ਆਈ ਤਾਜਾ ਵੱਡੀ ਖਬਰ
ਸੁਨਹਿਰੇ ਭਵਿੱਖ ਦੀ ਭਾਲ ਵਿੱਚ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਵਿਦੇਸ਼ੀ ਧਰਤੀ ਤੇ ਜਾਂਦੇ ਹਨ l ਜਿੱਥੇ ਉਨਾਂ ਵੱਲੋਂ ਸਖਤ ਮਿਹਨਤ ਮਜ਼ਦੂਰੀ ਕੀਤੀ ਜਾਂਦੀ ਹੈ ਤਾਂ ਜੋ ਜ਼ਿੰਦਗੀ ਨੂੰ ਅਸਾਨ ਤੇ ਭਵਿੱਖ ਨੂੰ ਸੁਨਹਿਰਾ ਬਣਾਇਆ ਜਾ ਸਕੇ l ਪਰ ਕਈ ਵਾਰ ਮਿਹਨਤ ਮਜ਼ਦੂਰੀ ਕਰਦੇ ਹੋਏ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਸ ਕਾਰਨ ਪਿੱਛੇ ਰਹਿੰਦੇ ਪਰਿਵਾਰ ਦੇ ਲਈ ਦੁੱਖ ਸਹਿਣਾ ਬਹੁਤ ਜਿਆਦਾ ਔਖਾ ਹੋ ਜਾਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੋਂ ਇਹ ਕਨੇਡਾ ਤੋਂ ਇੱਕ ਬੇਹਦ ਹੀ ਬੁਰੀ ਖਬਰ ਸਾਹਮਣੇ ਆਈ, ਕਨੇਡਾ ਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਜਾਣ ਸਬੰਧੀ ਦੁਖਦਾਈ ਖਬਰ ਪ੍ਰਾਪਤ ਹੋਈ l
ਪਹਿਲਾ ਮਾਮਲਾ ਓਂਟਾਰੀਓ ਦੇ ਯਾਰਕ ਰੀਜਨ ਵਿਚ ਸਾਹਮਣੇ ਆਇਆ, ਜਿਥੇ 29 ਸਾਲਾ ਨੌਜਵਾਨ ਜਿਸ ਦਾ ਨਾਮ ਰਵਿੰਦਰ ਸਿੰਘ ਵਿਰਕ ਦੱਸਿਆ ਜਾ ਰਿਹਾ ਹੈ ਤੇ ਉਹ ਆਪਣੀ ਕਾਰ ਵਿਚ ਮਰਿਆ ਹੋਇਆ ਮਿਲਿਆ। ਜਿਸ ਤੋਂ ਬਾਅਦ ਹੁਣ ਉਸਦੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਤੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਰਵਿੰਦਰ 2018 ਵਿਚ ਕੈਨੇਡਾ ਆਇਆ ਸੀ, ਉਸ ਨੂੰ ਆਸ ਤੇ ਉਮੀਦ ਸੀ ਕਿ ਉਹ ਆਪਣੇ ਭਵਿੱਖ ਨੂੰ ਚੰਗਾ ਬਣਾ ਲਵੇਗਾ, ਪਰ ਕਿਸੇ ਨੇ ਵੀ ਸੋਚਿਆ ਨਹੀਂ ਸੀ ਕਿ ਉਹ ਇਸ ਤਰ੍ਹਾਂ ਦੁਨੀਆਂ ਤੋਂ ਚਲਾ ਜਾਵੇਗਾ ।
ਉਥੇ ਹੀ ਦੂਜੀ ਘਟਨਾ ਦੌਰਾਨ ਐਲਗੋਮਾ ਯੂਨੀਵਰਸਿਟੀ ਦਾ ਸੂਰਯਾਦੀਪ ਸਿੰਘ ਡਰਾਈਵਿੰਗ ਟੈਸਟ ਤੋਂ ਕੁਝ ਪਲਾਂ ਬਾਅਦ ਹੀ ਦਮ ਤੋੜ ਗਿਆ। ਦੋਹਾਂ ਮਾਮਲਿਆਂ ਵਿਚ ਮੌਤ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਯਾਰਕ ਰੀਜਨ ਵਿਚ ਪਿੰਡ ਕੰਧਵਾਲਾ ਦੇ ਰਵਿੰਦਰ ਸਿੰਘ ਦੀ ਮੌਤ ਰਵਿੰਦਰ ਸਿੰਘ ਵਿਰਕ ਉਰਫ ਕਾਕਾ ਵਿਰਕ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕੰਧਵਾਲਾ ਹਾਜ਼ਰ ਖਾਂ ਨਾਲ ਸਬੰਧਤ ਸੀ ਅਤੇ ਪੰਜਾਬ ਰਹਿੰਦੇ ਉਸ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋਈ।
ਰਵਿੰਦਰ ਸਿੰਘ ਵਿਰਕ ਨੇ ਬੀਟੈਕ ਕੀਤੀ ਸੀ ਅਤੇ ਉਸ ਦੇ ਕੈਨੇਡਾ ਪੁੱਜਣ ਤੋਂ ਕੁਝ ਸਮਾਂ ਪਹਿਲਾਂ ਹੀ ਉਸ ਦੇ ਪਿਤਾ ਸਦੀਵੀ ਵਿਛੋੜਾ ਦੇ ਗਏ। ਉੱਥੇ ਹੀ ਜਦੋਂ ਇਹ ਦੁਖਦਾਈ ਘਟਨਾ, ਪੰਜਾਬੀਆਂ ਤੱਕ ਪੁੱਜੀਆਂ ਤਾਂ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਹੈ l ਹਰੇਕ ਕਿਸੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟਾਈ ਜਾ ਰਹੀ ਹੈ l
ਤਾਜਾ ਜਾਣਕਾਰੀ