BREAKING NEWS
Search

ਕੈਪਟਨ ਤੇ ਬਾਦਲ ਪਰਿਵਾਰ ਨਹੀਂ, ਇਹ ਹੈ ਪੰਜਾਬ ਦਾ ਸਭ ਤੋਂ ਅਮੀਰ ਸਿਆਸਤਦਾਨ

ਇਹ ਹੈ ਪੰਜਾਬ ਦਾ ਸਭ ਤੋਂ ਅਮੀਰ ਸਿਆਸਤਦਾਨ

ਪੰਜਾਬ ਦੀ ਸਿਆਸਤ ਵਿਚ ਜੇਕਰ ਸਭ ਤੋਂ ਅਮੀਰ ਸਿਆਸੀ ਲੀਡਰਾਂ ਦਾ ਜਿਕਰ ਹੋਵੇ ਤਾਂ ਸਭ ਦੇ ਦਿਮਾਗ ਵਿਚ ਸੁਖਬੀਰ ਬਾਦਲ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਆਉਂਦਾ ਹੈ, ਪਰ ਜਲਾਲਾਬਾਦ ਦੀ ਜਿਮਨੀ ਚੋਣ ਦੌਰਾਨ ਇਕ ਵੱਡਾ ਸੱਚ ਸਾਹਮਣੇ ਆਇਆ ਹੈ।

ਜਲਾਲਾਬਾਦ ਤੋਂ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਕਿਤੇ ਅਮੀਰ ਹਨ। ਇਹ ਖੁਲਾਸਾ ਖੁਦ ਰਮਿੰਦਰ ਆਵਲਾ ਵੱਲੋਂ ਕੀਤਾ ਗਿਆ ਹੈ। ਆਪਣੇ ਨਾਮਜ਼ਦਗੀ ਪਰਚੇ ਦੌਰਾਨ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਨੇ ਆਪਣੀ ਅਤੇ ਆਪਣੀ ਪਤਨੀ ਦੀ ਜੋ ਕੁੱਲ ਸਪੰਤੀ ਐਲਾਨੀ ਹੈ, ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਤੋਂ ਵੀ ਕਿਤੇ ਜਿਆਦਾ ਹੈ।

ਜਲਾਲਾਬਾਦ ਦੇ ਚੋਣ ਅਫ਼ਸਰ ਕੋਲ ਜਮ੍ਹਾ ਕਰਵਾਏ ਆਪਣੇ ਹਲਫ਼ਨਾਮੇ ਵਿਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਨੇ ਆਪਣੀ ਪਤਨੀ ਨੀਤੂ ਆਵਲਾ ਸਮੇਤ ਆਪਣੀ ਕੁੱਲ ਸਪੰਤੀ 244 ਕਰੋੜ 83 ਲੱਖ 23 ਹਜਾਰ ਰੁਪਏ ਦੱਸੀ ਹੈ, ਜਦੋਂਕਿ ਸੁਖਬੀਰ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਬਾਦਲ ਨੇ ਪਿਛਲੀਆਂ ਚੋਣਾਂ ਵਿਚ ਆਪਣੀ ਸਪੰਤੀ 217 ਕਰੋੜ ਰੁਪਏ ਦੱਸੀ ਸੀ, ਜਦੋਂਕਿ ਕੈਪਟਨ ਅਮਰਿੰਦਰ ਸਿੰਘ ਤੇ ਪਰਨੀਤ ਕੌਰ ਨੇ ਚੋਣ ਹਲਫ਼ਨਾਮੇ ਵਿਚ ਆਪਣੀ ਸਪੰਤੀ 86 ਕਰੋੜ 33 ਲੱਖ ਰੁਪਏ ਦੱਸੀ
ਸੀ। ਹੁਣ ਰਮਿੰਦਰ ਆਵਲਾ ਦੇ ਰੂਪ ਵਿਚ ਪੰਜਾਬ ਨੂੰ ਸਭ ਤੋਂ ਅਮੀਰ ਸਿਆਸਤਦਾਨ ਸਾਹਮਣੇ ਆਇਆ ਹੈ।



error: Content is protected !!