ਇਸ ਵੇਲੇ ਦੀ ਸਭ ਤੋਂ ਵੱਡੀ ਖਬਰ
ਬੋਸਟਨ – ਕੋਰੋਨਾਵਾਇਰਸ ਮਹਾਮਾਰੀ ਨੂੰ ਰੋਕਣ ਲਈ ਚੱਲ ਰਹੇ ਵੈਕਸੀਨ ਦੇ ਪਹਿਲੇ ਫੇਜ਼ ਦ ਟ੍ਰਾਇਲ ਵਿਚ ਚੰਗੀ ਖਬਰ ਅਮਰੀਕਾ ਤੋਂ ਆਈ ਹੈ। ਇਥੋਂ ਦੇ ਪਹਿਲੇ ਕੋਰੋਨਾ ਵੈਕਸੀਨ ਦੇ ਇਨਸਾਨਾਂ ‘ਤੇ ਚੱਲ ਰਹੇ ਟ੍ਰਾਇਲ ਦੇ ਬਹੁਤ ਹੀ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਇਸ ਨੂੰ ਬਣਾਉਣ ਵਾਲੀ ਬੋਸਟਨ ਸਥਿਤ ਬਾਇਓਟੈੱਕ ਕੰਪਨੀ ਮਾਰਡਨਾ ਨੇ ਸੋਮਵਾਰ ਸ਼ਾਮ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਨ੍ਹਾਂ ਭਾਗੀਦਾਰੀਆਂ ‘ਤੇ ਉਸ ਦੇ mRNA ਵੈਕਸੀਨ ਦਾ ਟ੍ਰਾਇਲ ਕੀਤਾ ਗਿਆ ਉਨ੍ਹਾਂ ਦੇ ਸਰੀਰ ਵਿਚ ਉਮੀਦ
ਤੋਂ ਚੰਗੀ ਇਮਿਊਨਿਟੀ ਵਧੀ ਹੈ ਅਤੇ ਸਾਇਡ ਇਫੈਕਟਸ ਵੀ ਆਮ ਹਨ। ਇਸ ਖਬਰ ਨੇ ਵਾਲ ਸਟ੍ਰੀਟ ਵਿਚ ਜੋਸ਼ ਭਰਨ ਦਾ ਕੰਮ ਕੀਤਾ ਅਤੇ ਐਸ ਐਂਡ ਪੀ-500 ਯੂ. ਐਸ. ਬੈਂਚਮਾਰਕ ਇਕਿਵਟੀ ਇੰਡੈਕਸ ਦੁਪਹਿਰ ਦੇ ਕਾਰੋਬਾਰ ਵਿਚ 3 ਫੀਸਦੀ ਉਪਰ ਚੜ ਗਿਆ। ਇਸ ਦੇ ਨਾਲ ਹੀ ਮਾਰਡਨਾ ਦੇ ਸ਼ੇਅਰ ਨੇ ਕਰੀਬ 300 ਫੀਸਦੀ ਦੀ ਛਾਲ ਲਗਾਈ ਅਤੇ ਸ਼ੇਅਰ ਦੀ ਕੀਮਤ 87 ਡਾਲਰ ਤੱਕ ਵਧ ਗਈ।
ਵੈਕਸੀਨ ਦਾ ਪ੍ਰਭਾਵ ਸੁਰੱਖਿਅਤ
