ਦਿੱਲੀ ਤੋਂ ਜਲੰਧਰ ਆ ਰਹੀ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਦੇ ਕੰਡਕਟਰ ਨੇ ਬੱਸ ਦੇ ਲੇਡੀਜ਼ ਟਾਇਲਟ ਵਿੱਚ ਆਤ*ਮਹੱਤਿਆ ਕਰਕੇ ਜਾ*ਨ ਦੇ ਦਿੱਤੀ। ਇਹ ਬੱਸ ਅਰੋੜਾ ਟਰੈਵਲਜ਼ ਦੀ ਦੱਸੀ ਜਾਂਦੀ ਹੈ। ਮ੍ਰਿਤ*ਕ ਕੰਡਕਟਰ ਦਾ ਨਾਮ ਜਰਨੈਲ ਸਿੰਘ ਸੀ ਅਤੇ ਉਹ ਜੀਰੇ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਬੱਸ ਦੇ ਡਰਾਈਵਰ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਸ਼ੰਭੂ ਬੈਰੀਅਰ ਤੇ ਆ ਕੇ ਉਸ ਨੇ ਪਰਚੀ ਕਟਵਾਈ ਹੈ ਅਤੇ ਉਸ ਨੇ ਕੰਡਕਟਰ ਨੂੰ ਬਾਹਰ ਆਉਣ ਲਈ ਕਿਹਾ।
ਪਰ ਕੰਡਕਟਰ ਦਾ ਕਹਿਣਾ ਸੀ ਕਿ ਉਸ ਨੂੰ ਨੀਂਦ ਆ ਰਹੀ ਹੈ। ਇਸ ਤੇ ਡਰਾਈਵਰ ਨੇ ਕਿਹਾ ਕੇ ਅੰਬਾਲੇ ਸਵਾਰੀਆਂ ਉਤਰ ਚੁੱਕੀਆਂ ਹਨ। ਇਸ ਲਈ ਉਹ ਸਲੀਪਰ ਵਿੱਚ ਜਾ ਕੇ ਸੌਂ ਜਾਵੇ। ਪਰ ਉਸ ਦਾ ਕਹਿਣਾ ਸੀ ਕਿ ਮੈਂ ਦਰਵਾਜ਼ਾ ਨਹੀਂ ਖੋਲ੍ਹਣਾ। ਡਰਾਈਵਰ ਨੇ ਇਹ ਵੀ ਦੱਸਿਆ ਕਿ ਇੱਕ ਦਿਨ ਪਹਿਲਾਂ ਮ੍ਰਿ*ਤਕ ਰਾਇਲ ਪ੍ਰਿੰਸ ਨਵੀਂ ਗੱਡੀ ਦੀ ਚਾਬੀ ਕੱਢ ਲਈ ਅਤੇ ਉਸ ਬੱਸ ਦੇ ਕੰਡਕਟਰ ਨੂੰ ਵੀ ਮਾਰਿ*ਆ ਸੀ।
ਮ੍ਰਿ*ਤਕ ਨੂੰ ਡਰਾਈਵਰ ਨੇ ਲੇਡੀਜ਼ ਟਾਇਲਟ ਦਾ ਦਰਵਾਜ਼ਾ ਤੋੜ ਕੇ ਬਾਹਰ ਕੱਢਿਆ। ਉਸ ਨੇ ਫਾ*ਹਾ ਲੈ ਕੇ ਖ਼ੁਦ*ਕੁਸ਼ੀ ਕੀਤੀ ਹੈ। ਸਵਾਰੀਆਂ ਦਾ ਵੀ ਕਹਿਣਾ ਹੈ ਕਿ ਉਹ ਗੱਡੀ ਵਿੱਚ ਉਦਾਸ ਨਜ਼ਰ ਆ ਰਿਹਾ ਸੀ। ਮਿ੍ਤ*ਕ ਜਰਨੈਲ ਸਿੰਘ ਦੇ ਭਰਾ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਉਸ ਨੂੰ ਡਰਾਈਵਰ ਨੇ ਫੋਨ ਤੇ ਦੱਸਿਆ ਸੀ ਕਿ ਜਰਨੈਲ ਸਿੰਘ ਦੀ ਮੌ*ਤ ਹੋ ਚੁੱਕੀ ਹੈ। ਤੁਸੀਂ ਜਲਦ ਆ ਜਾਓ।
ਉਸ ਦਾ ਕਹਿਣਾ ਹੈ ਕਿ ਉਸ ਦੀ ਮੌ*ਤ ਦੇ ਕਾਰਨਾਂ ਬਾਰੇ ਉਹ ਕੁਝ ਵੀ ਨਹੀਂ ਜਾਣਦੇ। ਪੁ*ਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਡਰਾਈਵਰ ਨੇ ਦੱਸਿਆ ਹੈ ਕਿ ਜਰਨੈਲ ਸਿੰਘ ਨੇ ਖੁਦ ਨੂੰ ਫਾ*ਹਾ ਲਾ ਲਿਆ ਹੈ। ਪੁ*ਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁ*ਲਿਸ ਨੂੰ ਜਿਸ ਤਰ੍ਹਾਂ ਦੇ ਸਬੂਤ ਅਤੇ ਹਾਲਾਤ ਦਿਖਾਈ ਦੇਣਗੇ। ਉਸ ਹਿਸਾਬ ਨਾਲ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਤਾਜਾ ਜਾਣਕਾਰੀ