ਆਈ ਤਾਜਾ ਵੱਡੀ ਖਬਰ 

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਰੋਜ਼ਾਨਾ ਕੋਰੋਨਾ ਵਾਇਰਸ (ਕੋਵਿਡ-19) ਮਹਮਾਰੀ ਨਾਲ ਪੀੜਤ ਹੋਣ ਵਾਲੇ ਲੋਕਾਂ ਦਾ ਪਤਾ ਲਗਾਉਣ ਲਈ ਤਿਆਰ ਹੈ। ਟਰੂਡੋ ਨੇ ਓਟਾਵਾ ਵਿਚ ਸ਼ੁੱਕਰਵਾਰ ਨੂੰ ਪੱਤਰ ਸੰਮੇਲਨ ਵਿਚ ਕਿਹਾ ਕਿ ਸਰਕਾਰ ਨੇ ਇਸ ਲਈ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਹੈ

ਜੋ ਇਕ ਦਿਨ ਵਿਚ 3600 ਸੰਪਕਰ ਪਤਾ ਲਗਾ ਸਕਦੇ ਹਨ ਅਤੇ ਇਸ ਤੋਂ ਇਲਾਵਾ ਕੈਨੇਡਾ ਸਟੇਟਿਸਟਿਕ ਨੇ 1700 ਲੋਕਾਂ ਨੂੰ ਸਿਖਲਾਈ ਦਿੱਤੀ ਹੈ ਜੋ ਇਕ ਦਿਨ ਵਿਚ 20 ਹਜ਼ਾਰ ਲੋਕਾਂ ਦਾ ਪਤਾ ਲਗਾ ਸਕਦੇ ਹਨ। ਟਰੂਡੋ ਨੇ ਕਿਹਾ, ”ਸਾਨੂੰ ਸੰਪਕਰ ਪਤਾ ਕਰਨ ਦੀ ਆਪਣੀ ਸਮਰੱਥਾ ਵਿਚ ਤੇਜੀ ਲਿਆਉਣ ਦੀ ਲੋੜ ਹੈ।

ਨਵੇਂ ਮਾਮਲਿਆਂ ਦੀ ਪੁਸ਼ਟੀ ਅਤੇ ਆਈਸੋਲੇਸ਼ਨ ਹੋਣ ਤੋਂ ਬਾਅਦ ਸਾਨੂੰ ਉਨ੍ਹਾਂ ਸਾਰਿਆਂ ਦੇ ਸੰਪਕਰ ਵਿਚ ਰਹਿਣਾ ਹੋਵੇਗਾ ਜੋ ਵਾਇਰਸ ਨਾਲ ਪੀੜਤ ਹੋ ਸਕਦੇ ਹਨ ਅਤੇ ਉਹ ਯਕੀਨੀ ਕਰ ਸਕਦੇ ਹਨ ਕਿ ਕੁਆਰੰਟੀਨ ਲਈ ਉਪਾਅ ਅਤੇ ਖੁਦ ਵਿਚ ਲੱਛਣ ਅਤੇ ਪ੍ਰੀਖਣ ਦੀ ਨਿਗਰਾਨੀ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਕਥਿਤ ਤੌਰ ‘ਤੇ ਸੰਭਾਵਿਕ ਐਪ ਬਦਲ ਦਾ ਅਧਿਐਨ ਕਰ ਰਹੀ ਹੈ

 ਜੋ ਸੰਪਕਰ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਵਿਚ ਸਹਾਇਤਾ ਕਰੇਗੀ। ਇਹ ਉਪਕਰਨ ਚੀਨ ਅਤੇ ਹੋਰ ਦੇਸ਼ਾਂ ਵਿਚ ਪਹਿਲਾਂ ਹੀ ਲਾਗੂ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਰੀਬ ਇਕ ਕਰੋੜ 14 ਲੱਖ ਲੋਕਾਂ ਦਾ ਟੈਸਟ ਕੀਤਾ ਜਾ ਚੁੱਕਾ ਹੈ। ਸਾਡੀ ਸਮਰੱਥਾ 60 ਲੋਕਾਂ ਦੀ ਰੋਜ਼ਾਨਾ ਜਾਂਚ ਕਰਨ ਦੀ ਹੈ ਪਰ ਅਸੀਂ ਸਿਰਫ 28 ਹਜ਼ਾਰ ਟੈਸਟ ਹੀ ਕਰ ਪਾ ਰਹੇ ਹਾਂ। ਟੀ.ਵੀ. ਰਿਪੋਟਰ ਅਨੁਸਾਰ ਸ਼ੁੱਕਰਵਾਰ ਦੁਪਹਿਰ ਤੱਕ ਦੇਸ਼ ਵਿਚ ਕੋਰੋਨਾ ਵਾਇਰਸ ਦੇ 82420 ਮਾਮਲੇ ਸਾਹਮਣੇ ਆਏ,  ਅਤੇ 6245 ਲੋਕਾਂ ਦੀ ਮੌਤ ਹੋ ਚੁੱਕੀ ਹੈ।


  ਤਾਜਾ ਜਾਣਕਾਰੀ
                               
                               
                               
                                
                                                                    