ਸੋਮਵਾਰ ਨੂੰ ਮਾਰਡਨਾ ਨੇ ਸ਼ੁਰੂਆਤੀ ਪੜਾਅ ਦੇ ਟ੍ਰਾਇਲ ਦੇ ਅੰਤਰਿਮ ਨਤੀਜਿਆਂ ਦੇ ਬਾਰੇ ਵਿਚ ਦੱਸਿਆ। ਇਸ ਦੇ ਮੁਤਾਬਕ mRNA 1273 ਨਾਂ ਦੀ ਇਹ ਵੈਕਸੀਨ ਜਿਸ ਭਾਗੀਦਾਰੀ ਨੂੰ ਦਿੱਤੀ ਗਈ ਸੀ ਉਸ ਦੇ ਸਰੀਰ ਵਿਚ ਸਿਰਫ ਆਮ ਸਾਈਡ ਇਫੈਕਟਸ ਦੇਖੇ ਗਏ ਅਤੇ ਵੈਕਸੀਨ ਦਾ ਪ੍ਰਭਾਵ ਸੁਰੱਖਿਅਤ ਪਾਇਆ ਗਿਆ। ਮਾਰਡਨਾ ਨੇ ਦੱਸਿਆ ਕਿ ਵੈਕਸੀਨ ਪਾਉਣ ਵਾਲੇ ਭਾਗੀਦਾਰੀ ਦਾ ਇਮਿਊਨ ਸਿਸਟਮ ਵਾਇਰਸ ਨਾਲ ਲੜਣ ਵਿਚ ਕੋਵਿਡ-19 ਤੋਂ ਰੀ-ਕਵਰ ਹੋ ਚੁੱਕੇ ਮਰੀਜ਼ਾਂ ਦੇ ਬਰਾਬਰ ਜਾਂ ਉਨ੍ਹਾਂ ਤੋਂ ਜ਼ਿਆਦਾ ਤਾਕਤਵਰ ਪਾਇਆ ਗਿਆ ਹੈ। ਮਾਰਡਨਾ ਦੇ ਸੀ. ਈ. ਓ. ਸਟੀਫਨ ਬੈਂਸੇਲ ਨੇ ਕਿਹਾ ਕਿ ਉਹ ਇਸ ਤੋਂ ਬਿਹਤਰ ਡੇਟਾ ਦੀ ਉਮੀਦ ਨਹੀਂ ਕਰ ਸਕਦੇ ਸਨ।
42 ਦਿਨਾਂ ਵਿਚ ਇਨਸਾਨਾਂ ‘ਤੇ ਟ੍ਰਾਇਲ ਵਾਲੀ ਪਹਿਲੀ ਕੰਪਨੀ
ਮਾਰਡਨਾ ਪਹਿਲੀ ਅਮਰੀਕੀ ਕੰਪਨੀ ਹੈ ਜਿਸ ਨੇ ਵੈਕਸੀਨ ਦੀ ਰੇਸ ਵਿਚ ਸਾਰਿਆਂ ਨੂੰ ਪਿੱਛੇ ਛੱਡ ਦਿਤਾ ਹੈ। ਜਿਸ ਨੇ ਵੈਕਸੀਨ ਦੇ ਲਈ ਜ਼ਰੂਰੀ ਜੈਨੇਟਿਕ ਕੋਡ ਪਾਉਣ ਤੋਂ ਲੈ ਕੇ ਉਸ ਦਾ ਇਨਸਾਨਾਂ ਵਿਚ ਟ੍ਰਾਇਲ ਤੱਕ ਦਾ ਸਫਰ ਸਿਰਫ 42 ਦਿਨਾਂ ਵਿਚ ਪੂਰਾ ਕਰ ਲਿਆ। ਇਹ ਵੀ ਪਹਿਲੀ ਵਾਰ ਹੋਇਆ ਕਿ ਜਾਨਵਰਾਂ ਤੋਂ ਪਹਿਲਾਂ ਇਨਸਾਨਾਂ ਵਿਚ ਟ੍ਰਾਇਲ ਸ਼ੁਰੂ ਕਰ ਦਿੱਤਾ ਗਿਆ ਸੀ। 16 ਮਾਰਚ ਨੂੰ ਸੀਏਟਲ ਦੀ ਕਾਇਜ਼ਰ ਪਰਮਾਮੈਂਟ ਰਿਸਰਚ ਫੈਸੀਲਿਟੀ ਵਿਚ ਸਭ ਤੋਂ ਪਹਿਲਾਂ ਇਹ ਵੈਕਸੀਨ 2 ਬੱਚਿਆਂ ਦੀ ਮਾਂ 43 ਸਾਲਾ ਜੈਨੀਫਰ ਨਾਂ ਦੀ ਮਹਿਲਾ ਨੂੰ ਦਿੱਤੀ ਗਈ। ਪਹਿਲੇ ਟ੍ਰਾਇਲ ਵਿਚ 18 ਤੋਂ 55 ਸਾਲ ਦੀ ਉਮਰ ਦੇ 45 ਸਿਹਤ ਭਾਗੀਦਾਰੀ ਸ਼ਾਮਲ ਕੀਤੇ ਗਏ ਸਨ।
