=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕੱਲ੍ਹ ਕਿਵੇਂ ਭਜੇ ਸੀ 4 ਕੈਦੀ ਲੁਧਿਆਣੇ ਜੇਲ ਚੋਂ ਕੰਧ ਟੱਪ ਕੇ ਦੇਖੋ ਲਾਈਵ ਵੀਡੀਓ

ਲੁਧਿਆਣਾ : ਜੇਲ੍ਹ ਦੀ ਦੀਵਾਰ ਟੱਪ ਕੇ ਫ਼ਰਾਰ ਕੈਦੀਆਂ ਦਾ ਵਾਇਰਲ ਵੀਡੀਓ ਇਸ ਪੋਸਟ ਦੇ ਅਖੀਰ ਵਿੱਚ ਜਾ ਕੇ ਦੇਖੋ ਕਿਵੇਂ ਕੈਦੀ ਕੰਧ ਟੱਪ ਰਹੇ ਹਨ
ਚੰਡੀਗੜ੍ਹ: ਜੇਲ੍ਹਾਂ ਦੇ ਮਾੜੇ ਪ੍ਰਬੰਧ ‘ਤੇ ਕਾਂਗਰਸ ਅਕਸਰ ਪਿਛਲੀ ਬਾਦਲ ਸਰਕਾਰ ਨੂੰ ਘੇਰਦੀ ਸੀ ਪਰ ਕੈਪਟਨ ਸਰਕਾਰ ਦੇ ਢਾਈ ਸਾਲ ਬਾਅਦ ਵੀ ਜੇਲ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਹੁਣ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਅਸਤੀਫੇ ਦੀ ਮੰਗ ਉੱਠੀ ਤਾਂ ਉਨ੍ਹਾਂ ਫਿਰ ਪਿਛਲੀ ਬਾਦਲ ਸਰਕਾਰ ਨੂੰ ਜ਼ਿੰਮੇਵਾਰ ਦੱਸ ਦਿੱਤਾ। ਉਨ੍ਹਾਂ ਕਿਹਾ ਕਿ ਬਾਦਲ ਰਾਜ ਦੇ ਮਾੜੇ ਪ੍ਰਬੰਧਾਂ ਕਰਕੇ ਹੀ ਜੇਲ੍ਹਾਂ ਦਾ ਭੱਠਾ ਬੈਠਿਆ ਹੈ।

ਦਰਅਸਲ ਜੇਲ੍ਹਾਂ ਵਿੱਚ ਨਸ਼ਿਆਂ ਤੇ ਮੋਬਾਈਲ ਫੋਨ ਦੀ ਸਮੱਸਿਆ ਦਾ ਕੈਪਟਨ ਸਰਕਾਰ ਵੀ ਕੋਈ ਹੱਲ਼ ਨਹੀਂ ਕੱਢ ਸਕੀ। ਜੇਲ੍ਹਾਂ ਵਿੱਚ ਨਸ਼ਿਆਂ ਦੇ ਕਾਰੋਬਾਰ ਦੀਆਂ ਵੀ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ। ਜੇਲ੍ਹ ਦੀ ਸੁਰੱਖਿਆ ਦੀ ਪੋਲ ਤਾਂ ਇੱਥੋਂ ਹੀ ਖੁੱਲ੍ਹ ਜਾਂਦੀ ਹੈ ਕਿ ਕੈਦੀ ਸ਼ਰੇਆਮ ਫੇਸਬੁੱਕ ‘ਤੇ ਲਾਈਵ ਹੋ ਰਹੇ ਹਨ। ਕੱਲ੍ਹ ਵੀ ਲੁਧਿਆਣਾ ਵਿੱਚ ਕੈਦੀਆਂ ਨੇ ਹਿੰਸਕ ਝੜਪ ਨੂੰ ਫੇਸਬੁੱਕ ‘ਤੇ ਲਾਈਵ ਕੀਤਾ।

ਸਰਕਾਰ ‘ਤੇ ਸਵਾਲ ਇਸ ਲਈ ਵੀ ਉੱਠਦਾ ਹੈ ਕਿਉਂਕਿ ਜੇਲ੍ਹਾਂ ਵਿੱਚ ਪੂਰਾ ਸਟਾਫ ਹੀ ਨਹੀਂ। ਇਸ ਦੀ ਪੋਲ ਵੀ ਲੁਧਿਆਣਾ ਜੇਲ੍ਹ ਨੇ ਹੀ ਖੋਲ੍ਹੀ ਹੈ। ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਵੀਰਵਾਰ ਨੂੰ ਜਦੋਂ ਜੇਲ੍ਹ ਵਿੱਚ ਬੰਦ 3200 ਕੈਦੀਆਂ ਤੇ ਹਵਾਲਾਤੀਆਂ ਨੇ ਹੰਗਾਮਾ ਕੀਤਾ ਤਾਂ ਉਸ ਵੇਲੇ ਉਨ੍ਹਾਂ ਦੀ ਸੁਰੱਖਿਆ ਲਈ ਸਿਰਫ਼ 18 ਮੁਲਾਜ਼ਮ ਆਨ ਡਿਊਟੀ ਸਨ, ਜਿਨ੍ਹਾਂ ਕੋਲ ਹਥਿਆਰ ਵੀ ਨਾਮਾਤਰ ਸਨ। ਪੁਰਾਣੇ ਹਥਿਆਰਾਂ ਤੇ ਡੰਡਿਆਂ ਨਾਲ ਲੈਸ ਮੁਲਾਜ਼ਮ ਭੜਕੇ ਕੈਦੀਆਂ ਨੂੰ ਕਾਬੂ ਨਹੀਂ ਕਰ ਪਾਏ, ਇਸੇ ਲਈ ਕੁਝ ਹੀ ਮਿੰਟਾਂ ਵਿਚ ਕੈਦੀਆਂ ਤੇ ਹਵਾਲਾਤੀਆਂ ਨੇ ਜੇਲ੍ਹ ’ਤੇ ਕਬਜ਼ਾ ਕਰ ਲਿਆ ਸੀ।

