BREAKING NEWS
Search

ਕੈਨੇਡਾ ਪੱਕੇ ਹੋਣ ਦਾ ਲੱਭਿਆ ਨਵਾਂ ਤਰੀਕਾ ਪੰਜਾਬੀਆਂ ਨੇ

ਕੈਨੇਡਾ ਦੀ ਟਰੂਡੋ ਸਰਕਾਰ ਵਲੋਂ ਖੋਲੇ੍ ਰਾਹ ਦਾ ਫਾਇਦਾ ਲੈਂਦਿਆਂ ਵਿਦੇਸ਼ ਪੁੱਜੇ ਬਹੁਤੇ ਪੰਜਾਬੀ ਕੈਨੇਡਾ ‘ਚ ਪੱਕੀ ਬਰੇਕ ਲਗਾਉਣ ਦਾ ਰਾਹ ਲੱਭਣ ਲੱਗੇ ਹਨ | ਭਾਵੇਂ ਵਿਦੇਸ਼ ਜਾਣ ਦਾ ਜਨੂੰਨ ਹਮੇਸ਼ਾਂ ਹੀ ਪੰਜਾਬੀਆਂ ਦੇ ਸਿਰ ਚੜ੍ਹ ਬੋਲਦਾ ਆ ਰਿਹਾ ਹੈ ਤੇ ਇਸ ਖਾਤਰ ਪੰਜਾਬੀ ਅਨੇਕਾਂ ਕਠਿਨਾਈਆਂ ਭਰੇ ਰਸਤੇ ਵੀ ਅਪਣਾਉਂਦੇ ਆ ਰਹੇ ਹਨ,

ਪਰ ਜਦੋਂ ਤੋਂ ਆਈ.ਡੀ.ਪੀ. ਵਲੋਂ ਆਈਲੈਟਸ ਕਰਵਾ ਕੇ ਸਟੱਡੀ ਵੀਜ਼ੇ ਰਾਹੀਂ ਪੰਜਾਬੀ ਪਾੜਿਆਂ ਲਈ ਕੈਨੇਡਾ ਦਾ ਰਾਹ ਖੋਲਿ੍ਹਆ ਹੈ, ਉਸ ਸਮੇਂ ਤੋਂ ਵਿਦੇਸ਼ ਜਾਣ ਦੇ ਚਾਹਵਾਨਾਂ ਦੀ ਗਿਣਤੀ ਅਣਗਿਣਤ ਹੋ ਗਈ ਹੈ ਤੇ ਇਸ ਸਮੇਂ ਕੈਨੇਡਾ ਸਰਕਾਰ ‘ਚ ਪੰਜਾਬੀਆਂ ਦੀ ਬਣੀ ਪਹੁੰਚ ਕਰਕੇ ਉਥੇ ਯੂਨੀਵਰਸਿਟੀਆਂ ਤੇ ਕਾਲਜਾਂ ‘ਚ ਪੜ੍ਹ ਰਹੇ,

ਪੰਜਾਬੀ ਵਿਦਿਆਰਥੀਆਂ ਨੂੰ ਆਪਣੇ ਮਾਪੇ ਅਤੇ ਕੈਨੇਡਾ ‘ਚ ਪੱਕੇ ਵਸੇ ਪ੍ਰਵਾਸੀ ਪੰਜਾਬੀਆਂ ਨੂੰ ਆਪਣੇ ਰਿਸ਼ਤੇਦਾਰ ਤੇ ਮਿੱਤਰ ਵੀ ਬੁਲਾਉਣੇ ਵੀ ਸੌਖੇ ਹੋ ਗਏ ਹਨ ਤੇ ਇਕ ਅੰਕੜੇ ਅਨੁਸਾਰ ਸਾਲ 2018 ਦੌਰਾਨ ਹੀ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਵਲੋਂ 3 ਲੱਖ ਭਾਰਤੀਆਂ, ਜਿਨ੍ਹਾਂ ‘ਚ ਬਹੁਗਿਣਤੀ ਪੰਜਾਬੀਆਂ ਨੂੰ ਵੀਜ਼ੇ ਦਿੱਤੇ ਗਏ ਹਨ |

