BREAKING NEWS
Search

ਕੋਰੋਨਾ ਤੋਂ ਬਾਅਦ ਹੁਣ ਆ ਗਈ ਇਹ ਬਿਮਾਰੀ ਧੜਾ ਧੜ ਲੋਕ ਹੋ ਰਹੇ ਬੀਮਾਰ, 400 ਹਸਪਤਾਲ ਚ ਦਾਖਲ

ਹੁਣ ਆ ਗਈ ਇਹ ਬਿਮਾਰੀ ਧੜਾ ਧੜ ਲੋਕ ਹੋ ਰਹੇ ਬੀਮਾਰ

ਕੋਰੋਨਾ ਵਾਇਰਸ ਦੇ ਬਾਅਦ ਹੁਣ ਅਮਰੀਕਾ ਅਤੇ ਕੈਨੇਡਾ ਵਿਚ ਇਕ ਨਵੀਂ ਬੀਮਾਰੀ ਫੈਲ ਗਈ ਹੈ। ਅਮਰੀਕਾ ਦੇ 34 ਸੂਬਿਆਂ ਵਿਚ ਨਵੀਂ ਬੀਮਾਰੀ ਫੈਲਣ ਕਾਰਨ 400 ਤੋਂ ਜ਼ਿਆਦਾ ਲੋਕ ਬੀਮਾਰ ਹੋ ਚੁੱਕੇ ਹਨ। ਉਥੇ ਹੀ ਕੈਨੇਡਾ ਵਿਚ ਹੁਣ ਤੱਕ 60 ਲੋਕ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ। ਇਸ ਬੀਮਾਰੀ ਦੇ ਫੈਲਣ ਦਾ ਕਾਰਨ ਬਣ ਰਿਹਾ ਹੈ ਲਾਲ ਅਤੇ ਪੀਲਾ ਪਿਆਜ।

ਅਮਰੀਕੀ ਸਿਹਤ ਸੰਸਥਾ ਸੈਂਟਰਸ ਫਾਰ ਡਿਸੀਜ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਲੋਕਾਂ ਨੂੰ ਪਿਆਜ ਖਾਣ ਨੂੰ ਲੈ ਕੇ ਸਾਵਧਾਨੀ ਵਰਤਣ ਅਤੇ ਚੌਕੰਨੇ ਰਹਿਣ ਦੀ ਚਿਤਾਵਨੀ ਦਿੱਤੀ ਹੈ। ਅਮਰੀਕਾ ਅਤੇ ਕੈਨੇਡਾ ਦੇ ਕਈ ਸੂਬਿਆਂ ਵਿਚ ਲਾਲ ਅਤੇ ਪੀਲੇ ਪਿਆਜ ਨਾਲ ਸੈਲਮੋਨੇਲਾ ਬੈਕਟੀਰੀਆ ਦਾ ਇਨਫੈਕਸ਼ਨ ਫੈਲ ਰਿਹਾ ਹੈ। ਅਮਰੀਕਾ ਦੀ ਸਭ ਤੋਂ ਵੱਡੀ ਸਿਹਤ ਏਜੰਸੀ ਸੈਂਟਰਸ ਫਾਰ ਡਿਸੀਜ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਅਲਰਟ ਜਾਰੀ ਕੀਤਾ ਹੈ।

ਸੀ.ਡੀ.ਸੀ. ਨੇ ਲੋਕਾਂ ਨੂੰ ਥਾਮਸਨ ਇੰਟਰਨੈਸ਼ਨਲ ਨਾਮ ਦੀ ਕੰਪਨੀ ਵੱਲੋਂ ਸਪਲਾਈ ਕੀਤੇ ਗਏ ਪਿਆਜ ਨੂੰ ਨਾ ਖਾਣ ਦੀ ਨਸੀਹਤ ਦਿੱਤੀ ਹੈ। ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਕੰਪਨੀ ਦੁਆਰਾ ਸਪਲਾਈ ਕੀਤੇ ਗਏ ਪਿਆਜ ਨਾਲ ਭੋਜਨ ਬਣਾਇਆ ਹੈ ਜਾਂ ਪਿਆਜ ਰੱਖਿਆ ਹੈ ਤਾਂ ਉਸ ਨੂੰ ਤੁਰੰਤ ਉਪਯੁਕਤ ਜਗ੍ਹਾ ਉੱਤੇ ਸੁੱਟ ਦਿਓ। ਅਮਰੀਕਾ ਦੇ ਫੂਡ ਐਂਡ ਡਰਗ ਐਡਮਿਨੀਸਟ੍ਰੇਸ਼ਨ ਨੇ ਦੱਸਿਆ ਕਿ ਅਮਰੀਕਾ ਦੇ 34 ਸੂਬਿਆਂ ਵਿਚ ਇਨਫੈਕਸ਼ਨ ਫੈਲਾਉਣ ਵਾਲਾ ਸੈਲਮੋਨੇਲਾ ਦਾ ਸਿੱਧਾ ਸੰਬੰਧ ਲਾਲ ਪਿਆਜ ਨਾਲ ਹੈ।