ਜੇਲ੍ਹ ਪ੍ਰਸ਼ਾਸਨ ਮੁਤਾਬਕ ਲੁਧਿਆਣਾ ਕੇਂਦਰੀ ਜੇਲ੍ਹ ’ਚ ਮੌਜੂਦਾ ਸਮੇਂ ਵਿੱਚ 3200 ਦੇ ਕਰੀਬ ਕੈਦੀ ਹਨ, ਜਿਨ੍ਹਾਂ ’ਚ 150 ਦੇ ਕਰੀਬ ਖ਼ਤਰਨਾਕ ਕੈਦੀ ਹਨ, ਜੋ ਗੈਂਗਸਟਰ ਜਾਂ ਫਿਰ ਗੈਂਗਸਟਰ ਦੇ ਨੇੜੇ ਦੇ ਸਾਥੀ ਹਨ। ਇਨ੍ਹਾਂ ਕੈਦੀਆਂ ਦੀ ਸੁਰੱਖਿਆ ਲਈ, ਪੁਲਿਸ ਕੋਲ ਸਿਰਫ਼ 150 ਦੇ ਕਰੀਬ ਮੁਲਾਜ਼ਮ ਹਨ, ਜੋ ਤਿੰਨ ਸ਼ਿਫਟਾਂ ’ਚ ਕੰਮ ਕਰਦੇ ਹਨ। ਵੀਰਵਾਰ ਸਵੇਰੇ ਜਿਸ ਵੇਲੇ ਹੰਗਾਮਾ ਹੋਇਆ ਤਾਂ ਸਾਰੇ ਕੈਦੀਆਂ ਦੀ ਸੁਰੱਖਿਆ ਸਿਰਫ਼ 18 ਮੁਲਾਜ਼ਮਾਂ ਦੇ ਹੱਥ ਵਿੱਚ ਸੀ।

ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਹਰ ਸਮੇਂ ਇਹ ਦਾਅਵਾ ਕਰਦਾ ਹੈ ਕਿ ਜੇਲ੍ਹ ’ਚ ਕੋਈ ਮੋਬਾਈਲ ਫੋਨ ਨਹੀਂ ਚੱਲਦਾ, ਪਰ ਸਰਕਾਰ ਦੇ ਦਾਅਵਿਆਂ ਦੀ ਪੋਲ ਵੀਰਵਾਰ ਨੂੰ ਜੇਲ੍ਹ ਦੇ ਅੰਦਰੋਂ ਆਈ ਵੀਡੀਓ ਨੇ ਖੋਲ੍ਹ ਕੇ ਰੱਖ ਦਿੱਤੀ। ਵੀਰਵਾਰ ਨੂੰ ਆਈ ਵੀਡੀਓ ਨੇ ਸੁਰੱਖਿਆ ਏਜੰਸੀਆਂ ਤੇ ਸਰਕਾਰ ਦੀ ਚਿੰਤਾ ਵੀ ਵਧਾ ਦਿੱਤੀ ਹੈ।
ਲੁਧਿਆਣਾ ਸੈਂਟਰਲ ਜੇਲ੍ਹ ਪੰਜਾਬ ਦੀ ਸਭ ਤੋਂ ਵੱਡੀ ਜੇਲ੍ਹ ਹੈ। ਪਿਛਲੀਆਂ ਕਈ ਸਰਕਾਰਾਂ ਜੇਲ੍ਹ ’ਚ ਜੈਮਰ ਲਾਉਣ ਦੀ ਗੱਲ ਕਰ ਰਹੀਆਂ ਹਨ, ਪਰ ਉਹ ਸਿਰਫ਼ ਗੱਲਾਂ ਹੀ ਰਹਿ ਗਈਆਂ। ਜੇਲ੍ਹ ’ਚ ਹਾਲੇ ਤੱਕ ਕੋਈ ਜੈਮਰ ਨਹੀਂ ਲੱਗਿਆ। ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਹਰ ਸਮੇਂ ਇਹ ਦਾਅਵਾ ਕਰਦਾ ਰਹਿੰਦਾ ਹੈ ਕਿ ਜੇਲ੍ਹ ’ਚ ਮੋਬਾਈਲ ਨਹੀਂ ਚੱਲ ਰਿਹਾ ਪਰ ਵੀਰਵਾਰ ਨੂੰ ਵੀ ਕੈਦੀਆਂ ਵੱਲੋਂ ਜੇਲ੍ਹ ’ਚ ਹੋਏ ਹੰਗਾਮੇ ਦੇ ਹਰ ਵੀਡੀਓ ਬਣਾ ਕੇ ਲੋਕਾਂ ਤੱਕ ਪਹੁੰਚਾਈ ਗਈ, ਜਿਸ ’ਚ ਕੈਦੀ ਲੋਕਾਂ ਨੂੰ ਦੱਸ ਰਹੇ ਹਨ ਕਿ ਮੁਲਾਜ਼ਮਾਂ ਨੇ ਉਨ੍ਹਾਂ ਦੇ ਸਾਥੀ ਕੈਦੀਆਂ ’ਤੇ ਗੋਲੀਆਂ ਚਲਾਈਆਂ ਹਨ।




error: Content is protected !!