ਆਈ ਤਾਜਾ ਵੱਡੀ ਖਬਰ

ਕਹਿੰਦੇ ਨੇ ਕਿਸਮਤ ਬਦਲਣ ਲੱਗਿਆਂ ਸਮਾਂ ਨਹੀਂ ਲੱਗਦਾ, ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਮਾੜੀ ਕਿਸਮਤ ਨੂੰ ਕੋਸਦੇ ਰਹਿੰਦੇ ਹਨ ਪਰ ਜਦੋਂ ਕਿਸਮਤ ਬਦਲਦੀ ਹੈ ਤਾਂ ਮਨੁੱਖ ਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚ ਜਾਂਦਾ ਹੈ । ਆਏ ਦਿਨੀ ਅਜਿਹੇ ਮਾਮਲੇ ਮੀਡੀਆ ਦੇ ਵਿੱਚ ਕਾਫੀ ਸੁਰਖੀਆਂ ਬਤੋਰਦੇ ਨਜ਼ਰ ਆਉਂਦੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਕੈਨੇਡਾ ਦੇ ਵਿੱਚ ਰਾਤੋ ਰਾਤ ਇੱਕ ਭਾਰਤੀ ਵਿਅਕਤੀ ਦੀ ਕਿਸਮਤ ਚਮਕ ਗਈ ਤੇ ਉਸ ਦਾ ਕਰੋੜਾਂ ਰੁਪਿਆਂ ਦਾ ਜੈਕਪਾਟ ਲੱਗ ਗਿਆ, ਜਿਸ ਕਾਰਨ ਉਹ ਹੁਣ ਖੁਸ਼ੀਆਂ ਮਨਾ ਰਿਹਾ ਹੈ l

ਜੀ ਬਿਲਕੁਲ ਕੈਨੇਡਾ ਵਿੱਚ ਰਹਿਣ ਵਾਲੇ ਇੱਕ ਗੁਜਰਾਤੀ ਮੂਲ ਦੇ ਸੰਦੀਪ ਪਟੇਲ ਦਾ ਜੈਕਪਾਟ ਲੱਗਾ ਹੈ, ਜਿਸ ਕਾਰਨ ਉਹਨਾਂ ਨੇ ਰਾਤੋ-ਰਾਤ 10 ਲੱਖ ਕੈਨੇਡੀਅਨ ਡਾਲਰ ਭਾਰਤੀ ਰੁਪਿਆ ਮੁਤਾਬਕ 6.13 ਕਰੋੜ ਰੁਪਏ ਤੋਂ ਵੱਧ ਦੀ ਰਕਮ ਬਣਦੀ ਹੈ। ਉੱਥੇ ਹੀ ਇਸ ਵਿਅਕਤੀ ਬਾਰੇ ਪਤਾ ਚੱਲਿਆ ਹੈ ਕਿ ਸੰਦੀਪ ਪਟੇਲ ਓਨਟਾਰੀਓ ਖੇਤਰ ਦੇ ਅਰਨਪ੍ਰਿਅਰ ਨਾਂ ਦੇ ਕਸਬੇ ‘ਚ ਰਹਿੰਦਾ ਤੇ ਆਪਣਾ ਕਾਰੋਬਾਰ ਵੀ ਚਲਾਉਂਦਾ ਹੈ। ਸੰਦੀਪ ਪਟੇਲ ਹਫ਼ਤੇ ਵਿੱਚ 2 ਤੋਂ 3 ਲਾਟਰੀ ਦੀਆਂ ਟਿਕਟਾਂ ਖਰੀਦਦਾ ਸੀ।

