ਦੇਖੋ ਜਰੂਰੀ ਜਾਣਕਾਰੀ
ਹਰਪ੍ਰੀਤ ਕੌਰ – ਸਿਆਣੇ ਕਹਿੰਦੇ ਨੇ, ਕੱਲਾ ਤਾਂ ਰੋਹੀ ਵਿੱਚ ਰੁੱਖ ਵੀ ਨਾ ਹੋਵੇ। ਅਸੀ ਪੰਜਾਬੀ ਗੱਲਾਂ ਦੇ ਸ਼ੌਕੀਨ ਹਾਂ ਤੇ ਸਾਡੇ ਤੇ ਕੁਦਰਤ ਦੀ ਮਿਹਰ ਹੈ ਕਿ ਜਿੱਥੇ ਜਾਈਏ ਰੌਣਕਾਂ ਲਾ ਦਿੰਦੇ ਹਾਂ। ਅੱਜ ਸਾਰਾ ਸੰਸਾਰ ਕੋਰੋਨਾ ਮਹਾਮਾਰੀ ਦੀ ਚਪੇਟ ਹੇਠਾਂ ਆਇਆ ਹੋਇਆ ਹੈ। ਇਸ ਬੀਮਾਰੀ ਤੋਂ ਬਚਣ ਦਾ ਇੱਕ ਖਾਸ ਤਰੀਕਾ ਹੈ ਸਮਾਜਿਕ ਦੂਰੀ। ਇਹ ਜਰੂਰੀ ਵੀ ਹੈ ਤੇ ਅੱਜ ਦੀ ਮਜਬੂਰੀ ਵੀ। ਮਾਸਕ ਪਾਉਣਾ ਇੱਕ ਸਾਵਧਾਨੀ ਹੈ ਪਰ ਇਸ ਦੇ ਨਾਲ-ਨਾਲ ਸਮਾਜਿਕ ਦੂਰੀ ਬਣਾ ਕੇ ਰੱਖਣਾ ਜਰੂਰੀ ਹੈ। ਇਕ ਦੂਸਰੇ ਤੋਂ ਦੋ ਮੀਟਰ ਜਾਂ ਛੇ ਫੁੱਟ ਦੇ ਫਾਸਲੇ ’ਤੇ ਰਹੋ। ਪੰਜਾਬੀ ਲੋਕ ਫਿਤਰਤ ਤੋਂ ਨਿੱਘੇ ਸੁਭਾਅ ਦੇ ਹੋਣ ਕਰਕੇ ਜਦੋ ਕਿਸੇ ਨੂੰ ਮਿਲਦੇ ਹਨ ਤਾਂ ਘੁੱਟ ਕੇ ਹੱਥ ਮਿਲਾਉਣ ਤੋਂ ਬਾਅਦ ਜੱਫੀ ਪਾ ਕੇ ਮਿਲਦੇ ਹਨ। ਕਲਾਵਾ ਭਰ ਕੇ ਮਿਲਣਾ ਸਾਡੇ ਘਰਾਂ ਦਾ ਰਿਵਾਜ ਹੈ ਪਰ ਅੱਜ ਸਿਹਤ ਨੂੰ ਧਿਆਨ ਵਿੱਚ ਰੱਖਦਿਆ ਆਦਤਾਂ ਵਿਚ ਬਦਲਾਅ ਜਰੂਰੀ ਹੋ ਗਿਆ ਹੈ।
ਕੋਈ ਵੀ ਕੰਮ ਜਦੋ ਮਜਬੂਰੀ ਵਸ ਕੀਤਾ ਜਾਵੇ ਤਾਂ ਔਖਾ ਲੱਗਦਾ ਹੈ ਪਰ ਜਰੂਰਤ ਹੈ ਹਾਲਾਤ ਨੂੰ ਸਮਝਣ ਦੀ। ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਸਾਨੂੰ ਕੁਝ ਆਦਤਾਂ ਨੂੰ ਅਪਨਾਉਣ ਦੀ ਲੋੜ ਹੈ, ਜੋ ਸ਼ਾਂਤੀ ਇਕੱਲਤਾ ਨੂੰ ਵੀ ਦੂਰ ਕਰਨ ਵਿੱਚ ਸਹਾਈ ਹੋਣਗੀਆਂ। ਪੜ੍ਹਨਾ ਇੱਕ ਅਜਿਹੀ ਆਦਤ ਹੈ, ਜੋ ਵਿਅਕਤੀ ਨੂੰ ਕਦੇ ਇਕੱਲਾ ਮਹਿਸੂਸ ਨਹੀ ਹੋਣ ਦਿੰਦੀ। ਕਿਤਾਬਾਂ ਵੈਸੇ ਵੀ ਸਾਡੀਆ ਸਭ ਤੋਂ ਵਧੀਆ ਮਿੱਤਰ ਹੁੰਦੀਆ ਹਨ। ਜੇਕਰ ਅਸੀ ਕਿਤਾਬਾਂ ਪੜ੍ਹਨ ਦੀ ਆਦਤ ਨੂੰ ਅਪਣਾ ਲਈਏ ਤਾਂ ਇਕੱਲਾਪਨ ਮਹਿਸੂਸ ਹੀ ਨਹੀ ਹੁੰਦਾ। ਕਿਤਾਬਾਂ ਪੜ੍ਹਨ ਦੀ ਚੇਟਕ ਜੇਕਰ ਬਚਪਨ ਤੋਂ ਹੀ ਲੱਗ ਜਾਵੇ ਤਾਂ ਜ਼ਿੰਦਗੀ ਦਾ ਸਫਰ ਆਸਾਨ ਅਤੇ ਗਿਆਨ ਭਰਪੂਰ ਹੋ ਜਾਂਦਾ ਹੈ। ਕਿਤਾਬਾ ਪੜ੍ਹਨ ਦੇ ਨਾਲ-ਨਾਲ ਸਾਨੂੰ ਕੁਝ ਸਮਾਂ ਆਪਣੇ ਆਪ ਨਾਲ ਬਿਤਾਉਣ ਦੀ ਆਦਤ ਵੀ ਹੋਣੀ ਚਾਹੀਦੀ ਹੈ। ਆਪਣੇ ਆਪ ਨਾਲ ਬਿਤਾਏ ਸਮੇਂ ਵਿਚ ਅਸੀ ਆਪਣੇ ਵਿਵਹਾਰ ’ਤੇ ਇੱਕ ਝਾਤ ਮਾਰ ਕੇ ਆਪਦੇ ਗੁਣਾਂ ਅਤੇ ਔਗੁਣਾਂ ਦੀ ਪਛਾਣ ਕਰ ਸਕਦੇ ਹਾਂ।
ਅਕਸਰ ਜਦੋ ਅਸੀ ਇਕੱਲੇ ਬੈਠ ਕੇ ਕਿਸੇ ਘਟਨਾ ਬਾਰੇ ਸੋਚਦੇ ਹਾਂ ਤਾਂ ਕੁਝ ਅਲੱਗ ਪਹਿਲੂ ਸਾਨੂੰ ਸਮਝ ਆਉਦੇ ਹਨ। ਇਸ ਤਰ੍ਹਾਂ ਅਸੀ ਸਵੈ ਪੜਚੋਲ ਵੀ ਕਰਦੇ ਹਾਂ ਤੇ ਆਪਣਾ ਨਜ਼ਰੀਆ ਵੀ ਬਦਲ ਲੈਂਦੇ ਹਾਂ। ਮਹਾਮਾਰੀ ਦੇ ਇਸ ਦੌਰ ਵਿਚ ਕਸਰਤ ਕਸਰਤ ਇੱਕ ਵਰਦਾਨ ਹੈ। ਇਹ ਮਹਾਮਾਰੀ ਤੋਂ ਬਚਣ ਲਈ ਸਭ ਤੋਂ ਜਰੂਰੀ ਹੈ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਮਜਬੂਤ ਕਰਨਾ। ਕਸਰਤ ਕਰਨ ਨਾਲ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਰੋਜਾਨਾ ਕੁਝ ਸਮਾਂ ਯੋਗਾ ਕਰੋ। ਸੈਰ ਕਰਨ ਜਿੱਥੋ ਤੱਕ ਹੋ ਸਕੇ ਨਾ ਜਾਉ, ਘਰ ਵਿੱਚ ਹੀ ਕਸਰਤ ਆਪਣੀ ਸਰੀਰਕ ਸਮਰੱਥਾ ਮੁਤਾਬਿਕ ਕਰੋ। ਜ਼ਿੰਦਗੀ ਦੀ ਭੱਜ-ਦੌੜ ਵਿੱਚ ਸਾਡੇ ਸ਼ੌਕ ਕਿਤੇ ਅਣਗੋਲੇ ਰਹਿ ਜਾਂਦੇ ਹਨ।
ਇਸ ਮਹਾਮਾਰੀ ਦੇ ਦੌਰ ਵਿਚ ਅਸੀ ਆਪਣੇ ਸ਼ੌਕ ਜਿਵੇ ਚਿੱਤਰਕਾਰੀ, ਸਿਲਾਈ-ਕਢਾਈ, ਸੰਗੀਤ ਆਦਿ ਨੂੰ ਪੂਰਾ ਸਮਾਂ ਦੇ ਸਕਦੇ ਹਾਂ। ਕੁਦਰਤ ਕਦੇ ਵੀ ਆਪਣੇ ਜੀਵਾਂ ਦਾ ਮਾੜਾ ਨਹੀ ਸੋਚਦੀ। ਉਸਦੇ ਹਰ ਸਵਾਲ ਵਿੱਚ ਹੀ ਜਵਾਬ ਹੁੰਦਾ ਹੈ। ਕੁਦਰਤ ਨੇ ਸਾਨੂੰ ਆਪਣੇ ਆਪ ਨਾਲ ਬਿਤਾਉਣ ਲਈ ਸਮਾਂ ਦਿੱਤਾ ਹੈ। ਆਓ ਆਪਾ ਸਾਰੇ ਮਿਲਕੇ ਸਮਾਜਿਕ ਦੂਰੀ ਦੀ ਪਾਲਣਾ ਕਰੀਏ।

ਤਾਜਾ ਜਾਣਕਾਰੀ