ਸ਼ੁਰੂਆਤੀ ਪੜਾਅ ਵਿਚ ਆਮ ਸਾਈਡ ਇਫੈਕਟਸ
ਮਾਰਡਨਾ ਦੇ ਮੁੱਖ ਮੈਡੀਕਲ ਅਧਿਕਾਰੀ, ਟਾਲ ਜਕਸ ਨੇ ਕਿਹਾ ਕਿ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਵੈਕਸੀਨ ਦੀ ਬਹੁਤ ਥੋੜੀ ਮਾਤਰਾ ਦੇਣ ‘ਤੇ ਵੀ ਕੁਦਰਤੀ ਵਾਇਰਸ ਨਾਲ ਮੁਕਾਬਲੇ ਲਈ ਇਮਿਊਨ ਸਿਸਟਮ ਨੇ ਚੰਗੀ ਪ੍ਰਤੀਕਿਰਿਆ ਦਿੱਤੀ ਹੈ। ਇਨਾਂ ਨਤੀਜਿਆਂ ਅਤੇ ਚੂਹਿਆਂ ‘ਤੇ ਕੀਤੀ ਗਈ ਸਟੱਡੀ ਤੋਂ ਬਾਅਦ ਮਿਲੇ ਡੇਟਾ ਦੇ ਆਧਾਰ ‘ਤੇ ਕੰਪਨੀ ਹੁਣ ਅੱਗੇ ਦੇ ਟ੍ਰਾਇਲ ਘੱਟ ਡੋਜ਼ ਦੇ ਕੇ ਕਰਨ ਦੀ ਯੋਜਨਾ ਬਣਾ ਰਹੀ ਹੈ।
ਉਨ੍ਹਾਂ ਦੱਸਿਆ ਕਿ, ਟ੍ਰਾਇਲ ਦੇ ਸ਼ੁਰੂਆਤੀ ਪੜਾਅ ਵਿਚ ਅਜਿਹੇ ਸਾਇਡ ਇਫੈਕਟਸ ਸਨ ਜੋ ਕਈ ਵੈਕਸੀਨ ਲਈ ਆਮ ਹੁੰਦੇ ਹਨ, ਜਿਵੇਂ ਕੁਝ ਲੋਕ ਇੰਜ਼ੈਕਸ਼ਨ ਦੀ ਥਾਂ ‘ਤੇ ਲਾਲਿਮਾ ਅਤੇ ਠੰਡੇਪਣ ਦਾ ਅਨੁਭਵ ਕਰਦੇ ਹਨ। ਇਨਾਂ ਅੰਕੜਿਆਂ ਨੇ ਸਾਡੇ ਵਿਸ਼ਵਾਸ ਨੂੰ ਪੁਸ਼ਟ ਕੀਤਾ ਕਿ mRNA-1273 ਵਿਚ ਕੋਵਿਡ-19 ਨੂੰ ਰੋਕਣ ਦੀ ਸਮਰੱਥਾ ਹੈ।
Home ਤਾਜਾ ਜਾਣਕਾਰੀ ਖੁਸ਼ਖਬਰੀ ਖੁਸ਼ਖਬਰੀ-ਕੋਰੋਨਾ ਵੈਕਸੀਨ ਹੋ ਗਈ ਪਾਸ ਇਨਸਾਨਾਂ ਤੇ,ਦੁਨੀਆਂ ਚ ਛਾ ਗਈ ਖੁਸ਼ੀ-ਸਿਰਫ 42 ਦਿਨਾਂ ਵਿਚ ਬਣੀ

ਤਾਜਾ ਜਾਣਕਾਰੀ