ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਜੰਮ ਕੇ ਵਾਇਰਲ ਹੋ ਰਹੀ ਹੈ, ਜਿਸ ‘ਚ ਦੱਸਿਆ ਗਿਆ ਹੈ ਕਿ ਰੂਸ ਦੇ ਰਾਸ਼ਟਰਪਤੀ ਨੇ ਲੋਕਾਂ ਨੂੰ ਘਰਾਂ ‘ਚ ਰੱਖਣ ਲਈ ਸੜਕਾਂ ‘ਤੇ ਸ਼ੇਰ ਛੱਡ ਦਿੱਤੇ। ਪਿਛਲੇ ਕੁਝ ਸਾਲਾਂ ‘ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਵੇਂ ਕੁਝ ਵਾਈਲਡ ਚੀਜ਼ਾਂ ਜ਼ਰੂਰ ਕੀਤੀਆਂ ਹੋਣ, ਪਰ ਕੋਰੋਨਾਵਾਇਰਸ ਕਾਰਨ ਉਨ੍ਹਾਂ ਆਪਣੇ ਨਾਗਰਿਕਾਂ ਨੂੰ ਘਰਾਂ ਅੰਦਰ ਰੱਖਣ ਲਈ ਸ਼ੇਰ ਨਹੀਂ ਛੁਡਵਾਏ। ਦਰਅਸਲ ਟਵਿੱਟਰ ‘ਤੇ ਇੱਕ ਯੂਜ਼ਰ ਨੇ ਇਸ ਤਸਵੀਰ ਸ਼ੇਅਰ ਕਰਦਿਆਂ ਲਿਖਿਆ, “ਵਲਾਦੀਮੀਰ ਪੁਤਿਨ ਨੇ ਦੇਸ਼ ਭਰ ‘ਚ ਲੋਕਾਂ ਨੂੰ ਘਰਾਂ ਦੇ ਅੰਦਰ ਰੱਖਣ ਲਈ ਸੜਕਾਂ ‘ਤੇ 800 ਸ਼ੇਰ ਛੱਡੇ ਹਨ।”
ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰ ਦੱਖਣੀ ਅਫਰੀਕਾ ਦੇ ਜੋਹਾਨਸਬਰਗ ‘ਚ ਸਾਲ 2016 ‘ਚ ਖਿੱਚੀ ਗਈ ਸੀ। ਇਸ ਦਾ ਰੂਸ ਜਾਂ ਫਿਰ ਕੋਰੋਨਾਵਾਇਰਸ ਨਾਲ ਕੋਈ ਸਬੰਧ ਨਹੀਂ। ਰੂਸ ਨੂੰ ਲੈ ਕੇ ਇਹ ਜੋ ਦਾਅਵਾ ਕੀਤਾ ਜਾ ਰਿਹਾ ਹੈ, ਉਹ ਬਿਲਕੁਲ ਗਲਤ ਹੈ।
ਤਾਜਾ ਜਾਣਕਾਰੀ