ਬੱਚਿਆਂ ਵਿੱਚ ਦੇਖੇ ਜਾ ਰਹੇ ਹਨ ਇਹ ਲੱਛਣ
ਐਨਐਚਐਸ ਡਾਕਟਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਬੱਚਿਆਂ ਵਿੱਚ ਹੋ ਰਹੀ ਇੱਕ ਦੁਰਲੱਭ ਪਰ ਖ਼ਤਰਨਾਕ ਪ੍ਰਤੀਕ੍ਰਿਆ ਨੂੰ ਜਾਂਚਣ, ਜੋ ਕਿ ਕੋਰੋਨਾਵਾਇਰਸ ਦੀ ਲਾਗ ਨਾਲ ਜੁੜੀ ਹੋ ਸਕਦੀ ਹੈ। ਜਨਰਲ ਪ੍ਰੈਕਟਿਸ਼ਨਰਾਂ (ਜੀਪੀ) ਨੂੰ ਭੇਜੀ ਗਈ ਇੱਕ ਜ਼ਰੂਰੀ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਲੰਡਨ ਅਤੇ ਯੂਕੇ ਦੇ ਹੋਰ ਹਿੱਸਿਆਂ ਵਿੱਚ ਇੰਟੈਂਸਿਵ ਕੇਅਰ ਵਿਭਾਗ ਵਿੱਚ ਗੰਭੀਰ ਬਿਮਾਰੀਆਂ ਵਾਲੇ ਬੱਚਿਆਂ ‘ਚ ਅਜੀਬ ਲੱਛਣ ਵੇਖੇ ਜਾ ਰਹੇ ਹਨ ।
ਇਸ ਵਿੱਚ ਫਲੂ ਵਰਗੇ ਲੱਛਣਾਂ ਵਾਲੀ “ਮਲਟੀ-ਸਿਸਟਮ ਇਨਫ਼ਲਾਮੇਸ਼ਨ (ਸੋਜਸ਼)” ਸ਼ਾਮਲ ਹੈ।ਇਨ੍ਹਾਂ ਵਿਚੋਂ ਕੁਝ ਬੱਚੇ ਕੋਰੋਨਾਵਾਇਰਸ ਪੌਜ਼ਿਟਿਵ ਵੀ ਪਾਏ ਗਏ ਹਨ। ਇਹ ਅਸਪਸ਼ਟ ਹੈ ਕਿ ਕਿੰਨੇ ਬੱਚਿਆਂ ਨੇ ਅਜਿਹਾ ਅਨੁਭਵ ਕੀਤਾ ਹੈ, ਹਾਲਾਂਕਿ ਇਹ ਗਿਣਤੀ ਘੱਟ ਹੋਵੇਗੀ।
ਕੀ ਕਹਿ ਰਹੇ ਹਨ ਮਾਹਰ
ਐਨਐਚਐਸ ਇੰਗਲੈਂਡ ਦੇ ਮੈਡੀਕਲ ਡਾਇਰੈਕਟਰ ਸਟੀਫ਼ਨ ਪੋਵਿਸ ਨੇ ਕਿਹਾ ਕਿ ਬੱਚਿਆਂ ਵਿੱਚ ਇੱਕ ਦੁਰਲੱਭ, ਗੰਭੀਰ ਬਿਮਾਰੀ ਦੀਆਂ ਰਿਪੋਰਟਾਂ ਆ ਰਹੀਆਂ ਹਨ। ਉਨ੍ਹਾਂ ਕਿਹਾ, “ਸਿਰਫ਼ ਪਿਛਲੇ ਦਿਨਾਂ ਵਿੱਚ ਹੀ ਅਸੀਂ ਅਜਿਹੀਆਂ ਰਿਪੋਰਟਾਂ ਦੇਖੀਆਂ ਹਨ। ਅਸੀਂ ਆਪਣੇ ਮਾਹਰਾਂ ਨੂੰ ਇਸ ਉੱਤੇ ਤਸਦੀਕ ਨਾਲ ਕੰਮ ਕਰਨ ਲਈ ਕਿਹਾ ਹੈ।”
