ਨਵੀਂ ਦਿੱਲੀ- ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕੁਝ ਮਰੀਜ਼ਾਂ ਦੀ ਸਥਿਤੀ ਬੇਹੱਦ ਵਿਗੜਨ ਹੋਣ ‘ਤੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਣਾ ਪੈਂਦਾ ਹੈ। ਫਿਲਹਾਲ ਦੇਸ਼ ਵਿਚ ਲਗਭਗ 40,000 ਵੈਂਟੀਲੇਟਰਸ ਹਨ ਅਤੇ ਜੇਕਰ ਕੋਰੋਨਾ ਵਾਇਰਸ ਦੇ ਮਾਮਲੇ ਹੋਰ ਵੱਧ ਜਾਂਦੇ ਹਨ ਤਾਂ ਡਾਕਟਰਾਂ ਮੁਤਾਬਕ ਮਈ ਦੇ ਅੱਧ ਤੱਕ 1 ਲੱਖ ਹੋਰ ਵੈਂਟੀਲੇਟਰਾਂ ਦੀ ਜ਼ਰੂਰਤ ਹੋਵੇਗੀ। ਇਕ ਅੰਦਾਜ਼ੇ ਮੁਤਾਬਕ, ਭਾਰਤ ਵਿਚ 5 ਤੋਂ 10 ਫੀਸਦੀ ਕੋਵਿਡ-19 ਮਰੀਜ਼ਾਂ ਨੂੰ ਵੈਂਟੀਲੇਟਰ ਸਪੋਰਟ ਵਰਗੇ ਗੰਭੀਰ ਦੇਖਭਾਲ ਦੀ ਜ਼ਰੂਰਤ ਪੈ ਸਕਦੀ ਹੈ। ਵੈਂਟੀਲੇਟਰ ਦੀ ਘਾਟ ਦੇ ਮੱਦੇਨਜ਼ਰ ਕਈ ਪ੍ਰਮੁੱਖ ਸਰਕਾਰੀ ਅਤੇ ਨਿੱਜੀ ਕੰਪਨੀਆਂ ਨੇ ਵੈਂਟੀਲੇਟਰ ਬਣਾਉਣ ਦਾ ਐਲਾਨ ਕੀਤਾ ਹੈ।
ਐੱਮ. ਐਂਡ. ਐੱਮ. ਕੰਪਨੀ ਬਣਾ ਰਹੀ ਵੈਂਟੀਲੇਟਰ
ਆਟੋ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਦੋ ਵੱਡੀਆਂ ਸਰਕਾਰੀ ਕੰਪਨੀਆਂ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਵੈਂਟੀਲੇਟਰਾਂ ਦੇ ਡਿਜ਼ਾਈਨ ਨੂੰ ਸਰਲ ਬਣਾਇਆ ਜਾ ਸਕੇ ਅਤੇ ਉਨ੍ਹਾਂ ਦੇ ਉਤਪਾਦਨ ਵਿਚ ਤੇਜ਼ੀ ਆਵੇ। ਇਸ ਤੋਂ ਇਲਾਵਾ ਬੈਗ ਵਾਲਵ ਮਾਸਕ ਵੈਂਟੀਲੇਟਰ ਦਾ ਆਟੋਮੈਟਿਡ ਵਰਜਨ ਤਿਆਰ ਕਰਨ ਦਾ ਕੰਮ ਵੀ ਚੱਲ ਰਿਹਾ ਹੈ, ਜਿਸ ਨੂੰ ਆਮ ਤੌਰ ‘ਤੇ ਐਮਬੂ ਬੈਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼ ਨੇ ਵੀ ਵੈਂਟੀਲੇਟਰ ਉਤਪਾਦਨ ਵਿਚ ਮਦਦ ਦੀ ਪੇਸ਼ਕਸ਼ ਕੀਤੀ ਹੈ। 
ਸਰਕਾਰੀ ਕੰਪਨੀ ਭਾਰਤ ਹੈਵੀ ਇਲੈਕਟ੍ਰਾਨਿਕਸ ਲਿਮਟਿਡ (BHEL) ਨੇ ਵੈਂਟੀਲੇਟਰ ਕੰਪਨੀਆਂ ਕੋਲੋਂ ਤਕਨੀਕੀ ਜਾਣਕਾਰੀ ਮੰਗੀ ਹੈ ਤਾਂ ਕਿ ਇਸ ਦੇ ਉਤਪਾਦਨ ਨੂੰ ਤੇਜ਼ ਕਰਨ ਵਿਚ ਉਨ੍ਹਾਂ ਦੀ ਮਦਦ ਕਰ ਸਕਣ। ਇਸ ਤੋਂ ਇਲਾਵਾ ਭਾਰਤ ਇਲੈਕਟ੍ਰਾਨਿਕਸ (ਬੀ. ਈ. ਐੱਲ.) 30000 ਵੈਂਟੀਲੇਟਰ ਬਣਾ ਰਹੀ ਹੈ। ਜਦਕਿ ਸਿਹਤ ਮੰਤਰਾਲਾ ਦੇ ਅਧੀਨ ਸਰਕਾਰੀ ਕੰਪਨੀ HLL Lifecare 10,000 ਵੈਂਟੀਲੇਟਰਾਂ ਦਾ ਨਿਰਮਾਣ ਕਰ ਰਹੀ ਹੈ।
ਕਰਨਾਟਕ ਦੀ ਮੈਡੀਕਲ ਉਪਕਰਣ ਸਪਲਾਇਰ ਕੰਪਨੀ skanray Technologies ਅਤੇ ਬੀ. ਈ. ਐੱਲ. ਵੈਂਟੀਲੇਟਰ ਡਿਜ਼ਾਈਨ ਨੂੰ ਸਰਲ ਬਣਾਉਣ ‘ਤੇ ਕੰਮ ਕਰ ਰਹੀਆਂ ਹਨ। ਭਾਰਤ ਇਲੈਕਟ੍ਰਾਨਿਕਸ ਦੇ ਸਾਰੇ ਇਲੈਕਟ੍ਰਾਨਿਕ ਵਿਭਾਗ ਕੰਮ ਕਰ ਰਹੇ ਹਨ।
ਰਿਲਾਇੰਸ ਰੋਜ਼ਾਨਾ ਬਣਾਏਗੀ 1 ਲੱਖ ਮਾਸਕ
ਰਿਲਾਇੰਸ ਕੰਪਨੀ ਨੇ ਵੈਂਟੀਲੇਟਰ ਬਣਾਉਣ ਵਾਲੀਆਂ ਕੰਪਨੀਆਂ ਦੀ ਮਦਦ ਕੀਤੀ ਹੈ। ਇਸ ਤੋਂ ਇਲਾਵਾ, ਰਿਲਾਇੰਸ ਕੰਪਨੀ ਹਰ ਦਿਨ 1 ਲੱਖ ਫੇਸ ਮਾਸਕ ਬਣਾ ਰਹੀ ਹੈ। ਇਸ ਤੋਂ ਇਲਾਵਾ ਇਹ ਵੱਡੇ ਪੱਧਰ ‘ਤੇ ਨਿੱਜੀ ਪ੍ਰੋਟੈਕਟਿਵ ਉਪਕਰਣ (ਪੀ. ਪੀ. ਈ.) ਵੀ ਬਣਾ ਰਹੀ ਹੈ।
                                                                    


