BREAKING NEWS
Search

ਕੈਪਟਨ ਨੇ ਕਰਤਾ ਪੜਦਾ ਫਾਸ਼, ਸੰਗਤ ਦੇ ਕਰੋਨਾ ਟੈਸਟਾਂ ਬਾਰੇ – ਦੇਖੋ ਤਾਜਾ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਪੰਜਾਬ ‘ਚ ਪਿਛਲੇ ਚਾਰ ਦਿਨਾਂ ‘ਚ ਕੋਰੋਨਾ ਦੇ ਮਾਮਲੇ ਦੋ-ਗੁਣਾਂ ਵੱਧਣ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚਿੰਤਾ ਹੋਰ ਵੱਧ ਗਈ ਹੈ। ਮਹਾਂਰਾਸ਼ਟਰ ਦੇ ਨੰਦੇੜ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂਆਂ ‘ਚੋਂ ਹੁਣ ਤੱਕ 352 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਨੰਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਲਈ ਮਹਾਂਰਾਸ਼ਟਰ ਸਰਕਾਰ’ ਤੇ ਨਿਸ਼ਾਨਾ ਸਾਧਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਹਾਂਰਾਸ਼ਟਰ ਸਰਕਾਰ ਨੇ ਨੰਦੇੜ ਵਿਚ ਫਸੇ ਸ਼ਰਧਾਲੂਆਂ ਦੀ ਕੋਰੋਨਾ ਟੈਸਟ ਬਾਰੇ ਪੰਜਾਬ ਸਰਕਾਰ ਨੂੰ ਝੂਠ ਬੋਲਿਆ ਹੈ। ਕੈਪਟਨ ਨੇ ਕਿਹਾ ਕਿ ਮਹਾਂਰਾਸ਼ਟਰ ਸਰਕਾਰ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸਾਰੇ ਸ਼ਰਧਾਲੂਆਂ ਦੀ ਕੋਰੋਨਾ ਜਾਂਚ ਕਰਵਾ ਲਈ ਗਈ ਹੈ। ਜਦ ਕਿ ਕਿਸੇ ਵੀ ਸ਼ਰਧਾਲੂ ਦੀ ਕੋਈ ਜਾਂਚ ਨਹੀਂ ਹੋਈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੂੰ ਪਹਿਲਾਂ ਇਸ ਦੀ ਜਾਣਕਾਰੀ ਹੁੰਦੀ ਤਾਂ ਉਨ੍ਹਾਂ ਨੇ ਸ਼ਰਧਾਲੂਆਂ ਦੇ ਟੈਸਟ ਜ਼ਰੂਰ ਕਰਵਾ ਲੈਣੇ ਸੀ।

ਕੈਪਟਨ ਨੇ ਅੱਗੇ ਕਿਹਾ ਕਿ ਇਸ ਵਿਸ਼ੇ ‘ਤੇ ਉਨ੍ਹਾਂ ਨੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨਾਲ ਵੀ ਗੱਲਬਾਤ ਕੀਤੀ ਸੀ। ਜਿਸ ਤੋਂ ਬਾਅਦ ਹੀ ਪੰਜਾਬ ਸਰਕਾਰ ਨੇ 80 ਬੱਸਾਂ ਨੰਦੇੜ ਹਜ਼ੂਰ ਸਾਹਿਬ ਭੇਜੀਆਂ ਸਨ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਨੰਦੇੜ ਸਾਹਿਬ ਤੋਂ 7 ਹਜ਼ਾਰ ਦੇ ਲਗਭਗ ਸ਼ਰਧਾਲੂ ਪੰਜਾਬ ਵਾਪਸ ਪਰਤੇ ਹਨ। ਪੰਜਾਬ ਸਰਕਾਰ ਵੱਲੋਂ ਹਰ ਦਿਨ 1500 ਟੈਸਟ ਕੀਤੇ ਜਾ ਰਹੇ ਹਨ ਤੇ ਸ਼ਰਧਾਲੂਆਂ ਨੂੰ ਖਾਸ ਨਿਗਰਾਨੀ ‘ਚ ਰੱਖਿਆ ਜਾ ਰਿਹਾ ਹੈ।

ਦੱਸ ਦਈਏ ਕਿ ਪੰਜਾਬ ‘ਚ ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ 700 ਤੋਂ ਪਾਰ ਪੁੱਜ ਗਈ ਹੈ। ਜਿਸ ‘ਚ 352 ਉਹ ਸ਼ਰਧਾਲੂ ਹਨ ਜਿਹੜੇ ਹਾਲ ਹੀ ‘ਚ ਨੰਦੇੜ ਸਾਹਿਬ ਤੋਂ ਪੰਜਾਬ ਪਰਤੇ ਹਨ। ਜਿਸ ‘ਚ ਅੰਮ੍ਰਿਤਸਰ ਦੇ 136, ਤਰਨਤਾਰਨ ਦੇ 15, ਮੁਹਾਲੀ ਦੇ 21, ਲੁਧਿਆਣਾ ਦੇ 56, ਕਪੂਰਥਲਾ ਦੇ 10, ਗੁਰਦਾਸਪੁਰ ਦੇ 3, ਫਰੀਦਕੋਟ ਦੇ 3, ਪਟਿਆਲਾ ਦੇ 27, ਸੰਗਰੂਰ ਦੇ 3, ਬਠਿੰਡਾ ਦੇ 2, ਰੋਪੜ, ਜਲੰਧਰ ਤੇ ਮੋਗਾ ਦੇ 2-2-2, ਨਵਾਂਸ਼ਹਿਰ ਦਾ 1, ਫਿਰੋਜ਼ਪੁਰ ਦੇ 19, ਸ੍ਰੀ ਮੁਕਤਸਰ ਸਾਹਿਬ ਦੇ 3, ਫਤਿਹਗੜ੍ਹ ਸਾਹਿਬ ਦੇ 6, ਫਾਜ਼ਿਲਕਾ ਦੇ 4 ਸ਼ਰਧਾਲੂ ਸ਼ਾਮਲ ਹਨ।



error: Content is protected !!