ਆਈ ਤਾਜਾ ਵੱਡੀ ਖਬਰ

ਵਿਦੇਸ਼ਾਂ ਵਿਚ ਗਏ ਪੰਜਾਬੀਆਂ ਦਾ ਇਹ ਸੁਪਨਾ ਹੁੰਦਾ ਹੈ ਕਿ ਉਹਨਾਂ ਨੂੰ ਉੱਥੇ ਦੀ ਪੱਕੀ ਨਾਗਰਿਕਤਾ ਪ੍ਰਾਪਤ ਹੋ ਸਕੇ l ਜਿਸ ਕਾਰਨ ਉਹਨਾਂ ਵੱਲੋਂ ਕਈ ਪ੍ਰਕਾਰ ਦੇ ਹੱਥਕੰਡੇ ਅਪਣਾਏ ਜਾਂਦੇ ਹਨ ਕਿ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਪੀਆਰ ਮਿਲ ਜਾਵੇ l ਇਸੇ ਵਿਚਾਲੇ ਇੱਕ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ, ਜਿੱਥੇ ਪੀਆਰ ਦੀ ਉਡੀਕ ਕਰਦੇ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਕੈਨੇਡਾ ਵਿੱਚ ਪੱਕੇ ਤੌਰ ’ਤੇ ਰਿਹਾਇਸ਼ ਜਾਣੀ ਕਿ ਪੀਆਰ ਹਾਸਲ ਕਰਨ ਦੀ ਉਮੀਦ ਕਰ ਰਹੇ 26 ਸਾਲਾ ਭਾਰਤੀ ਨਾਗਰਿਕ ਦੀ ਇੱਕ ਵਾਹਨ ਹਾਦਸੇ ਵਿੱਚ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੋਹਾਲੀ ਦੇ ਵਸਨੀਕ ਹਰਵਿੰਦਰ ਸਿੰਘ ਦੀ 26 ਦਸੰਬਰ ਨੂੰ ਸੜਕ ਤੇ ਵਾਪਰੇ ਹਾਦਸੇ ਵਿੱਚ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦਕਿ ਦੋ ਹੋਰ ਲੋਕ ਜ਼ਖਮੀ ਹੋ ਗਏ ਸਨ। ਜ਼ਖਮੀ ਲੋਕਾਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲਦਾ ਪਿਆ ਹੈ। ਉੱਥੇ ਹੀ ਇਸ ਮੰਦਭਾਗੀ ਘਟਨਾ ਦੇ ਵਾਪਰਨ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ, ਤੇ ਮ੍ਰਿਤਕ ਨੌਜਵਾਨ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।

ਉਸਦੇ ਸਹਿ-ਕਰਮਚਾਰੀਆਂ ਦੇ ਅਨੁਸਾਰ ਸਿੰਘ ਪਿਛਲੀਆਂ ਗਰਮੀਆਂ ਤੋਂ ਫਰੈਡਰਿਕਟਨ ਵਿੱਚ ਸਮਿਥ ਸਟ੍ਰੀਟ ‘ਤੇ ਪਾਪਾ ਜੌਨਜ਼ ਵਿਖੇ ਕੰਮ ਕਰਦਾ ਸੀ ਤੇ ਉਸਨੇ ਆਪਣੀ ਖ਼ੁਦ ਦੀ ਪਿੱਜ਼ਾ ਦੀ ਦੁਕਾਨ ਖੋਲ੍ਹਣ ਦਾ ਸੁਪਨਾ ਵੇਖਿਆ ਸੀ l ਉਸ ਵੱਲੋਂ ਆਖਿਆ ਜਾ ਰਿਹਾ ਸੀ ਕਿ ਜਲਦੀ ਹੀ ਉਹ ਇਹ ਆਪਣਾ ਸੁਪਨਾ ਮਿਹਨਤ ਦੇ ਬਲਬੂਤੇ ਪੂਰਾ ਕਰ ਲਵੇਗਾ । ਉਨ੍ਹਾਂ ਨੇ ਦੱਸਿਆ ਕਿ ਉਹ ਦੋ ਨੌਕਰੀਆਂ ‘ਤੇ ਕੰਮ ਕਰਦਾ ਸੀ ਤੇ ਦੇਸ਼ ਵਿੱਚ ਸਥਾਈ ਨਿਵਾਸ ਲਈ ਕੋਸ਼ਿਸ਼ ਕਰ ਰਿਹਾ ਸੀ।

ਇਸ ਦਿਲ ਦੇ ਲਾਉਣ ਵਾਲੀ ਘਟਨਾ ਦੇ ਵਾਪਰਨ ਤੋਂ ਬਾਅਦ ਜਿੱਥੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ, ਉੱਥੇ ਹੀ ਪੂਰੇ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ। ਸੋ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ l

Home ਤਾਜਾ ਜਾਣਕਾਰੀ ਕੈਨੇਡਾ ਤੋਂ ਆਈ ਵੱਡੀ ਮੰਦਭਾਗੀ ਖਬਰ , PR ਦੀ ਉਡੀਕ ਕਰ ਰਹੇ ਪੰਜਾਬੀ ਨੌਜਵਾਨ ਦੀ ਹੋਈ ਇਸ ਤਰਾਂ ਅਚਾਨਕ ਮੌਤ

ਤਾਜਾ ਜਾਣਕਾਰੀ
ਕੈਨੇਡਾ ਤੋਂ ਆਈ ਵੱਡੀ ਮੰਦਭਾਗੀ ਖਬਰ , PR ਦੀ ਉਡੀਕ ਕਰ ਰਹੇ ਪੰਜਾਬੀ ਨੌਜਵਾਨ ਦੀ ਹੋਈ ਇਸ ਤਰਾਂ ਅਚਾਨਕ ਮੌਤ
ByadminJanuary 8, 2024Comments Off on ਕੈਨੇਡਾ ਤੋਂ ਆਈ ਵੱਡੀ ਮੰਦਭਾਗੀ ਖਬਰ , PR ਦੀ ਉਡੀਕ ਕਰ ਰਹੇ ਪੰਜਾਬੀ ਨੌਜਵਾਨ ਦੀ ਹੋਈ ਇਸ ਤਰਾਂ ਅਚਾਨਕ ਮੌਤ
Previous Postਨੌਜਵਾਨ ਦੀ ਮਿਹਨਤ ਦੇਖ ਹਰ ਕੋਈ ਕਰ ਰਿਹਾ ਜਜ਼ਬੇ ਨੂੰ ਸਲਾਮ , ਪ੍ਰੀਖਿਆ ਦੇਣ ਲਈ ਕਿਰਾਇਆ ਨਾ ਹੋਣ ਕਰਕੇ 65 KM ਤਕ ਚਲਾਇਆ ਸਾਈਕਲ
Next Postਪੰਜਾਬ ਦੇ ਨੌਜਵਾਨ ਨੇ ਕੈਨੇਡਾ ਚ ਵਧਾਇਆ ਨਾਮ , ਹੋਇਆ ਪੁਲਿਸ ਚ ਭਰਤੀ