ਪੰਜਾਬ ਦੇ ਇਸ ਇਕੱਲੇ ਪਿੰਡ ‘ਚ ਸਾਹਮਣੇ ਆਏ 32 ਪੌਜੇਟਿਵ

ਮੁਹਾਲੀ ਦੇ ਪਿੰਡ ਜਵਾਹਰਪੁਰ ‘ਚ 10 ਹੋਰ ਕੋਰੋਨਾ ਪੌਜ਼ੇਟਿਵ ਕੇਸ ਸਾਹਮਣੇ ਆਏ ਹਨ। ਚੰਡੀਗੜ੍ਹ-ਦਿੱਲੀ ਹਾਈਵੇ ਤੇ ਸਥਿਤ ਡੇਰਾਬੱਸੀ ਦੇ ਪਿੰਡ ਜਵਾਹਰਪੁਰ ‘ਚ ਹੁਣ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 32 ਹੋ ਗਈ ਹੈ। ਕੱਲ੍ਹ ਤੱਕ ਇਹ ਅੰਕੜਾ 22 ਸੀ। ਪਿੰਡ ਦੇ ਸਰਪੰਚ ਦੇ ਸੰਪਰਕ ‘ਚ ਆਉਣ ਨਾਲ ਬਹੁਤੇ ਲੋਕ ਇਹ ਵਾਇਰਸ ਨਾਲ ਸੰਕਰਮਿਤ ਹੋਏ ਹਨ। ਮੁਹਾਲੀ ਪੰਜਾਬ ਦਾ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਜ਼ਿਲ੍ਹਾ ਹੈ। ਇੱਥੇ 48 ਮਰੀਜ਼ ਕੋਰੋਨਾ ਨਾਲ ਸੰਕਰਮਿਤ ਹਨ।
![]()
ਸਿਹਤ ਵਿਭਾਗ ਦਾ ਕਹਿਣਾ ਹੈ ਕਿ ਵਿਆਪਕ ਨਮੂਨੇ ਲੈਣ ਨਾਲ ਸਾਨੂੰ ਪਿੰਡ ਦੇ ਅੰਦਰ ਵਧੇਰੇ ਸਕਾਰਾਤਮਕ ਮਾਮਲਿਆਂ ਦੀ ਪਛਾਣ ਕਰਨ ਤੇ ਸਮੇਂ ਸਿਰ ਉਨ੍ਹਾਂ ਨੂੰ ਵੱਖ ਕਰਨ ਦੇ ਯੋਗ ਬਣਾਇਆ ਹੈ। ਉਮੀਦ ਹੈ ਕਿ 2500 ਤੋਂ ਵੱਧ ਆਬਾਦੀ ਵਾਲੇ ਇਸ ਪਿੰਡ ਵਿੱਚ ਕੋਰੋਨਾ ਦੇ ਪਰਸਾਰ ਨੂੰ ਰੋਕਿਆ ਜਾਵੇ।

ਮੁਹਾਲੀ ‘ਚ ਹੁਣ ਤਕ ਦੋ ਲੋਕਾਂ ਦੀ ਮੌਤ ਹੋ ਗਈ ਹੈ। ਪੰਜ ਲੋਕ ਠੀਕ ਵੀ ਹੋਏ ਹਨ। ਇਸ ਦੌਰਾਨ ਪਠਾਨਕੋਟ ਤੋਂ ਵੀ ਅੱਠ ਲੋਕਾਂ ਦੇ ਕੋਰੋਨਾ ਪੌਜ਼ੇਟਿਵ ਹੋਣ ਦੀ ਖਬਰ ਆਈ ਹੈ। ਇਨ੍ਹਾਂ ‘ਚ ਸੱਤ ਲੋਕ ਕੋਰੋਨਾ ਨਾਲ ਮਾਰਨ ਵਾਲੀ ਔਰਤ ਦੇ ਸੰਪਰਕ ‘ਚ ਸਨ। ਪੰਜਾਬ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 150 ਦੇ ਕਰੀਬ ਪਹੁੰਚ ਗਿਆ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


ਤਾਜਾ ਜਾਣਕਾਰੀ
ਕੋਰੋਨਾ ਦਾ ਕਹਿਰ- ਪੰਜਾਬ ਦੇ ਇਸ ਇਕੱਲੇ ਪਿੰਡ ‘ਚ ਸਾਹਮਣੇ ਆਏ 32 ਪੌਜੇਟਿਵ ਮਰੀਜ਼
ByadminApril 10, 2020Comments Off on ਕੋਰੋਨਾ ਦਾ ਕਹਿਰ- ਪੰਜਾਬ ਦੇ ਇਸ ਇਕੱਲੇ ਪਿੰਡ ‘ਚ ਸਾਹਮਣੇ ਆਏ 32 ਪੌਜੇਟਿਵ ਮਰੀਜ਼
Previous Postਭਾਈ ਨਿਰਮਲ ਸਿੰਘ ਦੀ ਮੌਤ ਦੇ 9 ਦਿਨਾਂ ਦੇ ਬਾਅਦ ਸਰਕਾਰ ਨੇ ਦੇ ਦਿੱਤਾ ਇਹ ਸਖਤ ਹੁਕਮ
Next Postਭਾਰਤ 'ਚ ਕੋਰੋਨਾ ਫੈਲਾਉਣ ਦੀ ਹੋ ਰਹੀ ਸਾਜ਼ਿਸ਼- ਹੋਇਆ ਇਹ ਵੱਡਾ ਖੁਲਾਸਾ