ਵੱਡੀ ਖਬਰ ਕੈਨੇਡਾ ਜਾਣ ਦੇ ਚਾਹਵਾਨਾਂ ਲੲੀ , ਨਵੇਂ ਸਾਲ ਹੋਵੇਗਾ ੲਿਹ ਨਵਾਂ ਨਿਯਮ…
ਪੰਜਾਬੀਅਾਂ ਵਿੱਚ ਵਿਦੇਸ਼ ਜਾਣ ਦੀ ਹੋੜ ਬਹੁਤ ਜਿਅਾਦਾ ਹੈ, ਜਿਸ ਕਾਰਨ ਤੁਸੀ ਦੇਖਿਅਾ ਹੀ ਹੋਵੇਗਾ ਕਿ ਸ਼ਾੲਿਦ ਹੀ ਅਜਿਹਾ ਕੋੲੀ ਘਰ ਹੋਵੇਗਾ, ਜਿਸ ਵਿੱਚ ਕੋੲੀ ਨਾ ਨਾ ਕੋੲੀ ਵਿਦੇਸ਼ ਨਾ ਗਿਅਾ ਹੋਵੇ, ੳੁੱਥੇ ਹੀ ਪੰਜਾਬੀਅਾਂ ਦਾ ਜਿਅਾਦਾ ਰੁਜ਼ਾਨ ਕੈਨੇਡਾ ਜਾਣ ਦਾ ਹੁੰਦਾ ਹੈ,
ਪਰ ਹੁਣ ਕੈਨੇਡਾ ਜਾਣ ਵਾਲਿਅਾਂ ਲੲੀ ਅਹਿਮ ਖਬਰ ਸਾਹਮਣੇ ਅਾ ਰਹੀ ਹੈ,ਕਿ ਨਵੇਂ ਸਾਲ ਵਿੱਚ ਕੈਨੇਡਾ ਦਾ ਵੀਜ਼ਾ ਲੈਣ ਲਈ ਬਾਇਓਮੈਟ੍ਰਿਕਸ ਦੇਣੇ ਪੈਣਗੇ। ਜਿਸ ਦੇ ਲਈ ਵਿਜ਼ਟਰ ਵੀਜ਼ੇ ਲਈ ਅਰਜ਼ੀ ਦੇਣ ਵਾਲੇ ਬਿਨੈਕਾਰਾਂ, ਵਰਕ ਪਰਮਿਟ ਜਾਂ ਫਿਰ ਪੜ੍ਹਾਈ ਲਈ ,ਪੀ.ਆਰ , ਰਿਫਿਊਜੀ ਜਾਂ ਅਸਾਇਲਮ ਵਾਸਤੇ ਫਿੰਗਰਪ੍ਰਿੰਟਸ ਅਤੇ ਫੋਟੋ ਦੀ ਲੋੜ ਹੋਵੇਗੀ।
ਹਾਲਾਂਕਿ ਇਹਨਾਂ ਨਵੇਂ ਨਿਯਮਾਂ ‘ਚ ਕੁਝ ਛੋਟਾਂ ਜਰੂਰ ਹਨ। ਇਸ ਦੌਰਾਨ ਬਾਇਓਮੈਟ੍ਰਿਕਸ ਕੇਵਲ ਦਸ ਸਾਲ ਲਈ ਪ੍ਰਮਾਣਿਤ ਹੁੰਦਾ ਹੈ ਜਿਸਦਾ ਅਰਥ ਇਹ ਹੈ ਕਿ ਹਰ 10 ਸਾਲਾਂ ਬਾਅਦ ਬਾਇਓਮੈਟ੍ਰਿਕਸ ਦੇਣ ਦੀ ਲੋੜ ਹੈ ਪਰ ਜੇ ਬਿਨੈਕਾਰ ਨੇ ਪੀ.ਆਰ ਲਈ ਅਰਜ਼ੀ ਦਿੱਤੀ ਹੈ,
ਤਾਂ ਜਦੋਂ ਵੀ ਉਹ ਅਪਲਾਈ ਕਰਦਾ ਹੈ ਤਾਂ ਉਸਨੂੰ ਬਾਇਓਮੈਟ੍ਰਿਕਸ ਦੇਣੇ ਪੈਣਗੇ।ਦੱਸ ਦੇਈਏ ਕਿ ਇਸ ਸਾਲ ਜੁਲਾਈ ਤੋਂ ਬਾਅਦ ਯੂਰਪ, ਮੱਧ ਪੂਰਬ ਅਤੇ ਅਫਰੀਕਾ ਦੇ ਬਿਨੈਕਾਰਾਂ ਲਈ ਬਾਇਓਮੈਟ੍ਰਿਕ ਪ੍ਰੀਕ੍ਰਿਆ ਪਹਿਲਾਂ ਹੀ ਲਾਗੂ ਹੋ ਚੁੱਕੀ ਹੈ ਪਰ ਹੁਣ ਏਸ਼ੀਆ, ਏਸ਼ੀਆ ਪੈਸੀਫਿਕ ਅਤੇ ਅਮਰੀਕਾ ਦੇ ਬਿਨੈਕਾਰਾਂ ਲਈ ਇਹ ਪ੍ਰਣਾਲੀ ਲਾਜ਼ਮੀ ਬਣ ਗਈ ਹੈ।ਕੈਨੇਡਾ ਜਾਣ ਦੇ ਚਾਹਵਾਨਾਂ ਲੲੀ ਵੱਡੀ ਖਬਰ, ਨਵੇਂ ਸਾਲ ਹੋਵੇਗਾ ੲਿਹ ਨਵਾਂ ਨਿਯਮ…
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਜਾਣਕਾਰੀ