BREAKING NEWS
Search

ਕੇਵਲ 2 ਦਿਨ ਦੀ ਬੱਚੀ ਨੂੰ ਕਿਸੇ ਨੇ ਸੁੱਟਿਆ ਕੀੜਿਆਂ ਦੇ ਭੌਣ ਤੇ, ਇੱਕ ਵਾਰ ਫ਼ਿਰ ਇਨਸਾਨੀਅਤ ਹੋਈ ਸ਼ਰਮਸ਼ਾਰ,,,,

ਤਾਜਾ ਵੱਡੀ ਖਬਰ

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸੂਬੇ ਦੀ ਰਾਜਧਾਨੀ ਅਗਰਤਲਾ ਤੋਂ 30 ਕਿੱਲੋਮੀਟਰ ਦੂਰ ਸਿਪਾਹੀਜਾਲਾ ਵਿੱਚ ਝਾੜੀਆਂ ’ਚ ਦੋ ਦਿਨਾਂ ਦੀ ਨਵਜਨਮੀ ਬੱਚੀ ਮਿਲੀ ਹੈ। ਪੁਲਿਸ ਮੁਤਾਬਕ ਬੱਚੀ ਦੇ ਸਰੀਰ ਤੇ ਕੀੜੀਆਂ ਦੇ ਕੱਟਣ ਦੇ ਜ਼ਖ਼ਮ ਪਾਏ ਗਏ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਇੱਕ ਪਿੰਡ ਵਾਸੀ ਵੇ ਝਾੜੀਆਂ ਵਿੱਚੋਂ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਜਿਸ ਦੇ ਬਾਅਦ ਉਨ੍ਹਾਂ ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ।

 

ਪੁਲਿਸ ਬੱਚੀ ਨੂੰ ਨਜ਼ਦੀਕੀ ਹਸਪਤੀਲ ਲੈ ਕੇ ਗਈ। ਮੁੱਢਲੀ ਸਹਾਇਤਾ ਬਾਅਦ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਇੰਦਰਾ ਗਾਂਧੀ ਮੈਮੋਰੀਅਲ ਹਸਪਤਾਲ ਰੈਫਰ ਕਰ ਦਿੱਤਾ ਹੈ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਹਿਜ਼ ਦੋ ਦਿਨਾਂ ਦੀ ਬੱਚੀ ਨੂੰ ਝਾੜੀ ਵਿੱਚ ਸੁੱਟ ਦਿੱਤਾ ਗਿਆ। ,,,,,ਬੱਚੀ ਦੇ ਸਰੀਰ ’ਤੇ ਕਈ ਥਾਈਂ ਕੀੜੀਆਂ ਨੇ ਦੰਦੀਆਂ ਵੱਢੀਆਂ ਹਨ।

ਚਾਈਲਡ ਲਾਈਨ ਇੰਡੀਆ ਦੀ ਕੇਂਦਰੀ ਨਿਰਦੇਸ਼ਕ ਬਿਪੁਲ ,,,,,ਕਾਂਤੀ ਮਜ਼ੂਮਦਾਰ ਨੇ ਦੱਸਿਆ ਕਿ ਬੱਚੀ ਦੀ ਹਾਲਤ ਸਥਿਰ ਹੈ। ਹਸਪਤਾਲ ਨੇ ਜਾਣਕਾਰੀ ਦਿੱਤੀ ਕਿ ਬੱਚੀ ਨੂੰ ਇਨਫੈਕਸ਼ਨ ਹੋ ਗਈ ਹੈ। ਕੀੜੀਆਂ ਦੇ ਕੱਟਣ ਕਰਕੇ ਉਸ ਦੇ ਚਿਹਰੇ ਤੇ ਅੱਖਾਂ ’ਤੇ ਅਸਰ ਪਿਆ ਹੈ। ਮਜ਼ੂਮਦਾਰ ਨੇ ਦੱਸਿਆ ਕਿ ਬੱਚੀ ਦੇ ਸਿਹਤਮੰਦ ਹੋਣ ਬਾਅਦ ਉਸ ਨੂੰ ਚਾਈਲਡ ਵੈਲਫੇਅਰ ਸੁਸਾਇਟੀ ਕੋਲ ਭੇਜਿਆ ਜਾਏਗਾ।



error: Content is protected !!