ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਇਨਸਾਨ ਬੁਰੀ ਤਰਾਂ ਨਾਲ ਗ੍ਰਸਿਆ ਹੋਇਆ ਹੈ। ਹਰ ਬੰਦੇ,ਹਰ ਔਰਤ,ਹਰ ਨੌਜਵਾਨ,ਬਜ਼ੁਰਗ ਸਭਨਾਂ ਦਾ ਆਪੋ-ਆਪਣੀ ਜ਼ਿੰਦਗੀ ਵਿੱਚ ਫਰਜ਼ ਹੁੰਦਾ ਹੈ। ਆਪਣੇ ਪਰਿਵਾਰ ਨੂੰ ਪਾਲਣ ਦਾ,ਬੱਚਿਆ ਨੂੰ ਚੰਗੀ ਸਿੱਖਿਆ ਦੇਣ ਦਾ,ਵੱਡਿਆਂ ਦਾ ਆਦਰ ਕਰਨ,ਛੋਟਿਆਂ ਨਾਲ ਪਿਆਰ,ਇਸ ਤਰਾਂ ਦੇ ਅਨੇਕਾਂ ਫਰਜ਼ ਹੁੰਦੇ ਨੇ ਹਰ ਇਨਸਾਨ ਦੀ ਜ਼ਿੰਦਗੀ ਵਿੱਚ,ਜੋ ਸਮੇਂ ਦੇ ਨਾਲ ਨਾਲ ਚਲਦੇ ਰਹਿੰਦੇ ਹਨ। ਇਨਾਂ ਸਭ ਫਰਜ਼ਾਂ ਤੋਂ ਉੱਪਰ ਉੱਠ ਕੇ ਇੱਕ ਹੋਰ ਫਰਜ਼ ਹੁੰਦਾ ਹੈ ਇਨਸਾਨੀਅਤ ਦਾ ਫਰਜ਼।
ਅੱਜਕੱਲ੍ਹ ਵੇਖ ਰਹੇ ਹਾਂ ਪਰਿਵਾਰ ਦਾ ਪਰਿਵਾਰ ਪ੍ਰਤੀ ਮੋਹ ਖਤਮ ਹੋ ਰਿਹਾ ਹੈ ਅਤੇ ਖੂਨ ਸਫ਼ੈਦ ਹੋ ਰਿਹਾ ਹੈ। ਭੈਣ-ਭਰਾ,ਸਕੇ-ਸਬੰਧੀ,ਦੋਸਤਾਂ ਵਿੱਚ ਇੱਕ ਦੂਜ਼ੇ ਪ੍ਰਤੀ ਮੋਹ ਘੱਟ ਰਿਹਾ ਹੈ। ਇਹ ਸਭ ਤਾਂ ਹੀ ਹੋ ਰਿਹਾ ਹੈ ਕਿਉਕਿ ਇਨਸਾਨਾਂ ਵਿੱਚ ਇਨਸਾਨੀਅਤ ਖਤਮ ਹੋ ਰਹੀ ਰਹੀ ਹੈ ਜਾਂ ਹੋ ਚੁੱਕੀ ਹੈ। ਹੁਣ ਗੱਲ ਕਰੀਏ ਕਿਉਂ ਖਤਮ ਹੋ ਰਹੀ ਹੈ ਇਨਸਾਨੀਅਤ ? ਸਭ ਤੋਂ ਪਹਿਲਾਂ ਸੋਚਣ ਵਾਲੀ ਗੱਲ ਹੈ ਕਿ ਹਰ ਬੰਦਾ,ਹਰ ਔਰਤ ਆਪਣੇ ਫਰਜ਼ ਨਿਭਾਉਣ ਤੋਂ ਭੱਜ ਰਿਹਾ ਹੈ ਜਾਂ ਫਿਰ ਕਹਿ ਲਵੋ,ਲੋਕ ਆਲਸੀ ਹੋ ਚੁੱਕੇ ਹਨ। ਏਸ ਪਿੱਛੇ ਇੱਕ ਕਾਰਣ ਮੋਬਾਇਲ ਵੀ ਹੈ,ਪਰਿਵਾਰ ਦੇ ਮੈਂਬਰ ਇੱਕ ਘਰ ਵਿੱਚ ਬੈਠ ਕੇ ਵੀ ਅਲੱਗ ਹੁੰਦੇ ਹਨ। ਸਭ ਆਪੋ-ਆਪਣੇ ਹੱਥ ਵਿੱਚ ਮੋਬਾਇਲ ਫੜ ਕੇ ਬੇਠੈ ਰਹਿੰਦੇ ਹਨ ਜਿਸ ਕਰਕੇ ਉਹ ਇੱਕ-ਦੂਜੇ ਨੂੰ ਟਾਇਮ ਨਹੀਂ ਦੇ ਪਾਉਂਦੇ ਹਨ। ਇੱਥੇ ਆ ਕੇ ਖੂਨ ਦੇ ਰਿਸ਼ਤੇ ਫਿੱਕੇ ਪੈ ਜਾਂਦੇ ਹਨ।
ਇੱਕ-ਦੂਜੇ ਪ੍ਰਤੀ ਪਿਆਰ ਖਤਮ ਹੋ ਜਾਂਦਾ ਜਾਂ ਖਤਮ ਹੋਣ ਕਿਨਾਰੇ ਪੁੱਜ ਜਾਂਦਾ ਹੈ ਅਤੇ ਇਨਸਾਨੀਅਤ ਖਤਮ ਹੋਣ ਲੱਗਦੀ ਹੈ। ਮੈਂ ਇਨਸਾਨੀਅਤ ਨੂੰ ਮੁਰਦਾ ਕਿਉਂ ਕਹਿ ਰਿਹਾ ਹਾਂ,ਇਸ ਪਿੱਛੇ ਕਾਰਣ ਹੈ। ਕਦੇ ਵੀ ਇਸ ਤਰਾਂ ਦਾ ਸ਼ਰਮਨਾਕ ਕੰਮ ਨਾ ਕਰੋ,ਜਿਸ ਨਾਲ ਇਨਸਾਨ ਨੂੰ,ਇਨਸਾਨੀਅਤ ਨੂੰ ਸ਼ਰਮਸਾਰ ਹੋਣਾ ਪਵੇ। ਮੰਨਿਆ ਅੱਜ ਦਾ ਯੁੱਗ ਬੜੀ ਤੇਜ਼ੀ ਨਾਲ ਤਰੱਕੀ ਤਾਂ ਕਰ ਰਿਹਾ ਹੈ ਅਤੇ ਅੱਗੇ ਵੱਧ ਰਿਹਾ ਹੈ,ਪਰ ਇਨਸਾਨ ਦੀ ਸੋਚਣ ਸ਼ਕਤੀ ਉਨੀਂ ਪਿੱਛੇ ਜਾ ਰਹੀ ਹੈ,ਇਨਸਾਨੀਅਤ ਮੁਰਦਾ ਹੋ ਰਹੀ ਹੈ। ਹਰ ਇਨਸਾਨ ਦਾ ਫਰਜ਼ ਹੈ ਇੱਕ ਦੂਜੇ ਦਾ ਸਤਿਕਾਰ ਕਰਨਾ,ਦੁੱਖਾਂ-ਸੁੱਖਾਂ ਵਿੱਚ ਨਾਲ ਖੜਨਾ ਪਰ ਇਹ ਤਾਂ ਹੀ ਹੋ ਸਕਦਾ ਜੇ ਥੋੜਾ ਟਾਇਮ ਇੱਕ ਦੂਜੇ ਲਈ ਕੱਢਿਆ ਜਾਵੇ। ਨਹੀਂ ਤਾਂ ਇਨਸਾਨ ਆਪਣਾ ਵਜੂਦ ਆਪਣੇ ਹੱਥੀਂ ਗਵਾ ਲਵੇਗਾ ਅਤੇ ਇਨਸਾਨੀਅਤ ਮਰ ਜਾਵੇਗੀ।
ਵਾਇਰਲ