ਆਈ ਤਾਜਾ ਵੱਡੀ ਖਬਰ
ਪੰਜਾਬ ਚ ਕੋਰੋਨਾ ਵਾਇਰਸ ਨੇ ਏਨੀ ਤਬਾਹੀ ਮਚਾਈ ਹੋਈ ਹੈ ਕੇ ਲੋਕਾਂ ਦੇ ਕੰਮ ਕਾਜ ਬਹੁਤ ਜਿਆਦਾ ਘੱਟ ਗਏ ਹਨ ਰੋਜਾਨਾ ਹੀ ਸੈਂਕੜਿਆਂ ਦੀ ਗਿਣਤੀ ਵਿਚ ਪੌਜੇਟਿਵ ਮਰੀਜ ਆ ਰਹੇ ਹਨ ਅਤੇ ਮੌਤਾਂ ਵੀ ਹੋ ਰਹੀਆਂ ਹਨ। ਓਥੇ ਹੁਣ ਇਕ ਹੋਰ ਮਾੜੀ ਖਬਰ ਪੰਜਾਬ ਲਈ ਆ ਰਹੀ ਹੈ ਜੋ ਕੇ ਸਰਕਾਰ ਲਈ ਅਤੇ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ।
ਪੰਜਾਬ ਚ ਕੋਰੋਨਾ ਦੇ ਨਾਲ ਨਾਲ ਹੁਣ ਡੇਂਗੂ ਨੇ ਦਸਤਕ ਦੇ ਦਿਤੀ ਹੈ ਬਹੁਤ ਸਾਰੇ ਕੇਸ ਡੇਂਗੂ ਦੇ ਟਰੇਸ ਕੀਤੇ ਗਏ ਹਨ ਇਕੱਲੇ ਤਰਨਤਾਰਨ ਵਿਚ ਜ਼ਿਲੇ ’ਚ ਇਸ ਵੇਲੇ ਡੇਂਗੂ ਦੇ 6 ਮਰੀਜ਼ਾਂ ਦੀ ਸਿਹਤ ਵਿਭਾਗ ਨੇ ਪੁਸ਼ਟੀ ਕਰਦੇ ਹੋਏ ਆਪਣੀ ਕਮਰ ਕੱਸ ਲਈ ਹੈ। ਇਸ ਤੋਂ ਇਲਾਵਾ ਜੇ ਪ੍ਰਾਈਵੇਟ ਇਲਾਜ ਕਰਵਾ ਰਹੇ ਮਰੀਜ਼ਾਂ ਦਾ ਅਨੁਮਾਨ ਲਗਾਈਏ ਤਾਂ ਜ਼ਿਲੇ ਭਰ ’ਚ 50 ਤੋਂ ਵੱਧ ਡੇਂਗੂ ਦੇ ਪੱਕੇ ਮਰੀਜ਼ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਲੋਕਾਂ ਲਈ ਜਾਨਲੇਵਾ ਸਾਬਤ ਹੋਣ ਵਾਲੇ ਡੇਂਗੂ ਤੋਂ ਬਚਣ ਲਈ ਸਿਹਤ ਵਿਭਾਗ ਲੋਕਾਂ ਨੂੰ ਜਾਗਰੂਕ ਕਰਨ ’ਚ ਲੱਗਾ ਹੋਇਆ ਹੈ । ਜਾਣਕਾਰੀ ਅਨੁਸਾਰ ਲੋਕ ਆਪਣੇ ਆਸ ਪਾਸ ਖਡ਼੍ਹੇ ਹੋਣ ਵਾਲੇ ਪਾਣੀ ’ਚ ਤਿਆਰ ਹੋਣ ਵਾਲੇ ਲਾਰਵੇ ਤੋਂ ਪੈਦਾ ਹੋਣ ਵਾਲੇ ਡੇਂਗੂ ਨਾਮਕ ਮੱਛਰ ਦਾ ਸ਼ਿਕਾਰ ਰੋਜ਼ਾਨਾ ਹੋ ਰਹੇ ਹਨ ਜਿਸ ਦੌਰਾਨ ਮਰੀਜ਼ ਨੂੰ ਤੇਜ਼ ਬੁਖਾਰ, ਸਿਰ ਦਰਦ, ਠੰਡ ਲੱਗਣੀ ਆਦਿ ਲੱਛਣਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਥਾਨਕ ਮੁਹੱਲਾ ਨਾਨਕਸਰ, ਗਲੀ ਸਿਨੇਮਾ ਵਾਲੀ, ਫਤਿਹਚੱਕ, ਗਲੀ ਡਾ. ਆਤਮਾ ਸਿੰਘ ਵਾਲੀ, ਗਲੀ ਤੇਲ ਵਾਲੀ, ਨੂਰਦੀ ਅੱਡਾ ਆਦਿ ਦੇ ਨਿਵਾਸੀ ਡੇਂਗੂ ਦੇ ਸ਼ਿਕਾਰ ਹੋ ਆਪਣਾ ਇਲਾਜ ਸ਼ੁਰੂ ਕਰਵਾ ਚੁੱਕੇ ਹਨ। ਇਸ ਦੇ ਨਾਲ ਹੀ ਵੱਡੀ ਗਿਣਤੀ ’ਚ ਇਸ ਬਿਮਾਰੀ ਦੇ ਸ਼ਿਕਾਰ ਲੋਕ ਪ੍ਰਾਈਵੇਟ ਡਾਕਟਰਾਂ ਪਾਸ ਜਾ ਆਪਣਾ ਇਲਾਜ ਕਰਵਾ ਰਹੇ ਹਨ,
ਜਿਸ ਦੀ ਸੂਚਨਾਂ ਬਹੁਤ ਘੱਟ ਮਾਤਰਾ ’ਚ ਪ੍ਰਾਈਵੇਟ ਡਾਕਟਰ ਵੱਲੋਂ ਸਿਹਤ ਵਿਭਾਗ ਨੂੰ ਦਿੱਤੀ ਜਾ ਰਹੀ ਹੈ। ਜੇ ਪ੍ਰਾਈਵੇਟ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਇਲਾਜ ਦੀ ਗੱਲ ਕਰੀਏ ਤਾਂ ਜ਼ਿਲੇ ਅੰਦਰ ਕਰੀਬ 50 ਤੋਂ ਵੱਧ ਡੇਂਗੂ ਦੇ ਮਰੀਜ਼ ਪਾਜ਼ੇਟਿਵ ਪਾਏ ਜਾ ਚੁੱਕੇ ਹੋਣਗੇ।
ਸਿਹਤ ਵਿਭਾਗ ਨੇ ਕੱਸੀ ਕਮਰ
ਜ਼ਿਲੇ ਦੇ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੁੱਣ ਤੱਕ ਕੀਤੇ ਗਏ 22 ਸ਼ੱਕੀ ਮਰੀਜ਼ਾਂ ਦੇ ਟੈਸਟ ਦੌਰਾਨ 6 ਡੇਂਗੂ ਮਰੀਜ਼ਾਂ ਦੀ ਪੁੱਸ਼ਟੀ ਕੀਤੀ ਗਈ ਹੈ ਜਿਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਆਪਣਾ ਕੰਮ ਕਰ ਰਹੀਆਂ ਹਨ ਅਤੇ ਪ੍ਰਾਈਵੇਟ ਡਾਕਟਰਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਡੇਂਗੂ ਪਾਜ਼ੇਟਿਵ ਪਾਏ ਜਾਣ ਵਾਲੇ ਦੀ ਸੂਚਨਾ ਸਿਹਤ ਵਿਭਾਗ ਨੂੰ ਜ਼ਰੂਰ ਦੇਣ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਡੇਂਗੂ ਮੱਛਰ ਦਾ ਸਾਹਮਣਾ ਕਰਨ ਲਈ ਪੂਰੀ ਤਰਾਂ ਤਿਆਰ ਹੈ।

ਤਾਜਾ ਜਾਣਕਾਰੀ