ਦੱਸਦਿਆ ਕਿ ਸੰਦੀਪ ਪਟੇਲ ਨੇ 2023 ‘ਚ ਇੱਕ ਲਾਟਰੀ ਟਿਕਟ ਖ਼ਰੀਦੀ ਸੀ, ਜਿਸ ਦਾ ਡਰਾਅ 29 ਜੁਲਾਈ 2023 ਨੂੰ ਨਿਕਲ ਚੁੱਕਾ ਸੀ, ਪਰ ਕੁੱਝ ਦਿਨ ਪਹਿਲਾਂ ਜਦੋਂ ਉਹ ਆਪਣੀ ਕਾਰ ਦੀ ਸਫ਼ਾਈ ਕਰ ਰਿਹਾ ਸੀ ਤਾਂ ਉਸ ਨੂੰ ਪੁਰਾਣੀ ਲਾਟਰੀ ਟਿਕਟ ਮਿਲੀ, ਜਦੋਂ ਸੰਦੀਪ ਪਟੇਲ ਨੇ ਲਾਟਰੀ ਟਿਕਟ ਸਕੈਨ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੇ 1 ਮਿਲੀਅਨ ਡਾਲਰ ਦੀ ਰਕਮ ਜਿੱਤ ਲਈ ।

ਜਿਸ ਤੋਂ ਬਾਅਦ ਉਸ ਦੀ ਖੁਸ਼ੀ ਦਾ ਟਿਕਾਨਾ ਨਹੀਂ ਰਿਹਾ, ਤੇ ਉਸ ਨੇ ਆਪਣੇ ਸਾਰੇ ਪਰਿਵਾਰਿਕ ਮੈਂਬਰਾਂ ਨੂੰ ਇਹ ਖੁਸ਼ਖਬਰੀ ਦਿੱਤੀ ਜਿਸ ਤੋਂ ਬਾਅਦ ਪੂਰੇ ਦੇ ਪੂਰੇ ਪਰਿਵਾਰ ਦੇ ਵੱਲੋਂ ਜਸ਼ਨ ਮਨਾਇਆ ਗਿਆ l ਸੋ ਆਏ ਦਿਨ ਹੀ ਅਜਿਹੇ ਮਾਮਲੇ ਮੀਡੀਆ ਦੇ ਵਿੱਚ ਸੁਰਖੀਆਂ ਬਟੋਰਦੇ ਹਨ ਕਿ ਚੰਗੀ ਕਿਸਮਤ ਕਿਸ ਤਰੀਕੇ ਦੇ ਨਾਲ ਮਨੁੱਖ ਨੂੰ ਰਾਤੋ ਰਾਤ ਕਰੋੜਾਂਪਤੀ ਬਣਾ ਦਿੰਦੀ ਹੈ।


ਤਾਜਾ ਜਾਣਕਾਰੀ
ਕੈਨੇਡਾ ਚ ਰਾਤੋ ਰਾਤ ਚਮਕੀ ਭਾਰਤੀ ਵਿਅਕਤੀ ਦੀ ਕਿਸਮਤ, ਲਗਿਆ ਏਨੇ ਮਿਲੀਅਨ ਦਾ ਜੈਕਪਾਟ
ByadminMarch 28, 2024Comments Off on ਕੈਨੇਡਾ ਚ ਰਾਤੋ ਰਾਤ ਚਮਕੀ ਭਾਰਤੀ ਵਿਅਕਤੀ ਦੀ ਕਿਸਮਤ, ਲਗਿਆ ਏਨੇ ਮਿਲੀਅਨ ਦਾ ਜੈਕਪਾਟ
Previous Postਮਸ਼ਹੂਰ ਅਦਾਕਾਰ ਦੀ 27 ਸਾਲ ਦੀ ਉਮਰ ਚ ਹੋਈ ਅਚਾਨਕ ਮੌਤ , ਭਿਆਨਕ ਹਾਦਸੇ ਚ ਗਵਾਈ ਜਾਨ
Next Postਪੰਜਾਬ : ਲਵ ਮੈਰਿਜ ਦਾ ਹੋਇਆ ਖੌਫ਼ਨਾਕ ਅੰਤ , ਦੂਜੀ ਔਰਤ ਲਈ ਪਤੀ ਨੇ ਪਤਨੀ ਨਾਲ ਜੋ ਕੀਤਾ ਹਰੇਕ ਦੇ ਉੱਡੇ ਹੋਸ਼