ਆਈ ਤਾਜਾ ਵੱਡੀ ਖਬਰ
ਗਰਮੀ ਦੀ ਛੁੱਟੀਆਂ ਦੇ ਚੱਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਸਕੂਲ ਕੁਝ ਸਮੇਂ ਲਈ ਬੰਦ ਕਰ ਦਿੱਤੇ ਜਾਂਦੇ ਹਨ। ਉਥੇ ਹੀ ਬੱਚਿਆਂ ਨੂੰ ਖੇਡਣ ਲਈ ਸਮਾਂ ਵੀ ਮਿਲ ਜਾਂਦਾ ਹੈ। ਬਹੁਤ ਸਾਰੇ ਬੱਚੇ ਜਿੱਥੇ ਵੱਖ-ਵੱਖ ਖੇਡਾਂ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਆਪਣੇ ਮਨ ਪਰਚਾਵੇ ਲਈ ਉਨ੍ਹਾਂ ਖੇਡਾਂ ਨੂੰ ਖੇਡਦੇ ਹਨ। ਉਥੇ ਹੀ ਮਾਸੂਮ ਬੱਚੇ ਬਹੁਤ ਸਾਰੀਆਂ ਘਟਨਾਵਾਂ ਤੋਂ ਅਣਜਾਣ ਹੁੰਦੇ ਹਨ। ਜਿੱਥੇ ਇਨ੍ਹਾਂ ਗਰਮੀ ਅਤੇ ਬਰਸਾਤ ਦੇ ਦਿਨਾਂ ਵਿੱਚ ਕਈ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਜਿੱਥੇ ਬੱਚੇ ਅਜਿਹੀਆਂ ਘਟਨਾਵਾਂ ਦੇ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਪਰਿਵਾਰਾਂ ਦੇ ਚਿਰਾਗ ਹਮੇਸ਼ਾਂ ਲਈ ਬੁਝ ਜਾਂਦੇ ਹਨ। ਬਰਸਾਤ ਦੇ ਕਾਰਨ ਕਈ ਪਹਾੜੀ ਖੇਤਰਾਂ ਵਿੱਚ ਢਿੱਗਾਂ ਡਿੱਗਣ ਕਾਰਨ ਨੁਕਸਾਨ ਹੋਣ ਦੀਆਂ ਖਬਰਾਂ ਵੀ ਲਗਾਤਾਰ ਕਈ ਖੇਤਰਾਂ ਤੋਂ ਸਾਹਮਣੇ ਆ ਰਹੀਆਂ ਹਨ।
ਹੁਣ ਏਥੇ ਕ੍ਰਿਕਟ ਖੇਡਦਿਆਂ ਹੋਇਆ 14 ਬੱਚਿਆਂ ਵਿੱਚੋਂ ਅੱਠ ਬੱਚਿਆਂ ਦੀ ਮੌਤ ਹੋਣ ਦੀ ਦਰਦਨਾਕ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਇਸਲਾਮਾਬਾਦ ਤੋਂ ਸਾਹਮਣੇ ਆਇਆ ਹੈ। ਜਿੱਥੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਉਸ ਸਮੇਂ ਅੱਠ ਬੱਚਿਆਂ ਦੀ ਮੌਤ ਹੋ ਗਈ ਜਦੋਂ ਕੁਝ ਬੱਚੇ ਸ਼ਾਂਗਲਾ ਜਿਲ੍ਹੇ ਦੇ ਮਾਰਤੁੰਗ ਇਲਾਕੇ ਵਿਚ ਕ੍ਰਿਕਟ ਖੇਡ ਰਹੇ ਸਨ। ਉਸ ਸਮੇਂ ਹੀ ਪਹਾੜੀ ਇਲਾਕੇ ਵਿੱਚ ਬਰਸਾਤੀ ਮੌਸਮ ਦੇ ਚਲਦਿਆਂ ਹੋਇਆਂ ਜਿੱਥੇ ਜ਼ਮੀਨ ਖਿਸਕ ਗਈ, ਉੱਥੇ ਹੀ ਹੇਠਾਂ ਖੇਡ ਰਹੇ 14 ਬੱਚੇ ਢਿੱਗਾਂ ਡਿੱਗਣ ਕਾਰਨ ਹੇਠਾਂ ਆ ਗਏ।
ਦੱਸਿਆ ਗਿਆ ਹੈ ਕਿ ਮਲਬੇ ਹੇਠਾਂ ਆਉਣ ਵਾਲੇ ਬੱਚਿਆਂ ਦੀ ਉਮਰ 12 ਤੋਂ 14 ਸਾਲ ਦੇ ਦਰਮਿਆਨ ਸੀ ਅਤੇ ਇਸ ਹਾਦਸੇ ਵਿਚ ਅੱਠ ਬੱਚਿਆਂ ਦੀ ਮੌਤ ਹੋ ਗਈ ਹੈ ਅਤੇ ਬਾਕੀ ਬੱਚੇ ਜੇਰੇ ਇਲਾਜ ਹਨ ਜਿੱਥੇ ਬਚਾਅ ਦਲਾਂ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਮਾਲਵੇ ਹੇਠੋਂ ਅੱਠ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ ਅਤੇ ਇੱਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਦੱਸਿਆ ਗਿਆ ਹੈ ਕਿ ਭਾਰੀ ਬਰਸਾਤ ਹੋਣ ਕਾਰਨ ਇਹ ਘਟਨਾ ਵਾਪਰੀ ਹੈ ਜਿਥੇ ਬੁੱਧਵਾਰ ਨੂੰ ਭਾਰੀ ਬਰਸਾਤ ਹੋਈ ਸੀ। ਉਥੇ ਹੀ ਵੀਰਵਾਰ ਦੀ ਦੇਰ ਰਾਤ ਰਾਹਤ ਟੀਮਾਂ ਵੱਲੋਂ ਚੱਲੇ ਲੰਮੇ ਅਪਰੇਸ਼ਨ ਤੋਂ ਬਾਅਦ ਬੱਚਿਆਂ ਨੂੰ ਬਾਹਰ ਕੱਢਿਆ ਗਿਆ।
ਤਾਜਾ ਜਾਣਕਾਰੀ