XUV 500 ਸਮੇਤ ਇਹ ਕਾਰਾਂ ਸਿਰਫ਼ 13 ਹਜ਼ਾਰ ਰੁਪਏ ਵਿੱਚ ਮਿਲ ਰਹੀ ਹੈ, ਇਹ ਹੈ ਮਹਿੰਦਰਾ ਦੀ ਸਕੀਮ
ਕੰਪਨੀ ਨੇ ਰਿਟੇਲ ਖਰੀਦਦਾਰਾਂ ਲਈ ਇੱਕ ਖ਼ਾਸ ਪ੍ਰੋਡਕਟ ਤਿਆਰ ਕੀਤਾ ਹੈ। ਕਾਰ ਖਰੀਦਣ ਵਾਲੇ ਹੁਣ ਕਿਰਾਏ ਉੱਤੇ ਮਹਿੰਦਰਾ KUV100, TUV300, XUV500, Scorpio ਅਤੇ Marazzo ਵਰਗੀਆਂ ਗੱਡੀਆਂ ਲੈ ਸਕਣਗੇ। ਗੱਡੀਆਂ ਦੀ ਸਬਸਕ੍ਰਿਪਸ਼ਨ ਤਿੰਨ, ਚਾਰ ਤੇ ਪੰਜ ਸਾਲ ਤੱਕ ਲਈ ਤਿਆਰ ਕੀਤਾ ਗਿਆ ਹੈ।
ਕੀ ਹੈ ਸਕੀਮ- ਕੰਪਨੀ ਦੇ ਮੁਤਾਬਕ ਵਹੀਕਲ-ਲੀਜ਼ਿੰਗ ਸਕੀਮ ਤਹਿਤ ਗਾਹਕਾਂ ਨੂੰ ਵੱਧ ਸੁਵਿਧਾਵਾਂ ਮਿਲਣਗੀਆਂ, ਕਿਉਂਕਿ ਇਸ ਵਿੱਚ ਗਾਹਕਾਂ ਨੂੰ ਕੋਈ ਡਾਊਨ ਪੇਮੈਂਟ ਨਹੀਂ ਦੇਣੀ ਹੋਵੇਗੀ ਤੇ ਲੀਜ਼ ਦੇ ਅੰਤ ਵਿੱਚ ਵਾਹਨ ਕੰਪਨੀ ਨੂੰ ਵਾਪਿਸ ਦਿੱਤਾ ਜਾਵੇਗਾ। ਇਸ ਵਿੱਚ ਮਹੀਨਾ ਕਿਸ਼ਤ ਦੀ ਸ਼ੁਰੂਆਤ 13,499 ਰੁਪਏ ਹਨ ਜੋ ਕਿ 32,999 ਰੁਪਏ ਤੱਕ ਮਾੱਡਲ ਦੇ ਹਿਸਾਬ ਨਾਲ ਜਾਂਦੀ ਹੈ। ਇਸ ਵਿੱਚ ਵਾਹਨ ਦੀ ਸਰਵਿਸ ਤੇ ਮੇਂਟਨੈਂਸ ਕਾੱਸਟ, ਇੰਸ਼ਿਓਰੈਂਸ, ਆੱਨ-ਰੋਡ ਅਸਿਸਟੈਂਸ, ਰਿਪੇਅਰਸ ਤੇ 24 ਘੰਟੇ ਰਿਪਲੇਸਮੈਂਟ ਵਹੀਕਲ ਸਰਵਿਸ ਸ਼ਾਮਿਲ ਹੈ।
ਲੀਜ਼ ਖਤਮ ਹੋਣ ਤੋਂ ਬਾਅਦ ਤੁਸੀਂ ਚਾਹੋ ਤਾਂ ਤੁਸੀਂ ਇਹ ਗੱਡੀਆਂ ਵੀ ਖਰੀਦ ਸਕਦੇ ਹੋ। ਫਿਲਹਾਲ ਕੰਪਨੀ ਨੇ ਇਸ ਆੱਫਰ ਨੂੰ ਸਿਰਫ ਮੁੰਬਈ, ਦਿੱਲੀ, ਪੂਣੇ, ਅਹਿਮਦਾਬਾਦ, ਬੈਂਗਲੁਰੂ ਤੇ ਹੈਦਰਾਬਾਦ ਵਿੱਚ ਸ਼ੁਰੂ ਕੀਤਾ ਹੈ ਪਰ ਜਲਦ ਹੀ ਇਸਨੂੰ ਦੂਜੇ ਸ਼ਹਿਰਾਂ ਵਿੱਚ ਵੀ ਲਾਂਚ ਕੀਤਾ ਜਾਵੇਗਾ।
