BREAKING NEWS
Search

ਕੰਨ ਦੇ ਨੇੜੇ ਹੈ ਇਕ ਅਜਿਹਾ ਪੁਆਇੰਟ, ਜਿਸ ਨੂੰ ਦਬਾਉਣ ਨਾਲ ਦੂਰ ਹੁੰਦਾ ਹੈ ਮੋਟਾਪਾ

ਚੰਡੀਗੜ੍ਹ: ਪਿਛਲੇ ਕੁਝ ਸਾਲਾਂ ਵਿਚ ਦੁਨੀਆਂ ਭਰ ਵਿਚ ਮੋਟਾਪੇ ਦੇ ਮਾਮਲੇ ਵਧ ਗਏ ਹਨ। ਇਹੀ ਵਜ੍ਹਾ ਹੈ ਕਿ ਲੋਕ ਹੁਣ ਪਹਿਲਾਂ ਦੀ ਤੁਲਨਾ ਵਿਚ ਭਾਰ ਘਟਾਉਣ ਵੱਲ ਜ਼ਿਆਦਾ ਧਿਆਨ ਦੇਣ ਲੱਗੇ ਹਨ ਪਰ ਭਰ ਘਟਾਉਣਾ ਅਤੇ ਪ੍ਰਫ਼ੈਕਟ ਫਿਗਰ ਨੂੰ ਬਰਕਰਾਰ ਰੱਖਣਾ ਸੌਖਾ ਕੰਮ ਨਹੀਂ ਹੈ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਲੋਕਾਂ ਕੋਲ ਸਮੇਂ ਦੀ ਬਹੁਤ ਘਾਟ ਹੈ। ਅਜਿਹੇ ਵਿਚ ਲੋਕ ਅਕਸਰ ਉਨ੍ਹਾਂ ਸਾਰਟਕੱਟ ਦੀ ਤਲਾਸ਼ ਵਿਚ ਰਹਿੰਦੇ ਹਨ ਜਿਨ੍ਹਾਂ ਨਾਲ ਮੋਟਾਪੇ ਤੋਂ ਆਜ਼ਾਦੀ ਵੀ ਮਿਲ ਜਾਵੇ ਤੇ ਜ਼ਿਆਦਾ ਕੁਝ ਕਰਨਾ ਵੀ ਨਾ ਪਵੇ। ਅਜਿਹੇ ਹੀ ਇਕ ਤਰੀਕੇ ਬਾਰੇ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ।

ਇਸ ਤਰੀਕੇ ਦਾ ਨਾਮ ਹੈ ਐਕਯੂਪ੍ਰੈਸਰ। ਆਮ ਤੌਰ ‘ਤੇ ਲੋਕ ਐਕਯੂਪ੍ਰੈਸ਼ਰ ਤਕਨੀਕ ਦਾ ਇਸਤੇਮਾਲ ਉਲਟੀ, ਸਿਰ ਦਰਦ ਅਤੇ ਕਮਰ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਕਰਦੇ ਹਨ ਪਰ ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜੋਗੇ ਕਿ ਐਕਯੂਪ੍ਰੈਸ਼ਰ ਭਾਰ ਘਟਾਉਣ ਵਿਚ ਵੀ ਕਾਰਗਰ ਹੈ। ਤੁਸੀਂ ਬੱਸ ਇੰਨਾ ਕਰਨਾ ਹੈ ਕਿ ਆਪਣੇ ਕੰਨ ਦੇ ਕੋਲ ਬਣੇ ਇਕ ਪੁਆਇੰਟ ਨੂੰ ਨਿਯਮਿਤ ਦਬਾਉਣਾ ਹੈ। ਹੈਰਾਨ ਨਾ ਹੋਵੇ, ਇਹ ਸੱਚ ਵਿਚ ਭਾਰ ਘਟਾਉਣ ਦਾ ਸਭ ਤੋਂ ਸੌਖਾ ਤਰੀਕਾ ਹੈ। ਇਹ ਆਸਾਨ ਤਰੀਕਾ ਤੁਹਾਡੀ ਭੁੱਖ ਨੂੰ ਕੰਟਰੋਲ ਕਰਨ ਦੇ ਨਾਲ ਹੀ ਹਾਜ਼ਮੇ ਵਿਚ ਵੀ ਸੁਧਾਰ ਲਿਆਉਣ ਦਾ ਕੰਮ ਕਰਦਾ ਹੈ।

