ਅਜਨਾਲਾ ਦੇ ਪਿੰਡ ਚੁਗਾਵਾਂ ਵਿੱਚ ਕੁਝ ਦਿਨ ਪਹਿਲਾਂ ਪੰਜਾਬ ਪੁਲੀਸ ਦੇ ਇੱਕ ਸਬ ਇੰਸਪੈਕਟਰ ਦੀ ਖਿੱਚ ਧੂਹ ਕੀਤੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਇਹ ਸਬ ਇੰਸਪੈਕਟਰ ਆਪਣੀ ਪੁਲਿਸ ਪਾਰਟੀ ਸਮੇਤ ਇੱਕ ਪਰਿਵਾਰ ਵਿੱਚ ਰੇਡ ਮਾਰਨ ਗਿਆ ਸੀ। ਉੱਥੇ ਉਕਤ ਪਰਿਵਾਰ ਵੱਲੋਂ ਇਸ ਸਬ ਇੰਸਪੈਕਟਰ ਦੀ ਖਿੱਚ ਧੂਹ ਕੀਤੀ ਗਈ ਸੀ। ਉਨ੍ਹਾਂ ਦੀ ਪੱਗ ਵੀ ਉਤਾਰ ਦਿੱਤੀ ਗਈ ਸੀ ਤੇ ਕੇਸ ਖੁੱਲ੍ਹੇ ਸਨ ਉਨ੍ਹਾਂ ਦੇ ਨਾਲ ਗਈ। ਪੁਲਿਸ ਪਾਰਟੀ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਜਿਸ ਕਾਰਨ ਪਿੰਡ ਵਾਲੇ ਉਨ੍ਹਾਂ ਤੇ ਹਾਵੀ ਹੋ ਗਏ। ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬ ਇੰਸਪੈਕਟਰ ਦਾ ਸਾਥ ਨਾ ਦੇਣ ਵਾਲੇ ਸਟਾਫ਼ ਮੈਂਬਰਾਂ ਉੱਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਹੈ।
ਮੁੱਖ ਮੰਤਰੀ ਦਾ ਕਹਿਣਾ ਹੈ ਕਿ ਸਬ ਇੰਸਪੈਕਟਰ ਦੇ ਸਾਥੀਆਂ ਦਾ ਫਰਜ਼ ਬਣਦਾ ਸੀ ਕਿ ਉਨ੍ਹਾਂ ਦਾ ਸਾਥ ਦਿੰਦੇ ਪਰ ਇੱਕ ਏਐੱਸਆਈ ਅਤੇ ਦੋ ਹੋਰ ਮੁਲਾਜ਼ਮਾਂ ਨੇ ਆਪਣੇ ਸੀਨੀਅਰ ਦਾ ਸਾਥ ਨਹੀਂ ਦਿੱਤਾ। ਜਿਸ ਕਰਕੇ ਸਬ ਇੰਸਪੈਕਟਰ ਨੂੰ ਪਿੰਡ ਵਾਸੀਆਂ ਦੇ ਧੱਕੇ ਦਾ ਸ਼ਿਕਾਰ ਹੋਣਾ ਪਿਆ ਅਤੇ ਉਨ੍ਹਾਂ ਦੇ ਜੂਨੀਅਰ ਮੁਲਾਜ਼ਮਾਂ ਨੂੰ ਡਿਸਮਿਸ ਹੋਣਾ ਪਿਆ ਹੈ। ਪਿੰਡ ਚੁਗਾਵਾਂ ਵਿੱਚ ਵਾਪਰੀ ਇਸ ਘਟਨਾ ਵਿੱਚ ਪਰਿਵਾਰ ਨੇ ਪੁਲੀਸ ਉੱਤੇ ਕੰਧ ਟੱਪ ਕੇ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋਣ ਦੇ ਦੋਸ਼ ਲਗਾਏ ਸਨ। ਉਨ੍ਹਾਂ ਨੇ ਤਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੇ ਘਰ ਜਦੋਂ ਰੌਲਾ ਪਿਆ ਤਾਂ ਪੁਲੀਸ ਵਾਲੇ ਕੰਧਾਂ ਟੱਪ ਕੇ ਭੱਜਣ ਲੱਗੇ। ਇਸ ਭੱਜ ਦੌੜ ਵਿੱਚ ਉਹ ਕੰਧ ਤੋਂ ਹੇਠਾਂ ਡਿੱਗ ਪਏ।
ਜਿਸ ਕਰਕੇ ਉਨ੍ਹਾਂ ਦੀ ਪੱਗ ਵੀ ਉੱਤਰ ਗਈ। ਪਰਿਵਾਰ ਨੇ ਸਬ ਇੰਸਪੈਕਟਰ ਨਾਲ ਕਿਸੇ ਕਿਸਮ ਦੀ ਖਿੱਚ ਧੂਹ ਕਰਨ ਤੋਂ ਮਨ੍ਹਾਂ ਕੀਤਾ ਸੀ। ਜਦ ਕਿ ਸਬ ਇੰਸਪੈਕਟਰ ਨੇ ਪਰਿਵਾਰ ਉੱਤੇ ਦੋਸ਼ ਲਗਾਏ ਸਨ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਐਕਸ਼ਨ ਦੇ ਹੁਕਮ ਦਿੱਤੇ ਹਨ। ਇੱਕ ਏਐੱਸਆਈ ਸਮੇਤ ਕਈ ਪੁਲਿਸ ਵਾਲਿਆਂ ਨੂੰ ਡਿਸਮਿਸ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਦਾ ਮੰਨਣਾ ਹੈ ਕਿ ਸਬ ਇੰਸਪੈਕਟਰ ਨਾਲ ਹੋਈ ਇਸ ਧਕੇਸ਼ਾਹੀ ਲਈ ਇਹ ਮੁਲਾਜ਼ਮ ਵੀ ਜਿੰਮੇਵਾਰ ਹਨ, ਕਿਉਂਕਿ ਇਨ੍ਹਾਂ ਨੇ ਸਬ ਇੰਸਪੈਕਟਰ ਦਾ ਸਾਥ ਨਹੀਂ ਦਿੱਤਾ।
ਤਾਜਾ ਜਾਣਕਾਰੀ