BREAKING NEWS
Search

ਕ੍ਰਿਸ ਗੇਲ ਨੂੰ ਇਸ ਕਾਰਨ ਨਹੀਂ ਖਿਡਾਇਆ ਪੰਜਾਬ ਦੀ ਟੀਮ ਨੇ ਪਹਿਲਾ ਮੈਚ,ਕਾਰਨ ਜਾਣ ਸਾਰੇ ਹੋ ਰਹੇ ਹੈਰਾਨ

ਕਾਰਨ ਜਾਣ ਸਾਰੇ ਹੋ ਰਹੇ ਹੈਰਾਨ

ਕ੍ਰਿਕੇਟ ਦਾ ਵੱਡਾ ਟੂਰਨਾਮੈਂਟ IPL ਸ਼ੁਰੂ ਹੋ ਗਿਆ ਹੈ। ਇਸ ਟੂਰਨਾਮੈਂਟ ਵਿਚ ਵਿਸ਼ਵ ਦੇ ਚੋਟੀ ਦੇ ਖਿਡਾਰੀ ਖੇਡ ਰਹੇ ਹਨ। ਪੰਜਾਬ ਦੀ ਟੀਮ ਈਸਵਰ ਖਿਤਾਬ ਦੀ ਮੁਖ ਦਾਵੇਦਾਰ ਹੈ। ਪੰਜਾਬ ਦੀ ਟੀਮ ਵਿਚ ਚੋਟੀ ਦੇ ਨਾਮਵਰ ਪਲੇਅਰ ਖੇਡ ਰਹੇ ਹਨ। ਪਰ ਇੱਕ ਹੈਰਾਨਗੀ ਦੀ ਵੱਡੀ ਖਬਰ ਆ ਰਹੀ ਹੈ ਕੇ ਪਹਿਲੇ ਮੈਚ ਵਿਚ ਕ੍ਰਿਸ ਗੇਲ ਨੂੰ ਬਾਹਰ ਬਿਠਾ ਦਿੱਤਾ ਗਿਆ ਹੈ। ਇਸਦਾ ਕਾਰਨ ਜਾਣ ਕੇ ਸਾਰੇ ਹੈਰਾਨ ਹੋ ਰਹੇ ਹਨ।

ਇੰਡੀਅਨ ਪ੍ਰੀਮੀਅਰ ਲੀਗ 2020 ਦੇ ਦੂਜੇ ਮੈਚ ‘ਚ ਕਿੰਗਜ਼ ਇਲੈਵਨ ਪੰਜਾਬ ਦੇ ਕੋਚ ਅਨਿਲ ਕੁੰਬਲੇ ਅਤੇ ਕਪਤਾਨ ਕੇ. ਐੱਲ. ਰਾਹੁਲ ਨੇ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਕ੍ਰਿਸ ਗੇਲ ਨੂੰ ਹੀ ਟੀਮ ਤੋਂ ਬਾਹਰ ਰੱਖਿਆ ਹੈ। ਦਿੱਲੀ ਕੈਪੀਟਲਸ ਦੇ ਵਿਰੁੱਧ ‘ਚ ਪੰਜਾਬ ਨੇ ਨੌਜਵਾਨ ਖਿਡਾਰੀਆਂ ‘ਤੇ ਭਰੋਸਾ ਜਤਾਇਆ ਹੈ। ਪੰਜਾਬ ਨੇ ਮੈਕਸਵੈੱਲ, ਕ੍ਰਿਸ ਜਾਰਡਨ, ਸ਼ੇਲਡਨ ਕਾਟਰੇਲ ਅਤੇ ਨਿਕਲੋਸ ਪੂਰਨ ਦੇ ਤੌਰ ‘ਤੇ 4 ਵਿਦੇਸ਼ੀ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ। ਦੱਸ ਦੇਈਏ ਕਿ ਕ੍ਰਿਸ ਗੇਲ ਨੂੰ ਟੀਮ ‘ਚ ਨਾ ਦੇਖ ਫੈਂਸ ਹੈਰਾਨ ਰਹਿ ਗਏ ਹਨ।

ਗੇਲ ਕਿਉਂ ਹੈ ਪਹਿਲੇ ਮੈਚ ਤੋਂ ਬਾਹਰ
ਕ੍ਰਿਸ ਗੇਲ ਨੇ ਇੰਡੀਅਨ ਪ੍ਰੀਮੀਅਰ ਲੀਗ ‘ਚ ਸਭ ਤੋਂ ਜ਼ਿਆਦਾ 6 ਸੈਂਕੜੇ ਲਗਾਏ ਹਨ, ਉਸ ਦੇ ਨਾਂ 28 ਅਰਧ ਸੈਂਕੜੇ ਹਨ। ਨਾਲ ਹੀ ਗੇਲ ਦਾ ਔਸਤ 41.13 ਹੈ ਪਰ ਇਸਦੇ ਬਾਵਜੂਦ ਪੰਜਾਬ ਨੇ ਉਸ ਨੂੰ ਟੀਮ ‘ਚ ਮੌਕਾ ਨਹੀਂ ਦਿੱਤਾ। ਦਰਅਸਲ ਕ੍ਰਿਸ ਗੇਲ ਦੀ ਫਿੱਟਨੈਸ ਪਹਿਲਾ ਵਰਗੀ ਨਹੀਂ ਹੈ, ਉਸਦੀ ਉਮਰ 40 ਸਾਲ ਹੋ ਚੁੱਕੀ ਹੈ। ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਕੋਚ ਅਨਿਲ ਕੁੰਬਲੇ ਨੇ ਪਹਿਲਾਂ ਹੀ ਸੰਕੇਤ ਦੇ ਦਿੱਤੇ ਸੀ ਕਿ ਗੇਲ ਇਸ ਸੀਜ਼ਨ ‘ਚ ਜ਼ਿਆਦਾ ਬੈਂਚ ‘ਤੇ ਬੈਠੇ ਹੀ ਦਿਖਣਗੇ।



error: Content is protected !!