ਕਿੰਨੇ ਦਿਨਾਂ ਬਾਅਦ ਹੁੰਦੀ ਹੈ ਸਾਹ ਦੀ ਤਕਲੀਫ
ਕੋਰੋਨਾ ਵਾਇਰਸ ਜ਼ਿਆਦਾ ਚੁਣੌਤੀਪੂਰਨ ਇਸ ਲਈ ਹੈ ਕਿਉਂਕਿ ਇਸਦੇ ਲੱਛਣ ਆਸਾਨੀ ਨਾਲ ਕਿਸੇ ਨੂੰ ਸਮਝ ਨਹੀਂ ਆਉਂਦੇ ਹਨ। ਕੋਵਿਡ-19 ਦੇ ਲੱਛਣ ਆਮ ਸਰਦੀ-ਜ਼ੁਕਾਮ ਦੀ ਤਰ੍ਹਾ ਹੈ। ਹਾਲਾਂਕਿ ਰੋਗੀ ਦੀ ਖਰਾਬ ਹਾਲਤ ਨੂੰ ਜੇਕਰ ਬਾਰੀਕੀ ਨਾਲ ਦੇਖਣਾ ਸ਼ੁਰੂ ਕਰ ਦਈਏ ਤਾਂ ਇਸ ਨੂੰ ਪਹਿਚਾਣਿਆ ਜਾ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕੋਰੋਨਾ ਵਾਇਰਸ ਦੇ ਕੀ ਲੱਛਣ ਹਨ ਤੇ ਕਿਵੇਂ ਅੱਗੇ ਵਧਦਾ ਹੈ।
ਪਹਿਲੇ ਦਿਨ— ਮਰੀਜ਼ ਨੂੰ ਤੇਜ਼ ਬੁਖਾਰ ਚੜ੍ਹਣ ਲੱਗਦਾ ਹੈ ਤੇ ਉਸਦੇ ਸ਼ਰੀਰ ਦਾ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਰੋਗੀ ਨੂੰ ਸੁੱਕੀ ਖਾਂਸੀ ਤੇ ਜ਼ੁਕਾਮ ਦੀ ਸਮੱਸਿਆ ਵੀ ਸਤਾਉਣ ਲੱਗ ਜਾਂਦੀ ਹੈ।
ਅਗਲੇ ਕੁਝ ਦਿਨਾਂ ਦੇ ਅੰਦਰ ਮਰੀਜ਼ ਦੀਆਂ ਮਾਂਸਪੇਸ਼ੀਆਂ ‘ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਜੋੜਾਂ ਦਾ ਦਰਦ ਵੀ ਬਹੁਤ ਵੱਧ ਜਾਂਦਾ ਹੈ। ਕਈ ਮਾਮਲਿਆਂ ‘ਚ ਗਲੇ ‘ਚ ਸੂਜਨ ਵੱਧਦੀ ਵੀ ਦੇਖੀ ਗਈ ਹੈ।
ਪੰਜਵੇਂ ਦਿਨ- 5ਵੇਂ ਦਿਨ ਤਕ ਲੋਕਾਂ ਨੂੰ ਸਾਹ ਲੈਣ ਸੰਬੰਧਿਤ ਸਮੱਸਿਆ ਹੋਣ ਲੱਗਦੀ ਹੈ। ਖਾਸਤੌਰ ‘ਤੇ ਬਜ਼ੁਰਗਾਂ ‘ਚ ਇਹ ਪ੍ਰੇਸ਼ਾਨੀ ਜ਼ਿਆਦਾ ਦੇਖੀ ਗਈ ਹੈ। ਇਸ ਤੋਂ ਇਲਾਵਾ ਜੋ ਲੋਕ ਪਹਿਲਾਂ ਹੀ ਕਿਸੇ ਬੀਮਾਰੀ ਨਾਲ ਜੂਝ ਰਹੇ ਹਨ, ਉਸ ‘ਚ ਵੀ ਇਹ ਸਮੱਸਿਆ ਹੁੰਦੀ ਹੈ।
