ਆਈ ਤਾਜਾ ਵੱਡੀ ਖਬਰ
ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੀ ਪਹਿਚਾਣ ਸਦਕਾ ਸਾਰਿਆਂ ਦੇ ਦਿਲਾਂ ਤੇ ਰਾਜ ਕਰਦੇ ਹਨ| ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਪੰਜਾਬੀ ਔਰਤ ਬਾਰੇ ਦੱਸਾਂਗੇ ਜਿਸ ਨੇ ਸਿੱਖ ਬੱਚਿਆਂ ਲਈ ਅਜਿਹੇ ਹੈਲਮੇਟ ਤਿਆਰ ਕੀਤੇ ਜਿਸ ਦੀ ਸ਼ਲਾਘਾ ਹਰ ਕਿਸੇ ਦੇ ਵੱਲੋਂ ਕੀਤੀ ਜਾ ਰਹੀ ਹੈ ਦਰਅਸਲ ਕੈਨੇਡਾ ਦੇ ਟੋਰਾਂਟੋ ਦੀ ਰਹਿਣ ਵਾਲੀ ਟੀਨਾ ਸਿੰਘ ਨੇ ਇੱਕ ਸ਼ਲਾਘਾਯੋਗ ਕੰਮ ਕੀਤਾ ਹੈ, ਜਿਸ ਨਾਲ ਸਿੱਖ ਬੱਚੇ ਆਸਾਨੀ ਨਾਲ ਸਾਈਕਲਿਗ ਕਰ ਸਕਦੇ ਹਨ| ਦਰਅਸਲ ਕਨੇਡਾ ਦੀ ਰਹਿਣ ਵਾਲੀ ਸਿੱਖ ਔਰਤ ਦੇ ਬੱਚੇ ਸਾਈਕਲਿੰਗ ਕਰਦੇ ਹਨ| ਉਨ੍ਹਾਂ ਵੱਲੋਂ ਆਪਣੇ ਬਚਿਆ ਦੇ ਬਚਾਅ ਲਈ ਕਈ ਤਰ੍ਹਾਂ ਦੇ ਹੈਲਮੇਟ ਖਰੀਦੇ ਗਏ ਤੇ ਕਈ ਤਰ੍ਹਾਂ ਦੇ ਹੈਲਮੇਟ ਟਰਾਈ ਕਰਵਾਏ, ਪਰ ਕੋਈ ਵੀ ਹੈਲਮੇਟ ਉਹਨਾਂ ਦੇ ਸਿਰ ਤੇ ਸੁਰੱਖਿਆ ਤਰੀਕੇ ਨਾਲ ਫਿਟ ਨਹੀਂ ਹੁੰਦਾ ਸੀ|
ਜਿਸ ਕਾਰਨ ਉਹ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਅਕਸਰ ਹੀ ਪਰੇਸ਼ਾਨ ਰਹਿੰਦੀ ਸੀ| ਉੱਥੇ ਹੀ ਇਨ੍ਹਾਂ ਨੇ ਦੱਸਿਆ ਕਿ ਉਹ ਤਿੰਨ ਬੱਚਿਆਂ ਦੀ ਮਾਂ ਹੈ । ਉਹਨਾਂ ਦੇ 3 ਬੱਚਿਆਂ ਨੇ ਜੂੜਾ ਰੱਖਿਆ ਹੋਇਆ ਹੈ ਉਹ ਆਪਣੇ ਬੱਚਿਆਂ ਦੇ ਵਾਲ ਵੀ ਨਹੀਂ ਕਟਵਾਉਣਾ ਚਾਹੁੰਦੀ| ਬਚੇ ਸਾਈਕਲ ਚਲਾਉਣ ਲਈ ਬਾਹਰ ਜਾਂਦੇ ਹਨ ਤਾਂ ਉਹਨਾਂ ਨੂੰ ਹੈਲਮੇਟ ਉਹਨਾਂ ਦੀ ਮਾਂ ਵੱਲੋਂ ਹੈਲਮੇਟ ਪਵਾਇਆ ਜਾਂਦਾ ਸੀ , ਪਰ ਕੋਈ ਵੀ ਹੈਲਮਟ ਉਹਨਾਂ ਦੇ ਸਿਰ ਤੇ ਫਿਟ ਨਹੀ ਬੈਠਦਾ ਸੀ| ਉਨ੍ਹਾਂ ਦੱਸਿਆ ਕਿ ਉਹ ਜਾਣਦੀ ਸੀ ਕਿ ਇਕ ਚੰਗੀ ਸਾਈਕਲਿੰਗ ਲਈ ਹੈਲਮੇਟ ਹੋਣਾ ਕਿੰਨਾ ਜਰੂਰੀ ਹੈ ।
ਉਨ੍ਹਾਂ ਕਿਹਾ ਕਿ ਉਹਨਾ ਦੇ ਬਚਿਆ ਲਈ ਕੋਈ ਵੀ ਸੁਰੱਖਿਅਤ ਵਿਕਲਪ ਨਹੀਂ ਹੈ ਉਹ ਆਪਣੇ ਬੱਚਿਆਂ ਦੇ ਕੇਸ ਵੀ ਨਹੀਂ ਕਟਵਾਉਣਾ ਚਾਹੁੰਦੀ ਸੀ । ਜਿਸ ਨੂੰ ਵੇਖਦੇ ਹੋਏ ਟੀਨਾ ਨੇ ਇਕ ਅਜਿਹਾ ਹੈਲਮੇਟ ਤਿਆਰ ਕੀਤਾ ਜਿਸ ਨੂੰ ਸਿਖ ਬਚੇ ਆਸਾਨੀ ਨਾਲ ਪਾ ਸਕਦੇ ਹਨ ਤੇ ਖੇਡਾਂ ਵਿੱਚ ਭਾਗ ਲੈ ਸਕਦੇ ਹਨ|
ਟੀਨਾ ਦਾ ਕਹਿਣਾ ਹੈ ਕਿ ਇਹ ਪਹਿਲਾ ਸੁਰੱਖਿਆ ਪ੍ਰਮਾਣਿਤ ਮਲਟੀਸਪੋਰਟ ਹੈਲਮੇਟ ਹੈ, ਜੋ ਖ਼ਾਸ ਤੌਰ ‘ਤੇ ਉਨ੍ਹਾਂ ਦੇ ਬੱਚਿਆਂ ਵਰਗੇ ਬੱਚਿਆਂ ਲਈ ਹੈ। ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋ ਸਾਲਾਂ ਤੋਂ ਵੱਧ ਸਮੇਂ ਤੱਕ ਹੈਲਮੇਟ ਦੇ ਵੱਖ-ਵੱਖ ਸੰਸਕਰਣਾਂ ‘ਤੇ ਕੰਮ ਕੀਤਾ ਹੈ । ਸੋ ਟੀਨਾ ਵਲੋਂ ਇਹ ਕਮ ਕੀਤਾ ਗਿਆ ਇਸਤੇ ਤੁਹਾਡੇ ਕਿ ਵਿਚਾਰ ਨੇ ਤੁਸੀ ਕੰਮੈਂਟ ਬਾਕਸ ਚ ਜਰੂਰ ਲਿਖ ਕੇ ਭਜੋ ।
ਤਾਜਾ ਜਾਣਕਾਰੀ