BREAKING NEWS
Search

ਕੈਨੇਡਾ ਚ ਮੱਛੀਆਂ ਫੜਨ ਦੌਰਾਨ ਅਚਾਨਕ ਵਾਪਰਿਆ ਹਾਦਸਾ, 4 ਬੱਚਿਆਂ ਦੀ ਹੋਈ ਦਰਦਨਾਕ ਮੌਤ

ਆਈ ਤਾਜਾ ਵੱਡੀ ਖਬਰ 

ਮੌਤ ਕਦੋ ਤੇ ਕਿਸ ਵੇਲੇ ਮਨੁੱਖ ਦੀ ਜ਼ਿੰਦਗੀ ਖ਼ਤਮ ਕਰ ਦੇਣ ਇਸ ਬਾਰੇ ਕੁਝ ਨਹੀਂ ਪਤਾ , ਮਾਲਕ ਦੇ ਰੰਗ ਕਈ ਵਾਰ ਅਜਿਹੇ ਵੇਖਣ ਨੂੰ ਮਿਲਦੇ ਹਨ , ਜਿਹਨਾਂ ਬਾਰੇ ਦੇਖ ਕੇ ਕਈ ਵਾਰ ਰੂਹ ਕੰਬ ਉੱਠਦੀ ਹੈ l ਕਈ ਵਾਰ ਜਾਣੇ ਅਣਜਾਣੇ ਵਿੱਚ ਮਨੁੱਖ ਨਾਲ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ , ਜਿਹਨਾਂ ਵਿਚ ਕਈ ਵਾਰ ਬਹੁਤ ਕੀਮਤੀ ਜਾਨਾ ਚਲੀਆਂ ਜਾਂਦੀਆਂ ਹਨ lਤਾਜ਼ਾ ਮਾਮਲਾ ਸਾਂਝਾ ਕਰਾਂਗੇ , ਜਿਥੇ ਕੈਨੇਡਾ ਚ ਮੱਛੀਆਂ ਫੜਨ ਦੌਰਾਨ ਅਚਾਨਕ ਅਜਿਹਾ ਹਾਦਸਾ ਵਾਪਰ ਜਾਂਦਾ ਹੈ , ਜਿਸ ਕਾਰਨ 4 ਬੱਚਿਆਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ l

ਮਾਮਲਾ ਕੈਨੇਡਾ ਦੇ ਕਿਊਬਿਕ ਤੋਂ ਸਾਹਮਣੇ ਆਇਆ ਜਿੱਥੇ ਮੱਛੀਆਂ ਫੜਨ ਦੌਰਾਨ ਲਹਿਰਾਂ ਵਿੱਚ ਫਸ ਜਾਣ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ਸਬੰਧੀ ਜਾਣਕਾਰੀ ਦੇਂਦੇ ਹੋਏ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਐਮਰਜੈਂਸੀ ਜਵਾਬ ਦੇਣ ਵਾਲਿਆਂ ਨੂੰ ਉੱਤਰੀ ਤੱਟ ‘ਤੇ ਨਦੀ ਦੇ ਕਿਨਾਰੇ ਵਾਲੀ ਨਗਰਪਾਲਿਕਾ ਪੋਰਟਨੇਫ-ਸੁਰ-ਮੇਰ ਨੂੰ ਬੁਲਾਇਆ ਗਿਆ ਸੀ।ਉਹਨਾਂ ਦੱਸਿਆ ਮੱਛੀਆਂ ਫੜਨ ਲਈ ਪੈਦਲ ਨਿਕਲੇ ਅਤੇ ਲਹਿਰਾਂ ਵਿੱਚ ਫਸ ਗਏ , ਜਿਸ ਤੋਂ ਬਾਅਦ 11 ਲੋਕ ਲਾਪਤਾ ਹੋ ਗਏ।

ਇਨ੍ਹਾਂ 11 ਲੋਕਾਂ ਵਿੱਚੋਂ ਛੇ ਨੂੰ ਬਚਾ ਲਿਆ ਗਿਆ ਸੀ ਤੇ ਪੰਜ ਰਾਤ ਭਰ ਲਾਪਤਾ ਰਹੇ, ਜਿਹਨਾਂ ਦੀ ਭਾਲ ਹਾਲੇ ਵੀ ਜਾਰੀ ਹੈ । ਬੁਲਾਰੇ ਅਨੁਸਾਰ ਸਵੇਰੇ 6 ਵਜੇ ਦੇ ਕਰੀਬ ਚਾਰ ਬੱਚੇ, ਜਿਨ੍ਹਾਂ ਦੀ ਉਮਰ ਦਸ ਸਾਲ ਤੋਂ ਵੱਧ ਸੀ, ਉਹ ਮੌਕੇ ਤੇ ਬੇਹੋਸ਼ ਪਾਏ ਗਏ ਜਿਸਤੋ ਬਾਅਦ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ।

ਜਿਥੇ ਉਹਨਾਂ ਨੂੰ ਪੁਲਸ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਬੱਚੇ ਮਰ ਗਏ ਸਨ। ਸੂਬਾਈ ਪੁਲਸ ਅਨੁਸਾਰ 30 ਸਾਲਾ ਇੱਕ ਵਿਅਕਤੀ ਅਜੇ ਵੀ ਲਾਪਤਾ ਹੈ ਅਤੇ ਗੋਤਾਖੋਰਾਂ, ਕਿਸ਼ਤੀਆਂ ਅਤੇ ਹੈਲੀਕਾਪਟਰਾਂ ਨਾਲ ਉਸਦੀ ਭਾਲ ਜਾਰੀ ਹੈ। ਬੁਲਾਰੇ ਨੇ ਦੱਸਿਆ ਕਿ ਪੁਲਸ ਘਟਨਾ ਦੇ ਹਾਲਾਤ ਦੀ ਜਾਂਚ ਕਰ ਰਹੀ ਹੈ। ਪਰ ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਤੇ ਇਹਨਾਂ ਬੱਚਿਆਂ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ l



error: Content is protected !!