ਸੱਤਵਾਂ ਦਿਨ— 7ਵਾਂ ਦਿਨ ਆਉਂਦੇ-ਆਉਂਦੇ ਰੋਗੀ ਨੂੰ ਇਸ ਗੱਲ ਦਾ ਅਹਿਸਾਸ ਹੋਣ ਲੱਗ ਜਾਂਦਾ ਹੈ ਕਿ ਹੁਣ ਉਸ ਨੂੰ ਹਸਪਤਾਲ ‘ਚ ਦਾਖਲ ਹੋਣਾ ਪਵੇਗਾ। ਵੁਹਾਨ ਹਾਸਪਤਾਲ ਦੀ ਇਕ ਰਿਪੋਰਟ ਦੇ ਅਨੁਸਾਰ ਜ਼ਿਆਦਾ ਤਰ ਮਰੀਜ਼ਾਂ ਨੇ ਇੰਨੇ ਦਿਨ ਬੀਤਣ ਤੋਂ ਬਾਅਦ ਹੀ ਡਾਕਟਰਸ ਨੂੰ ਦੱਸਿਆ ਹੈ।
ਅੱਠਵਾਂ ਦਿਨ— ਕਰੀਬ ਇਕ ਹਫਤਾ ਬੀਤਣ ਤੋਂ ਬਾਅਦ ਲੋਕਾਂ ਦੇ ਸ਼ਰੀਰ ‘ਚ ਰੇਸਿਪਰੇਟਰੀ ਡਿਸਟ੍ਰੇਸ ਸਿੰਡੋਮ ਨਾਲ ਜੁੜੀਆਂ ਪ੍ਰੇਸ਼ਾਨੀਆਂ ਆਉਣ ਲੱਗ ਜਾਂਦੀਆਂ ਹਨ। ਇਹ ਅਜਿਹਾ ਸਮਾਂ ਹੁੰਦਾ ਹੈ ਜਦੋ ਇਨਸਾਨ ਦੇ ਫੇਫੜਿਆਂ ‘ਚ ਤੇਜ਼ੀ ਨਾਲ ਬਲਗਮ ਵੱਧਣ ਲੱਗਦੀ ਹੈ।
ਫੇਫੜਿਆਂ ‘ਚ ਆਕਸੀਜਨ ਦੀ ਜਗ੍ਹਾ ਬਲਗਮ ਵੱਧਣ ਨਾਲ ਰੋਗੀ ਨੂੰ ਸਾਹ ਲੈਣ ‘ਚ ਬਹੁਤ ਤਕਲੀਫ ਹੋਣ ਲੱਗਦੀ ਹੈ। ਉਸਦੇ ਛਾਤੀ ‘ਚ ਦਰਦ ਵੀ ਬਹੁਤ ਵੱਧ ਜਾਂਦੀ ਹੈ।
ਕੋਰੋਨਾ ਵਾਇਰਸ ਦੇ ਲੱਛਣ ਦਿਖਣ ‘ਚ 2 ਤੋਂ 10 ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਵਾਇਰਸ ਦੇ ਲੱਛਣ ਦੇਰੀ ਨਾਲ ਦਿਖਣ ਦੀ ਵਜ੍ਹਾ ਨਾਲ ਲੋਕ ਬਾਹਰ ਤੋਂ ਬੀਮਾਰ ਨਹੀਂ ਲੱਗਦੇ ਹਨ, ਜਿਸ ਕਾਰਨ ਪਾਜ਼ੀਟਿਵ ਲੋਕਾਂ ‘ਚ ਆਸਾਨੀ ਨਾਲ ਫੈਲ ਜਾਂਦਾ ਹੈ।
ਕਿੰਝ ਰੱਖੀਏ ਖਿਆਲ—
ਕੋਰੋਨਾ ਵਾਇਰਸ ਤੋਂ ਬਚਣ ਦੇ ਲਈ ਹਾਈਜੀਨ ਬਣਾਏ ਰੱਖਣਾ ਬਹੁਤ ਜ਼ਰੂਰੀ ਹੈ। ਆਪਣੇ ਆਲੇ-ਦੁਆਲੇ ਸਾਫ-ਸਫਾਈ ਦਾ ਪੂਰਾ ਖਿਆਲ ਰੱਖੀਏ। ਖਾਸ ਕਰਕੇ ਟੀਸ਼ੂ ਮੂੰਹ ‘ਤੇ ਰੱਖੀਏ। ਇਸ ਤੋਂ ਇਲਾਵਾ ਸਮੇਂ-ਸਮੇਂ ‘ਤੇ ਸਾਬਣ ਦੇ ਨਾਲ ਹੱਥ ਧੋਂਦੇ ਰਹੀਏ। ਡਬਲਯੂ. ਐੱਚ. ਓ. ਅਨੁਸਾਰ ਵਿਅਕਤੀ ਨੂੰ ਘੱਟ ਤੋਂ ਘੱਟ 20 ਸੈਂਕਿੰਡ ਤਕ ਹੱਥ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ।
ਤਾਜਾ ਜਾਣਕਾਰੀ