ਉਥੇ ਹੀ ਸੀ.ਡੀ.ਸੀ. ਨੇ ਕਿਹਾ ਹੈ ਕਿ ਸ਼ੁਰੂਆਤੀ ਮਾਮਲੇ 19 ਜੂਨ ਤੋਂ 11 ਜੁਲਾਈ ਦਰਮਿਆਨ ਸਾਹਮਣੇ ਆਏ ਸਨ। ਥਾਮਸਨ ਇੰਟਰਨੈਸ਼ਨਲ ਨੇ ਲਾਲ, ਚਿੱਟੇ, ਪੀਲੇ ਅਤੇ ਮਿੱਠੇ ਪਿਆਜ ਨੂੰ ਵਾਪਸ ਮੰਗਾ ਲਿਆ ਗਿਆ ਹੈ। ਇਸ ਬੈਕਟੀਰੀਆ ਕਾਰਨ ਜਦੋਂ ਤੁਸੀਂ ਬੀਮਾਰ ਹੁੰਦੇ ਹਨ ਤਾਂ ਤੁਹਾਨੂੰ ਡਾਈਰੀਆ, ਬੁਖ਼ਾਰ ਅਤੇ ਢਿੱਡ ਵਿਚ ਦਰਦ ਵਰਗੇ ਲੱਛਣ ਵਿਖਾਈ ਦਿੰਦੇ ਹਨ। ਇਸ ਦੇ ਲੱਛਣ 6 ਘੰਟੇ ਤੋਂ ਲੈ ਕੇ 6 ਦਿਨ ਵਿਚ ਕਦੇ ਵੀ ਵਿਖਾਈ ਦੇ ਸਕਦੇ ਹਨ। ਸੈਲਮੋਨੇਲਾ ਬੈਕਟੀਰੀਆ ਕਾਰਨ ਜ਼ਿਆਦਾਤਰ ਇਨਫੈਕਸ਼ਨ ਦੇ ਮਾਮਲੇ 5 ਸਾਲ ਤੋਂ ਜ਼ਿਆਦਾ ਉਮਰ ਦੇ ਬੱਚੇ ਜਾਂ 65 ਸਾਲ ਤੋਂ ਜ਼ਿਆਦਾ ਉਮਰ ਵਾਲੇ ਬਜ਼ੁਰਗ ਵਿਚ ਦਿਖਦੇ ਹਨ।

ਪਿਆਜ ਕਾਰਨ ਫੈਲ ਰਹੇ ਇਸ ਇਨਫੈਕਸ਼ਨ ਕਾਰਨ ਅਮਰੀਕਾ ਅਤੇ ਕੈਨੇਡਾ ਵਿਚ ਪਿਆਜ ਸਪਲਾਈ ਕਰਣ ਵਾਲੀ ਕੰਪਨੀ ਥਾਮਸਨ ਇੰਟਰਨੇਸ਼ਨਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਹੈ ਕਿ ਉਨ੍ਹਾਂ ਦੇ ਪਿਆਜ ਕਾਰਨ ਬੀਮਾਰੀ ਫੈਲ ਰਹੀ ਹੈ। ਇਸ ਲਈ ਉਨ੍ਹਾਂ ਨੇ ਜਿੱਥੇ ਵੀ ਪਿਆਜ ਭੇਜਿਆ ਸੀ, ਉੱਥੋਂ ਵਾਪਸ ਮੰਗਾ ਲਿਆ ਹੈ।



error: Content is protected !!