BREAKING NEWS
Search

ਕੈਪਟਨ ਸਰਕਾਰ ਨੇ ਲੋਕਾਂ ਦੀ ਜੇਬਾਂ ਭਰਨ ਲਈ ਲਾਇਆ ਇਹ ਜੁਗਾੜ – ਤਾਜਾ ਵੱਡੀ ਖਬਰ

ਕਰੋਨਾ ਦੀ ਮਾਰ ਦੇ ਥਲੇ ਆਉਣ ਨਾਲ ਸਾਰੀ ਦੁਨੀਆਂ ਤੇ ਰੋਜਗਾਰਾਂ ਵਿਚ ਕਮੀ ਆ ਗਈ ਹੈ ਅਤੇ ਹਰੇਕ ਮਿਲਕ ਅਤੇ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਖ ਵੱਖ ਜਤਨ ਕਰ ਰਹੀਆਂ ਹਨ ਕੇ ਕਿਸੇ ਵੀ ਤਰਾਂ ਆਰਥਿਕਤਾ ਨੂੰ ਪਟਰੀ ਤੇ ਲਿਆਂਦਾ ਜਾ ਸਕੇ।

ਹੁਣ ਕੈਪਟਨ ਸਾਬ ਨੇ ਲੌਕਡਾਊਨ ‘ਚ ਬੇਰੁਜ਼ਗਾਰ ਹੋਏ ਲੋਕਾਂ ਨੂੰ ਦਲਾਸਾ ਦੇਣ ਲਈ ਇੱਕ ਉਪਰਾਲਾ ਕਰਨ ਜਾ ਰਹੀ ਹੈ। ਪੰਜਾਬ ਸਰਕਾਰ ਨੇ ਲੌਕਡਾਊਨ ਤੇ ਕਰਫਿਊ ਕਾਰਨ ਨੌਕਰੀਆਂ ਗਵਾ ਚੁੱਕੇ ਕਰੀਬ 5 ਲੱਖ ਲੋਕਾਂ ਨੂੰ ਰੁਜ਼ਗਾਰ ਦਿਵਾਉਣ ਦੀ ਗੱਲ ਆਖੀ ਹੈ। ਸਰਕਾਰ ਉਨ੍ਹਾਂ ਦੀਆਂ ਕੰਪਨੀਆਂ ਨਾਲ ਗੱਲ ਕਰਨ ਤੋਂ ਇਲਾਵਾ, ਹੋਰ ਸੈਕਟਰਾਂ ‘ਚ ਬੇਰੁਜ਼ਗਾਰਾਂ ਨੂੰ ਕੰਮ ਦਵਾਉਣ ‘ਚ ਸਹਾਇਤਾ ਕਰੇਗੀ। ਇਸ ਵਿੱਚ ਮਜ਼ਦੂਰ ਤੋਂ ਲੈ ਕੇ ਉਦਯੋਗਾਂ ਤੱਕ ਦੇ ਲੋਕ ਤੇ ਨਿੱਜੀ ਖੇਤਰ ਵਿੱਚ ਕੰਮ ਕਰਨ ਵਾਲੇ ਲੋਕ ਸ਼ਾਮਲ ਹੋਣਗੇ। ਰੁਜ਼ਗਾਰ ਤੇ ਸਿਰਜਣਾ ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ ਨੇ ਕਿਹਾ

” ਇਸ ਦੌਰਾਨ, ਬੇਰੁਜ਼ਗਾਰ ਨੌਜਵਾਨਾਂ ਦਾ ਡਾਟਾ ਤਿਆਰ ਕੀਤਾ ਜਾਵੇਗਾ ਤੇ ਅਧਿਕਾਰੀਆਂ ਦੇ ਟੀਚੇ ਤੈਅ ਕੀਤੇ ਜਾਣਗੇ। ਉਨ੍ਹਾਂ ਨੂੰ 45 ਦਿਨਾਂ ‘ਚ 6 ਹਜ਼ਾਰ ਬੇਰੁਜ਼ਗਾਰ ਨੌਜਵਾਨਾਂ ਦੀ ਮਦਦ ਕਰਨੀ ਹੈ। ਇੱਕ ਸਮੇਂ ‘ਚ 150 ਲੋਕਾਂ ਨੂੰ ਸਿਖਲਾਈ ਦਿੱਤੀ ਜਾਏਗੀ।

ਪੰਜਾਬ ਸਰਕਾਰ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਸਿਖਲਾਈ ਦੇਵੇਗੀ ਤੇ ਰੁਜ਼ਗਾਰ ਸਥਾਪਤ ਕਰਨ ਲਈ ਕੇਂਦਰ ਸਰਕਾਰ ਦੀ ਮੁਦਰਾ ਯੋਜਨਾ ਤਹਿਤ ਲੋਨ ਮੁਹੱਈਆ ਕਰਵਾਏਗੀ। ਸਰਕਾਰ ਬੇਰੁਜ਼ਗਾਰਾਂ ਨੂੰ ਮਾਈਕ੍ਰੋ ਉਦਯੋਗ ਸ਼ੁਰੂ ਕਰਨ ‘ਚ ਸਹਾਇਤਾ ਕਰੇਗੀ। ਇੰਨਾ ਹੀ ਨਹੀਂ, ਸਰਕਾਰ ਉਨ੍ਹਾਂ ਦੁਆਰਾ ਤਿਆਰ ਕੀਤੇ ਮਾਲ ਨੂੰ ਉਦਯੋਗ ਵਿਭਾਗ ਦੀ ਸਹਾਇਤਾ ਨਾਲ ਵੇਚਣ ‘ਚ ਵੀ ਸਹਾਇਤਾ ਕਰੇਗੀ।

ਪਹਿਲਾਂ ਉਹੀ ਕੰਪਨੀ ਵਿੱਚ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਪਹਿਲ ਕੀਤੀ ਜਾਵੇਗੀ। ਜੇ ਕੰਪਨੀ ਨਹੀਂ ਰੱਖਦੀ ਤਾਂ ਹੋਰ ਥਾਵਾਂ ‘ਤੇ ਰੁਜ਼ਗਾਰ ਦਿੱਤਾ ਜਾਵੇਗਾ। ਸਾਰੀਆਂ ਕੰਪਨੀਆਂ, ਉਦਯੋਗਾਂ ਤੇ ਦਫਤਰਾਂ ਵਿੱਚ, ਲੌਕਡਾਊਨ ਤੇ ਮੌਜੂਦਾ ਸਟਾਫ ਤੋਂ ਪਹਿਲਾਂ ਡੇਟਾ ਦੀ ਮੰਗ ਕੀਤੀ ਜਾਏਗੀ। ਗਲਤ ਜਾਣਕਾਰੀ ਦਿੱਤੀ ਗਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ।



error: Content is protected !!