BREAKING NEWS
Search

ਕੰਧ ਉਤੋਂ ਦੀ ਗਵਾਂਢਣ ਨੇ ਦੇਖੀ ਜਨਾਨੀ ਇਹ ਕੰਮ ਕਰਦੀ – ਪੈ ਗਈ ਹੱਥਾਂ ਪੈਰਾਂ ਦੀ , ਫਿਰ ਵਾਪਰਿਆ ਇਹ

ਆਈ ਤਾਜਾ ਵੱਡੀ ਖਬਰ

ਅੱਜ ਦੇ ਸਮੇਂ ਵਿਚ ਜਿਥੇ ਮਾਪਿਆਂ ਵੱਲੋਂ ਆਪਣੀ ਔਲਾਦ ਲਈ ਬਹੁਤ ਕੁਰਬਾਨੀਆ ਦਿਤੀਆਂ ਜਾਂਦੀਆਂ ਹਨ ਜਿਸ ਨਾਲ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਢੰਗ ਨਾਲ ਕਰ ਸਕਣ। ਉੱਥੇ ਹੀ ਬਹੁਤ ਸਾਰੇ ਅਜਿਹੇ ਮਾਂ-ਬਾਪ ਹੁੰਦੇ ਹਨ ਜਿਨ੍ਹਾਂ ਵੱਲੋਂ ਬੱਚਿਆ ਦੀ ਤਾਂਘ ਰੱਖਣ ਵਿੱਚ ਕਈ ਸਾਲ ਗੁਜ਼ਰ ਜਾਂਦੇ ਹਨ। ਅਜਿਹੇ ਮਾਪਿਆਂ ਦੀ ਪੀੜ ਨੂੰ ਕੋਈ ਵੀ ਨਹੀਂ ਸਮਝ ਸਕਦਾ। ਜਿੱਥੇ ਬੁਹਤ ਸਾਰੇ ਲੋਕ ਧੀ ਦੀ ਦਾਤ ਲਈ ਜਗ੍ਹਾ ਜਗ੍ਹਾ ਭਟਕਦੇ ਹਨ ਉਥੇ ਹੀ ਕੁਝ ਲੋਕਾਂ ਵੱਲੋਂ ਰੱਬ ਵੱਲੋਂ ਬਖਸ਼ਿਸ਼ ਕੀਤੀ ਗਈ ਧੀ ਦੀ ਦਾਤ ਨੂੰ ਵਾਧੂ ਸਮਝ ਲਿਆ ਜਾਂਦਾ ਹੈ। ਜਿਨ੍ਹਾਂ ਵੱਲੋਂ ਉਨ੍ਹਾਂ ਨਾਲ ਗਲਤ ਵਿਵਹਾਰ ਕੀਤਾ ਜਾਂਦਾ ਹੈ।

ਹੁਣ ਇਕ ਗਵਾਂਢਣ ਵੱਲੋਂ ਕੰਧ ਤੋਂ ਦੀ ਦੇਖ ਕੇ ਇਕ ਬੱਚੀ ਦੀ ਜਾਨ ਬਚਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਟਨਾ ਦੇ ਲਖੀਸਰਾਏ ਜ਼ਿਲ੍ਹੇ ਅਧੀਨ ਆਉਂਦੇ ਕਬਿਆ ਥਾਣਾ ਖੇਤਰ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਔਰਤ ਆਪਣੇ ਗੁਆਂਢੀਆਂ ਦੇ ਘਰ ਇਕ ਨਵ ਜਨਮੀ ਬੱਚੀ ਨੂੰ ਜਿਉਦੇ ਜੀ ਘਰ ਵਿਚ ਵੀ ਟੋਇਆ ਪੁੱਟ ਕੇ ਦਫ਼ਨਾਇਆ ਜਾ ਰਿਹਾ ਸੀ। ਜਿਸ ਵੱਲੋਂ ਇਸ ਘਟਨਾਂ ਨੂੰ ਦੇਖਦੇ ਹੀ ਸ਼ੋਰ ਮਚਾ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਇਕੱਠੇ ਕੀਤਾ ਗਿਆ ਜਿਸ ਸਦਕਾ ਉਸ ਬੱਚੀ ਨੂੰ ਬਚਾ ਲਿਆ ਗਿਆ।

ਪਤਾ ਲੱਗਾ ਹੈ ਕਿ ਸ਼ਨੀਵਾਰ ਦੀ ਦੇਰ ਸ਼ਾਮ 7 ਦਿਨਾਂ ਦੀ ਬੱਚੀ ਨੂੰ ਸ਼ਾਮ ਦੇ ਸਮੇਂ ਕੰਬਲ ਵਿੱਚ ਲਪੇਟ ਕੇ ਇੱਕ ਖੱਡੇ ਵਿੱਚ ਮਿੱਟੀ ਵਿਚ ਜ਼ਿੰਦਾ ਹੀ ਦਫ਼ਨਾ ਦਿੱਤਾ ਗਿਆ। ਉੱਥੇ ਹੀ ਗਵਾਂਢਣ ਵੱਲੋਂ ਕਲਯੁੱਗੀ ਮਾਂ ਵੱਲੋਂ ਕੀਤੀ ਜਾਂਦੀ ਇਸ ਸ਼-ਰ-ਮ-ਨਾ-ਕ ਘਟਨਾ ਨੂੰ ਦੇਖ ਲਿਆ ਗਿਆ ਅਤੇ ਤੇਜੀ ਵਰਤਦੇ ਹੋਏ ਬੱਚੇ ਨੂੰ ਬਚਾ ਲਿਆ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਮੌਕੇ ਤੇ ਪੁੱਜੇ ਨਗਰ ਪਰਿਸ਼ਦ ਦੇ ਪ੍ਰਧਾਨ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਜਿੱਥੇ ਬੱਚੀ ਜ਼ੇਰੇ ਇਲਾਜ ਹੈ। ਉੱਥੇ ਹੀ ਇਸ ਮਾਮਲੇ ਸਬੰਧੀ ਬੱਚੀ ਦੀ ਮਾਤਾ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਗਿਆ ਹੈ ਕਿ ਕੱਲ ਕਲਯੁਗੀ ਮਾਂ ਵੱਲੋਂ ਆਪਣੀ ਬੱਚੀ ਨੂੰ ਦਫਨਾ ਕੇ ਉਸ ਉਪਰ ਕਰੀਬ ਅੱਧਾ ਦਰਜਨ ਇੱਟਾਂ ਰੱਖ ਦਿੱਤੀਆਂ ਗਈਆਂ ਸਨ। ਉਥੇ ਹੀ ਇਸ ਸ਼ਰਮਨਾਕ ਘਟਨਾ ਦੀ ਇਲਾਕੇ ਵਿਚ ਚਰਚਾ ਹੋ ਰਹੀ ਹੈ।



error: Content is protected !!