ਆਈ ਤਾਜਾ ਵੱਡੀ ਖਬਰ
ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵਿਦੇਸ਼ਾਂ ‘ਚ ਜਾਕੇ ਵਸੇ ਹੋਏ ਹਨ। ਜਿੱਥੇ ਵਿਦੇਸ਼ਾਂ ਦੇ ਰਹਿਣ ਸਹਿਣ ਤੋਂ ਲੋਕ ਇੰਨੇ ਜ਼ਿਆਦਾ ਪ੍ਰਭਾਵਿਤ ਹਨ, ਕਿ ਪਿਛਲੇ ਕਈ-ਕਈ ਸਾਲਾਂ ਤੋਂ ਉਹ ਆਪਣੇ ਘਰਾਂ ਚ ਵਾਪਸ ਨਹੀਂ ਮੁੜੇ । ਜਿਸ ਕਾਰਨ ਪੰਜਾਬ ਦੇ ਕਈ ਘਰਾਂ ਦੇ ਵਿੱਚ ਕਈ ਸਾਲਾਂ ਤੋਂ ਖੁਸ਼ੀਆਂ ਦਾ ਮਾਹੌਲ ਨਹੀਂ ਬਣਿਆ। ਪਰ ਜਦੋਂ ਵਿਦੇਸ਼ ਕੇ ਪੰਜਾਬੀਆਂ ਦੇ ਨਾਲ ਕੁੱਝ ਅਣਸੁਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਤਾਂ, ਪਿੱਛੇ ਰਹਿੰਦੇ ਪਰਿਵਾਰ ਦੇ ਲਈ ਇਹ ਦੁੱਖ ਸਹਿਣਾ ਔਖਾ ਹੋ ਜਾਂਦਾ ਹੈ। ਇੱਕ ਅਜਿਹਾ ਇਹ ਮਾਮਲਾ ਸਾਂਝਾ ਕਰਾਂਗੇ, ਜਿੱਥੇ ਕੈਨੇਡਾ ਤੋਂ ਇਕ ਵਾਰ ਫਿਰ ਤੋਂ ਮਾੜੀ ਖਬਰ ਸਾਹਮਣੇ ਆਈ, ਸਾਬਕਾ ਸਰਪੰਚ ਦੀ ਅਚਾਨਕ ਮੌਤ ਹੋ ਗਈ।
ਦੱਸ ਦਈਏ ਕਿ ਭਾਗੀ ਕੇ ਦੇ ਸਾਬਕਾ ਸਰਪੰਚ ਤੇ ਅਕਾਲੀ ਆਗੂ ਹਰਪ੍ਰੀਤ ਸਿੰਘ ਦਾ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਰਨ ਮੌਤ ਹੋ ਗਈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਸਾਬਕਾ ਸਰਪੰਚ ਪਿੱਛਲੇ ਪੰਜ ਸਾਲ ਤੋਂ ਕੈਨੇਡਾ ‘ਚ ਆਪਣੀ ਪਤਨੀ ਤੇ ਬੱਚਿਆਂ ਨਾਲ ਰਹਿ ਰਿਹਾ ਸੀ। ਹਰਪ੍ਰੀਤ ਸਿੰਘ ਭਾਗੀ ਕੇ ਦੇ ਪਿਤਾ ਸਾਬਕਾ ਅਧਿਆਪਕ ਆਗੂ ਪ੍ਰਿੰਸੀਪਲ ਜੁਗਿੰਦਰ ਸਿੰਘ ਦਾ ਸਪੁੱਤਰ ਸਾਹਿਤਕਾਰਾ ਅਮਰਪ੍ਰੀਤ ਕੌਰ ਦਾ ਭਰਾ ਸੀ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ 1984 ‘ਚ ਓਪਰੇਸ਼ਨ ਬਲੂ ਸਟਾਰ ਤੋਂ ਬਾਅਦ ਹਰਪ੍ਰੀਤ ਸਿੰਘ ਗਰਮ ਖਿਆਲੀਆਂ ’ਚ ਸ਼ਾਮਲ ਹੋ ਗਿਆ ਸੀ।
ਜਿਸ ਕਾਰਨ ਹਰਪ੍ਰੀਤ ਸਿੰਘ ਨੂੰ ਪੁਲਸ ਵੱਲੋਂ ਲੰਮਾ ਸਮਾਂ ਸੰਗਰੂਰ ਦੀ ਜੇਲ੍ਹ ‘ਚ ਨਜ਼ਰਬੰਦ ਰੱਖਿਆ ਗਿਆ । ਹਰਪ੍ਰੀਤ ਸਿੰਘ ਪਿੰਡ ਦੇ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਰਹਿ ਚੁੱਕਾ ਹੈl ਪਰ ਕੁਝ ਸਮਾਂ ਪਹਿਲਾਂ ਉਹ ਪਰਿਵਾਰ ਸਮੇਤ ਕੈਨੇਡਾ ਦੇ ਕੈਲਗਿਰੀ ਵਿਖੇ ਚਲਾ ਗਿਆ ਸੀ। ਉਹਨਾਂ ਦੇ ਪਰਿਵਾਰ ਦੇ ਵਿੱਚ ਕਾਫ਼ੀ ਖੁਸ਼ੀਆਂ ਸੀ, ਪੂਰਾ ਦਾ ਪੂਰਾ ਪਰਿਵਾਰ ਖੁਸ਼ੀ ਦੇ ਨਾਲ ਵਿਦੇਸ਼ ਵਿੱਚ ਰਹਿੰਦਾ ਸੀ l
ਪਰ ਕਿਸੇ ਨੂੰ ਵੀ ਨਹੀਂ ਪਤਾ ਸੀ ਕਿਸ ਤਰੀਕੇ ਦੇ ਨਾਲ ਇਹ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਜਾਣਗੀਆਂ l ਇਸ ਪਰਿਵਾਰ ਦੇ ਮੁੱਖ ਜੀ ਦੀ ਮੌਤ ਤੋਂ ਬਾਅਦ ਜਿੱਥੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ , ਓਥੇ ਹੀ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।
ਤਾਜਾ ਜਾਣਕਾਰੀ