ਮਹਿੰਦਰਾ ਵੱਲੋਂ ਪੇਸ਼ ਕੀਤੀ ਗਈ ਲੀਜ਼ ਆੱਪਸ਼ਨ ਸਕੀਮ ਦੇ ਤਹਿਤ ਮਹਿੰਦਰਾ ਦੇ ਪੋਰਟਫੋਲੀਓ ਵਿੱਚ ਐਂਟਰੀ ਲੈਵਲ ਸਪੋਰਟਸ ਯੂਟੀਲਿਟੀ ਵਹੀਕਲ (SUV) KUV100, ਕਾਂਮਪੈਕਟ ਸਪੋਰਟਸ ਯੂਟੀਲਿਟੀ ਵਹੀਕਲ TUV300, ਮਿੱਡ-ਸਾਈਜ਼ SUV ਸਕਾਰਪਿਓ, ਮਲਟੀ ਪਰਪਜ਼ ਵਹੀਕਲ ਮਰਾਜ਼ੋ ਤੇ ਪ੍ਰੀਮਿਅਰ ਸਪੋਰਟਸ ਯੂਟੀਲਿਟੀ ਵਹੀਕਲ XUV500 ਸ਼ਾਮਿਲ ਹਨ।
ਮਹਿੰਦਰਾ ਐਂਡ ਮਹਿੰਦਰਾ ਦੇ ਗਰੁੱਪ CFO ਤੇ ਗਰੁੱਪ CIO, ਵੀ ਐਸ ਪਾਰਥਸਾਰਥੀ ਨੇ ਕਿਹਾ, ਅਸੀਂ ਲੀਜ਼ਿੰਗ ਮਾੱਡਲ ਇੱਕ ਕੈਟੇਗਰੀ ਬਣਾਉਣ ਵਾਲਾ ਪ੍ਰੋਡਕਟ ਪੇਸ਼ ਕੀਤਾ ਹੈ, ਜੋ ਗਾਹਕਾਂ ਦੇ ਲਈ ‘No Worry’ ਤਜ਼ਰਬਾ ਹੈ ਤੇ ਆੱਨਰਸ਼ਿਪ ਦੀ ਸੁਵਿਧਾ ਪਸੰਦ ਕਰਦੇ ਹਨ। ਇਸਦਾ ਟੀਚਾ M&M ਕਾਰ ਅਨੁਭਵ ਵਿੱਚ ਪੇਸ਼ੇਵਰਾਂ, ਛੋਟੇ ਵਪਾਰੀਆਂ ਸਮੇਤ ਗਾਹਕਾਂ ਨੇ ਨਵੀਂ ਕਲਾਸ ਦੇਣਾ ਹੈ ਜੋ ਸਾਈਡ ਲਾਈਨਾਂ ਉੱਤੇ ਇੰਤਜ਼ਾਰ ਕਰ ਰਹੇ ਸਨ। ਮੈਨੂੰ ਭਰੋਸਾ ਹੈ ਕਿ ਲੀਜ਼ਿੰਗ ਉੱਤੇ ਵੱਧ ਮੁਦਰਾ ਮਿਲੇਗੀ ਤੇ ਪ੍ਰਵੇਸ਼ ਪੱਧਰ ਵਿਸ਼ਵਿਕ ਰੁਝਾਨਾਂ ਦੇ ਅਨੁਰੂਪ ਵਧੇਗਾ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵਾਇਰਲ