ਆਈ ਤਾਜਾ ਵੱਡੀ ਖਬਰ

ਕੋਰੋਨਾ ਦੇ ਕਾਰਨ ਦੁਨੀਆਂ ਦੇ ਬਹੁਤ ਸਾਰੇ ਲੋਕ ਵੱਖ ਵੱਖ ਦੇਸ਼ਾਂ ਵਿਚ ਜਾ ਕੇ ਫਸੇ ਹੋਏ ਹਨ ਜੋ ਆਪੋ ਆਪਣੇ ਮੁਲਕਾਂ ਤੋਂ ਦੂਰ ਹਨ। ਲੱਖਾਂ ਦੀ ਗਿਣਤੀ ਵਿਚ ਭਾਰਤੀ ਨਾਗਰਿਕ ਵੀ ਵਿਦੇਸ਼ਾਂ ਵਿਚ ਫਸੇ ਹੋਏ ਹਨ। ਅਤੇ ਇਹ ਇੰਤਜਾਰ ਕਰ ਰਹੇ ਹਨ ਕੇ ਕਦੋਂ ਓਹਨਾ ਨੂੰ ਫਲਾਈਟਾਂ ਚਲਾ ਕੇ ਵਾਪਸ ਇੰਡੀਆ ਲਿਆਂਦਾ ਜਾਵੇਗਾ। ਇੰਟਰਨੈਸ਼ਨਲ ਫਲਾਈਟ ਦੇ ਬਾਰੇ ਵਿਚ ਹੁਣ ਇੱਕ ਵੱਡੀ ਖਬਰ ਆ ਰਹੀ ਹੈ।

ਵੰਦੇ ਭਾਰਤ ਮਿਸ਼ਨ ਦੇ ਤਹਿਤ ਸੋਮਵਾਰ ਨੂੰ ਆਸਟ੍ਰੇਲੀਆ ਦੇ ਸਿਡਨੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੀ ਸਪੈਸ਼ਲ ਫਲਾਈਟ ਭਾਰਤ ਲਈ ਰਵਾਨਾ ਹੋ ਗਈ। ਸਿਡਨੀ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਟਵੀਟ ਕਰਕੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਹੈ। ਕੋਰੋਨਾ ਮਹਾਮਾਰੀ ਦੇ ਕਾਰਨ ਆਸਟ੍ਰੇਲੀਆ ਵਿਚ ਫਸੇ ਭਾਰਤੀਆਂ ਨੂੰ ਇਸ ਫਲਾਈਟ ਦੇ ਜ਼ਰੀਏ ਵਾਪਸ ਲਿਆਂਦਾ ਜਾ ਰਿਹਾ ਹੈ। ਦੁਨੀਆ ਭਰ ਦੇ ਵਿਭਿੰਨ ਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਵੱਲੋਂ ਵੰਦੇ ਭਾਰਤ ਮਿਸ਼ਨ ਚਲਾਇਆ ਗਿਆ ਸੀ, ਜਿਸ ਦੇ ਤਹਿਤ ਹੁਣ ਤੱਕ ਲੱਖਾਂ ਲੋਕਾਂ ਦੀ ਘਰ ਵਾਪਸੀ ਹੋ ਚੁੱਕੀ ਹੈ।

ਭਾਰਤੀ ਦੂਤਾਵਾਸ ਨੇ ਟਵੀਟ ਕਰ ਕੇ ਕਿਹਾ,”ਭਾਰਤੀ ਨਾਗਰਿਕਾਂ ਦੀ ਘਰ ਵਾਪਸੀ ਦੇ ਲਈ ਵੰਦੇ ਭਾਰਤ ਮਿਸ਼ਨ ਜਾਰੀ ਹੈ। ਇਸ ਦੇ ਜ਼ਰੀਏ ਹੁਣ ਤੱਕ ਲੱਖਾਂ ਲੋਕਾਂ ਨੂੰ ਲਾਭ ਪਹੁੰਚਿਆ ਹੈ। ਅੱਜ ਸਿਡਨੀ ਹਵਾਈ ਅੱਡੇ ਤੋਂ ਇਕ ਹੋਰ ਸਪੈਸ਼ਲ ਫਲਾਈਟ AI 301 ਦਿੱਲੀ ਦੇ ਲਈ ਰਵਾਨ ਹੋ ਚੁੱਕੀ ਹੈ। ਧੰਨਵਾਦ @dfat @airindiain @MEAIndia and @MoCA_GoI”

ਇਸ ਤੋਂ ਪਹਿਲਾਂ ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ 6,000 ਤੋਂ ਵੱਧ ਫਸੇ ਹੋਏ ਭਾਰਤੀ ਐਤਵਾਰ ਨੂੰ ਦੁਨੀਆ ਭਰ ਤੋਂ ਦੇਸ਼ ਪਰਤ ਆਏ। ਕੋਰੋਨਾਵਾਇਰਸ ਪਾਬੰਦੀਆਂ ਦੇ ਕਾਰਨ ਵਿਦੇਸ਼ ਵਿਚ ਫਸੇ ਭਾਰਤੀਆਂ ਨੂੰ ਕੱਢਣ ਦੇ ਲਈ ਮਈ ਦੀ ਸ਼ੁਰੂਆਤ ਵਿਚ ਵੰਦੇ ਭਾਰਤ ਮਿਸ਼ਨ ਸ਼ੁਰੂ ਕੀਤਾ ਗਿਆ ਸੀ।


ਤਾਜਾ ਜਾਣਕਾਰੀ
ਖੁਸ਼ਖਬਰੀ – ਇੰਡੀਆ ਲਈ ਇੰਟ੍ਰਨੈਸ਼ਨਲ ਫਲਾਈਟ ਬਾਰੇ ਆਈ ਇਹ ਵੱਡੀ ਖਬਰ
ByadminAugust 10, 2020Comments Off on ਖੁਸ਼ਖਬਰੀ – ਇੰਡੀਆ ਲਈ ਇੰਟ੍ਰਨੈਸ਼ਨਲ ਫਲਾਈਟ ਬਾਰੇ ਆਈ ਇਹ ਵੱਡੀ ਖਬਰ
Previous Postਹੁਣੇ ਹੁਣੇ ਲਿਬਨਾਨ ਤੋਂ ਬਾਅਦ ਇਥੋਂ ਆਈ ਇਹ ਤਾਜਾ ਵੱਡੀ ਮਾੜੀ ਖਬਰ
Next Postਇੰਡੀਆ ਦੇ ਚੋਟੀ ਦੇ ਖਿਡਾਰੀ ਅਤੇ ਸਾਬਕਾ ਕਪਤਾਨ ਦੀ ਭਰ ਜਵਾਨੀ ਚ ਹੋਈ ਮੌਤ, ਛਾਇਆ ਸੋਗ