ਇਸ ਸਮੇਂ ਕੈਨੇਡਾ ‘ਚ ਵੱਖ-ਵੱਖ ਰਸਤਿਆਂ ਰਾਹੀਂ ਪੁੱਜੇ ਬਹੁਤੇ ਪੰਜਾਬੀਆਂ ਵਲੋਂ ਉਥੇ ਵਰਕ ਪਰਮਿਟ ਪ੍ਰਾਪਤ ਕਰਨ ਤੇ ਇਸ ਤੋਂ ਬਾਅਦ ਉਥੋਂ ਦੀ ਪੱਕੀ ਪੀ.ਆਰ. ਲੈਣ ਲਈ ਵੀ ਰਾਹ ਲੱਭਿਆ ਜਾ ਰਿਹਾ ਤੇ ਇਸ ਦਾ ਕੈਨੇਡਾ ‘ਚ ਇੰਮੀਗ੍ਰੇਸ਼ਨ ਸੇਵਾਵਾਂ ਨਾਲ ਜੁੜੇ ਟਰੈਵਲ ਏਜੰਟਾਂ ਅਤੇ ਇੰਮੀਗ੍ਰੇਸ਼ਨ ਬਾਰੇ ਕਾਨੂੰਨੀ ਸਲਾਹ ਦੇਣ ਵਾਲਿਆਂ ਵਲੋਂ ਖੂਬ ਕਮਾਈ ਕੀਤੀ ਜਾ ਰਹੀ ਹੈ,

ਦੇਖਿਆ ਜਾਵੇ ਤਾਂ ਕੈਨੇਡਾ ਦੇ ਹਰ ਸ਼ਹਿਰ ‘ਚ ਇਸ ਸਮੇਂ ਪੰਜਾਬ ਤੋਂ ਵਿਜ਼ਟਰ ਤੇ ਮਲਟੀਪਲ ਵੀਜ਼ੇ ‘ਤੇ ਅਣਗਿਣਤ ਪੰਜਾਬੀ ਪੁੱਜੇ ਹੋਏ ਹਨ , ਉਨ੍ਹਾਂ ਵਲੋਂ ਭਾਵੇਂ ਛੇ ਮਹੀਨੇ ‘ਚ ਵਾਪਸੀ ਦੀ ਰਿਟਰਨ ਟਿਕਟ ਵੀ ਲਈ ਹੋਈ ਹੈ, ਪਰ ਉਹ ਇਸ ਦੌਰਾਨ ਉਥੇ ਚੈਕ ਦੀ ਬਜਾਏ ਗੈਰਕਾਨੂੰਨੀ ਢੰਗ ਨਾਲ ਕੈਸ਼ (ਡਾਲਰ) ਲੈ ਕੇ ਕੰਮ ਕਰਨ ਤੋਂ ਬਾਅਦ ਹੁਣ, ਉਥੇ ਵਰਕ ਪਰਮਿਟ ਲੈਣ ਵਾਸਤੇ ਏਜੰਟਾਂ ਦੀਆਂ ਸੇਵਾਵਾਂ ਲੈ ਰਹੇ ਹਨ |

ਕੈਨੇਡਾ ਗਏ ਪੰਜਾਬੀਆਂ ਲਈ ਉਥੇ ਵਰਕ ਪਰਮਿਟ ਲੈਣਾ ਕਾਨੂੰਨ ਦੇ ਦਾਇਰੇ ‘ਚ ਹੈ, ਪਰ ਬਹੁਤ ਸਾਰੇ ਪੰਜਾਬੀ ਕੈਨੇਡਾ ‘ਚ ਵਰਕ ਪਰਮਿਟ ਤੋਂ ਬਾਅਦ ਪੀ.ਆਰ. ਦੇ ਮੱਦੇਨਜ਼ਰ ਉਥੇ ਲੱਖਾਂ ਰੁਪਏ ਖਰਚੇ ਜਾ ਰਹੇ ਹਨ |ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!