ਇਹ ਅਸਪਸ਼ਟ ਹੈ ਕਿ ਕਿੰਨੇ ਬੱਚਿਆਂ ਨੇ ਰਿਐਕਸ਼ਨ ਦਾ ਅਨੁਭਵ ਕੀਤਾ ਹੈ ਐਨਐਚਐਸ ਇੰਗਲੈਂਡ ਦੁਆਰਾ ਜਾਰੀ ਕੀਤੀ ਗਈ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਇੱਕ “ਚਿੰਤਾ ਵਾਲੀ ਗੱਲ” ਹੈ ਕਿ ਯੂਕੇ ਵਿੱਚ ਬੱਚਿਆਂ ਵਿੱਚ ਇੱਕ ਕੋਰੋਨਾਵਾਇਰਸ ਨਾਲ ਸਬੰਧਤ ਸਿੰਡਰੋਮ ਉਭਰ ਰਿਹਾ ਹੈ। ਇਹ ਵੀ ਹੋ ਸਕਦਾ ਹੈ ਕਿ ਇਨ੍ਹਾਂ ਮਾਮਲਿਆਂ ਨਾਲ ਜੁੜਿਆ ਇਹ ਕੋਈ ਹੋਰ ਅਣਜਾਣ ਇਨਫੈਕਸ਼ਨ ਹੋਵੇ।
ਵੱਖੋ ਵੱਖਰੇ ਉਮਰ ਦੇ ਇਹ ਮਰੀਜ਼ ਬੱਚੇ ਕਾਫ਼ੀ ਬਿਮਾਰ ਸਨ। ਉਨ੍ਹਾਂ ਵਿਚ ਜ਼ਹਿਰੀਲੇ ਸਿੰਡਰੋਮ ਵਰਗੇ ਲੱਛਣ ਸਨ, ਜਿਸ ਵਿੱਚ ਤੇਜ਼ ਬੁਖਾਰ, ਘੱਟ ਬਲੱਡ ਪ੍ਰੈਸ਼ਰ, ਧੱਫੜ ਅਤੇ ਸਾਹ ਲੈਣ ਵਿੱਚ ਮੁਸ਼ਕਲ ਸ਼ਾਮਲ ਹੈ। ਕਈਆਂ ਦੇ ਵਿੱਚ ਗੈਸਟਰੋਇੰਟੇਸਟਾਈਨਲ ਲੱਛਣ ਵੀ ਸਨ, ਜਿਵੇਂ ਕਿ ਪੇਟ ਦਰਦ, ਉਲਟੀਆਂ ਜਾਂ ਦਸਤ, ਦਿਲ ਦੀ ਸੋਜਸ਼ ਅਤੇ ਨਾਲ ਹੀ ਖੂਨ ਵਿੱਚ ਅਸਧਾਰਨ ਨਮੂਨੇ ਸਾਹਮਣੇ ਆਉਣਾ।
ਇਨ੍ਹਾਂ ਮਾਮਲਿਆਂ ਨੂੰ ਤੁਰੰਤ ਇਲਾਜ ਦੀ ਜ਼ਰੂਰਤ ਹੈ। ਪਰ ਮਾਹਰ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਬਹੁਤ ਘੱਟ ਬੱਚੇ ਕੋਰੋਨਾਵਾਇਰਸ ਨਾਲ ਬੁਰੀ ਤਰ੍ਹਾਂ ਬਿਮਾਰ ਹੋ ਜਾਂਦੇ ਹਨ। ਦੁਨੀਆਂ ਭਰ ਦੀਆਂ ਰਿਸਰਚਾਂ ਤੋਂ ਪਤਾ ਲੱਗਦਾ ਹੈ ਕਿ ਬੱਚੇ ਇਸ ਬਿਮਾਰੀ ਤੋਂ ਸਭ ਤੋਂ ਘੱਟ ਪ੍ਰਭਾਵਿਤ ਹਨ।
ਤਾਜਾ ਜਾਣਕਾਰੀ