BREAKING NEWS
Search

ਖੁਸ਼ਖਬਰੀ : ਇਸ ਦੇਸ਼ ਚ ਹੋ ਗਿਆ ਇਹ ਵੱਡਾ ਐਲਾਨ , ਲੋਕਾਂ ਚ ਛਾਈ ਖੁਸ਼ੀ ਦੀ ਲਹਿਰ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ਾਂ ਦਾ ਰੁਖ਼ ਕੀਤਾ ਜਾ ਰਿਹਾ ਹੈ। ਜਿੱਥੇ ਜਾ ਕੇ ਉਹ ਆਪਣੇ ਪਰਵਾਰ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਵਿਦੇਸ਼ਾਂ ਵਿੱਚ ਜਾ ਕੇ ਭਾਰਤੀਆਂ ਵੱਲੋਂ ਸਖਤ ਮਿਹਨਤ ਕੀਤੀ ਜਾਂਦੀ ਹੈ, ਅਤੇ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਬਹੁਤ ਸਾਰੇ ਵਿਅਕਤੀ ਆਪਣੇ ਪਰਿਵਾਰ ਤੋਂ ਦੂਰ ਹੋ ਜਾਂਦੇ ਹਨ। ਤਾਂ ਜੋ ਆਪਣੇ ਪਰਿਵਾਰ ਨੂੰ ਸਾਰੀਆਂ ਸੁੱਖ ਸਹੂਲਤਾਂ ਦੇ ਸਕਣ। ਜਿੱਥੇ ਅੱਜ ਬਹੁਤ ਸਾਰੇ ਵਿਦਿਆਰਥੀਆਂ ਵੱਲੋਂ ਵਿਦੇਸ਼ਾਂ ਦਾ ਰੁਖ਼ ਕੀਤਾ ਜਾ ਰਿਹਾ ਹੈ ਉਥੇ ਹੀ ਆਪਣੀ ਪਹੁੰਚ ਦੇ ਅਨੁਸਾਰ ਭਾਰਤੀ ਵਿਦੇਸ਼ ਜਾਣ ਦੀ ਇੱਛਾ ਰੱਖਦਾ ਹੈ। ਕਈ ਅਜਿਹੇ ਵੀ ਲੋਕ ਹਨ ਜੋ ਅਰਬ ਮੁਲਕ ਦਾ ਰੁੱਖ ਕਰਦੇ ਹਨ।

ਅਜਿਹੇ ਦੇਸ਼ਾਂ ਵਿਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਹੁੰਦੀਆਂ ਹਨ। ਜਿਨ੍ਹਾਂ ਦੇ ਅਨੁਸਾਰ ਹੀ ਲੋਕਾਂ ਨੂੰ ਕੰਮ ਕਰਨਾ ਪੈਂਦਾ ਹੈ। ਹੁਣ ਇਸ ਦੇਸ਼ ਵਿੱਚ ਵੱਡਾ ਐਲਾਨ ਹੋ ਗਿਆ ਹੈ ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਦੁਬਈ ਵਿਚ ਵਿਦੇਸ਼ੀ ਆਪਣੇ 100 ਫੀਸਦੀ ਮਾਲਿਕਾਨਾ ਹੱਕ ਵਾਲੀ ਕੰਪਨੀ ਖੋਲ੍ਹ ਸਕਦੇ ਹਨ। ਅਗਰ ਕੋਈ ਵੀ ਵਿਦੇਸ਼ੀ ਨਾਗਰਿਕ ਜਾਂ ਕੰਪਨੀ ਯੂ ਏ ਈ ਵਿਚ ਕਾਰੋਬਾਰ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ 51 ਫੀਸਦੀ ਹਿੱਸੇਦਾਰੀ ਲਈ ਸਥਾਨਕ ਸਪੋਨਸਰ ਦੀ ਜ਼ਰੂਰਤ ਹੁੰਦੀ ਹੈ।

ਪਰ ਹੁਣ ਸੋਧ ਕੀਤੇ ਗਏ ਨਿਯਮਾਂ ਮੁਤਾਬਕ 1 ਜੂਨ ਤੋਂ ਕੋਈ ਵੀ ਵਿਦੇਸ਼ੀ ਵਪਾਰਕ ਕੰਪਨੀ ਸ਼ੁਰੂ ਕਰ ਸਕਦਾ ਹੈ, ਅਤੇ 100 ਫੀਸਦੀ ਉਸਦੀ ਮਾਲਕੀ ਰੱਖਣ ਦੀ ਆਗਿਆ ਵੀ ਦਿਤੀ ਗਈ ਹੈ। ਯੂਏਈ ਸਰਕਾਰ ਨੇ ਹਾਲ ਹੀ ਵਿਚ ਵਪਾਰਕ ਕੰਪਨੀਆਂ ਦੇ ਕਾਨੂੰਨ ਵਿਚ ਸੋਧ ਨੂੰ ਅਪਣਾਇਆ ਹੈ। ਜਿਸਦੇ ਤਹਿਤ ਕੰਪਨੀਆਂ ਦੇ ਸੌ ਪ੍ਰਤੀਸ਼ਤ ਵਿਦੇਸ਼ੀ ਮਾਲਕੀ ਦੀ ਆਗਿਆ ਮਿਲਦੀ ਹੈ। ਯੂਏਈ ਦੇ ਅਰਥ ਵਿਵਸਥਾ ਮੰਤਰਾਲੇ ਨੇ ਘੋਸ਼ਣਾ ਕੀਤੀ ਹੈ ਕਿ 1 ਜੂਨ 2021 ਤੋਂ ਸੋਧਿਆ ਹੋਇਆ ਵਪਾਰਕ ਕੰਪਨੀ ਕਾਨੂੰਨ ਲਾਗੂ ਕਰ ਦਿੱਤਾ ਜਾਵੇਗਾ।

ਜਿਸ ਵਿੱਚ ਵਿਦੇਸ਼ੀ ਨਿਵੇਸ਼ ਅਤੇ ਉੱਦਮੀਆਂ ਨੇ ਸਮੁੰਦਰੀ ਜਹਾਜ਼ ਦੀਆਂ ਕੰਪਨੀਆਂ ਸਥਾਪਤ ਕਰਨ ਅਤੇ ਉਨ੍ਹਾਂ ਦੀ 100 ਫੀਸਦੀ ਮਾਲਕੀ ਰੱਖਣ ਦੀ ਆਗਿਆ ਦਿੱਤੀ ਹੈ,ਆਰਥਿਕਤਾ ਮੰਤਰੀ ਅਬਦੁਲਾ ਬਿਨ ਟੋਕ ਅਲ ਮੈਰਿਜ ਨੇ ਆਖਿਆ ਹੈ ਕਿ ਸੋਧੇ ਹੋਏ ਵਪਾਰਕ ਕੰਪਨੀ ਕਾਨੂੰਨ ਦਾ ਉਦੇਸ਼ ਦੇਸ਼ ਵਿਚ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨਾ ਹੈ। ਵਪਾਰ ਕਰਨ ਦੀ ਸਹੂਲਤ ਲਈ ਯੂ ਏ ਈ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਇੱਕ ਹਿੱਸਾ ਹੈ।



error: Content is protected !!