ਹੁਣ ਸਵਾਲ ਇਹ ਉਠਦਾ ਹੈ ਕਿ ਇਸ ਨੂੰ ਕਰਨ ਵਿਚ ਕਿੰਨਾ ਸਮਾਂ ਲੱਗੇਗਾ? ਤਾਂ ਇਸ ਦਾ ਜਾਵਾਬ ਹੈ ਸਿਰਫ਼ ਇਕ ਮਿੰਟ। ਅਪਣੀ ਰੋਜ਼ਾਨਾ ਦੀ ਵਿਅਸਤ ਰੁਟੀਨ ’ਚੋਂ ਕੇਵਲ ਇਕ ਮਿੰਟ ਕੱਢ ਕੇ ਰੋਜ਼ਾਨਾ ਇਸ ਪੁਆਇੰਟ ਨੂੰ ਦਬਾਉਣਾ ਹੈ। ਅਪਣੀ ਇੰਡੈਕਸ ਉਂਗਲੀ ਯਾਨੀ ਕਿ ਤਰਜਨੀ ਉਂਗਲੀ ਨੂੰ ਕੰਨ ਦੇ ਕੋਲ ਤਿਕੌਣੇ ਆਕਾਰ ਦੇ ਟਿਸ਼ੂ ਦੇ ਸਾਹਮਣੇ ਰੱਖੋ। ਹੁਣ ਅਪਣੇ ਜਬਾੜੇ ਨੂੰ ਖੋਲ੍ਹੋ ਤੇ ਬੰਦ ਕਰੋ ਅਤੇ ਉਹ ਪੁਆਇੰਟ ਲੱਭੋ ਜਿੱਥੇ ਤੁਹਾਨੂੰ ਸਭ ਤੋਂ ਜ਼ਿਆਦਾ ਐਕਟਿਵ ਪੁਆਇੰਟ ਹੈ। ਹੁਣ ਇਥੇ ਹੀ ਰੁਕ ਜਾਓ। ਇਸ ਪੁਆਇੰਟ ਨੂੰ ਘੱਟ ਤੋਂ ਘੱਟ ਇਕ ਮਿੰਟ ਤੱਕ ਦਬਾਓ। ਯਾਦ ਰੱਖੋ ਕਿ ਇਹ ਕੋਈ ਜਾਦੂਈ ਟ੍ਰਿਕ ਨਹੀਂ ਹੈ।

ਇਸ ਲਈ ਮਨ ਚਾਹੁੰਦਾ ਭਾਰ ਪਾਉਣ ਲਈ ਤੁਹਾਨੂੰ ਇਸ ਦੇ ਨਾਲ ਅਪਣੇ ਖਾਣ-ਪੀਣ ਅਤੇ ਵਰਕਆਊਟ ਉੱਤੇ ਵੀ ਧਿਆਨ ਦੇਣਾ ਹੋਵੇਗਾ। ਜ਼ਿਆਦਾ ਕੁਝ ਨਹੀਂ ਕਰਨਾ ਹੈ, ਬਸ 15 ਮਿੰਟ ਦਾ ਕਾਰਡੀਓ ਹੀ ਕਾਫ਼ੀ ਹੈ। ਨਾਲ ਹੀ ਤਲੀਆਂ-ਭੁੰਨੀਆਂ ਚੀਜ਼ਾਂ ਅਤੇ ਜੰਕ ਫੂਡ ਦੇ ਬਜਾਏ ਹੈਲਦੀ ਖਾਣਾ ਖਾਓ। ਹੈ ਨਾ ਆਸਾਨ। ਕੰਮ ਵੀ ਹੋ ਜਾਵੇਗਾ ਅਤੇ ਟਾਈਮ ਵੀ ਨਹੀਂ ਲੱਗੇਗਾ। ਐਕਯੂਪ੍ਰੈਸ਼ਰ ਦੀ ਇਹ ਤਕਨੀਕ ਅਸਲ ਵਿਚ ਬਹੁਤ ਕੰਮ ਦੀ ਹੈ। ਇਸ ਨੂੰ ਜ਼ਰੂਰ ਹੈ ਨਾ ਅਸਾਨ। ਕੰਮ ਵੀ ਹੋ ਜਾਵੇਗਾ ਤੇ ਟਾਈਮ ਵੀ ਨਹੀਂ ਲੱਗੇਗਾ। ਐਕਯੂਪ੍ਰੈਸ਼ਰ ਦੀ ਇਹ ਤਕਨੀਕ ਅਸਲ ਵਿਚ ਬਹੁਤ ਕੰਮ ਦੀ ਹੈ। ਇਸ ਨੂੰ ਜ਼ਰੂਰ ਅਜਮਾਓ।



error: Content is protected !!