BREAKING NEWS
Search

ਕੈਨੇਡਾ ਤੋਂ ਆਈ ਵੱਡੀ ਮੰਦਭਾਗੀ ਖਬਰ , ਨੌਜਵਾਨ ਪੰਜਾਬੀ ਮੁੰਡੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ 

ਪੰਜਾਬ ਤੋਂ ਹਰ ਸਾਲ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਆਪਣੇ ਚੰਗੇ ਭਵਿੱਖ ਦੇ ਲਈ ਵਿਦੇਸ਼ਾਂ ਵੱਲ ਨੂੰ ਰੁੱਖ ਕਰਦੇ ਹਨ। ਜਿੱਥੇ ਜਾ ਕੇ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ l ਕਈ ਵਾਰ ਉਨਾਂ ਦੇ ਨਾਲ ਕੁਝ ਅਜਿਹੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ ਜਿਸ ਦੇ ਵਿੱਚ ਉਨਾਂ ਦੀ ਜਾਨ ਚਲੀ ਜਾਂਦੀ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਕਿ ਪੰਜਾਬੀ ਨੌਜਵਾਨ ਦੀ ਕੈਨੇਡਾ ਦੀ ਧਰਤੀ ਤੇ ਅਚਾਨਕ ਮੌਤ ਹੋ ਗਈ l ਜਿਸ ਕਾਰਨ ਪੰਜਾਬ ਰਹਿੰਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਦਰਅਸਲ 4 ਦੋਸਤ ਘੁੰਮਣ ਲਈ ਘਰੋਂ ਨਿਕਲਦੇ ਹਨ, ਅਚਾਨਕ ਉਹਨਾਂ ਦੀ ਗੱਡੀ ਰਾਸਤੇ ਵਿੱਚ ਸੜਕੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਕਾਰਨ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ।

ਇਹਨਾਂ ਮ੍ਰਿਤਕ ਨੌਜਵਾਨਾਂ ਦੇ ਵਿੱਚੋਂ ਇਕ ਨੌਜਵਾਨ ਦੀ ਪਛਾਣ ਸਚਿਨ ਸਚਦੇਵਾ ਵਜੋਂ ਹੋਈ ਹੈ, ਜਿਹੜਾ ਕਿ ਤਲਵੰਡੀ ਭਾਈ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤੇ ਦੂਜਾ ਪੰਜਾਬੀ ਮੋਗਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਜਦੋਂ ਮੌਤ ਦੀ ਖਬਰ ਇਹਨਾਂ ਨੌਜਵਾਨਾਂ ਦੇ ਪਰਿਵਾਰ ਤੱਕ ਪਹੁੰਚਦੀ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ l

ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਸਚਿਨ 4 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ ਤੇ ਉਹ ਸਰੀ ਵਿਚ ਸਟੱਡੀ ਬੇਸ ‘ਤੇ ਗਿਆ ਸੀ। ਸਚਿਨ ਸਚਦੇਵਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ l ਉਧਰ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪੁੱਤਰਾਂ ਦੀਆਂ ਮ੍ਰਿਤਕ ਦੇਹਾਂ ਪੰਜਾਬ ਲਿਆਂਦੀਆਂ ਜਾਣ ਤਾਂ ਜੋ ਉਹ ਆਪਣੇ ਰੀਤੀ ਰਿਵਾਜਾਂ ਮੁਤਾਬਿਕ ਉਹਨਾਂ ਦੇ ਅੰਤਿਮ ਸੰਸਕਾਰ ਕਰ ਸਕਣ l

ਜ਼ਿਕਰਯੋਗ ਹੈ ਕੀ ਹਰ ਸਾਲ ਪੰਜਾਬੀ ਨੌਜਵਾਨ ਕੁੜੀਆਂ ਤੇ ਮੁੰਡੇ ਵੱਡੀ ਗਿਣਤੀ ਦੇ ਵਿੱਚ ਵਿਦੇਸ਼ੀ ਧਰਤੀ ਤੇ ਜਾਂਦੇ ਹਨ ਜਿੱਥੇ ਹਜ਼ਾਰਾਂ ਸੁਪਨੇ ਅੱਖਾਂ ਦੇ ਵਿੱਚ ਸੰਜੋਈ ਜਦੋਂ ਉਹ ਉਸ ਧਰਤੀ ਤੇ ਜਾਂਦੇ ਹਨ, ਤਾਂ ਉੱਥੇ ਵਾਪਰੇ ਅਜਿਹੇ ਹਾਦਸੇ ਉਨਾਂ ਦੇ ਸੁਪਨੇ ਅਧੂਰੇ ਕਰ ਦਿੰਦੇ ਹਨ ਤੇ ਮਾਪੇ ਪਿੱਛੋਂ ਇਕੱਲੇ ਰਹਿ ਜਾਂਦੇ ਹਨ।



error: Content is protected !!