਰ ਰਹੀਆਂ ਹਨ।

ਸਪਾਈਸਜੈੱਟ ਨੇ ਬੁੱਧਵਾਰ ਨੂੰ ਦੱਸਿਆ ਕਿ ਯਾਤਰੀ ਆਪਣੇ ਨਾਲ ਦੀ ਸੀਟ ਜਾਂ ਪੂਰੀ ਲਾਈਨ ਵੀ ਬੁੱਕ ਕਰਵਾ ਸਕਣਗੇ। ਜ਼ਿਆਦਾ ਸੀਟਾਂ ਬੁੱਕ ਕਰਵਾਉਣ ਵਾਲੇ ਯਾਤਰੀਆਂ ਨੂੰ ਚੈੱਕ ਇਨ ਅਤੇ ਬੋਰਡਿੰਗ ਅਤੇ ਹਵਾਈ ਅੱਡੇ ਤੋਂ ਨਿਕਲਦੇ ਸਮੇਂ ਸਾਮਾਨ ਦੇਣ ‘ਚ ਪਹਿਲ ਦਿੱਤੀ ਜਾਵੇਗੀ। ਇਹ ਆਫਰ ਏਅਰਲਾਈਨ ਨੇ ਘਰੇਲੂ ਨੈੱਟਵਰਕ ‘ਤੇ ਸਾਰੀਆਂ ਉਡਾਣਾਂ ਲਈ ਲਾਗੂ ਹੋਵੇਗਾ।

ਆਨਲਾਈਨ ਬੁਕਿੰਗ ਅਤੇ ਏਜੰਟ ਪੋਰਟਲ ਅਤੇ ਕਾਲ ਸੈਂਟਰ ‘ਤੇ ਬੁਕਿੰਗ ਕਰਵਾ ਕੇ ਇਸ ਆਫਰ ਦਾ ਲਾਭ ਲਿਆ ਜਾ ਸਕਦਾ ਹੈ। ਵੈੱਬ ਚੈੱਕ ਇਨ ਦੇ ਸਮੇਂ ਉਡਾਨ ਦੇ ਰਵਾਨਾ ਹੋਣ ਦੇ ਸਮੇਂ ਤੋਂ 6 ਘੰਟੇ ਪਹਿਲਾਂ ਤੱਕ ਵੀ ਇਹ ਬਦਲ ਚੁਣਿਆ ਜਾ ਸਕਦਾ ਹੈ।
ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।



error: Content is protected !!