ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਮੋਦੀ ਸਰਕਾਰ ਕਿਸਾਨਾਂ ਨੂੰ ਲੁਭਾਉਣ ਲਈ ਵੱਡਾ ਕਦਮ ਚੁੱਕ ਸਕਦੀ ਹੈ ,ਦਰਅਸਲ ਜੇਕਰ ਕਿਸਾਨਾਂ ਦੇ ਲਈ ਆਮ ਬਜਟ ‘ਚ ਮੈਗਾ ਪੈਕੇਜ ਦਾ ਐਲਾਨ ਹੁੰਦਾ ਹੈ ਤਾਂ ਮੋਦੀ ਸਰਕਾਰ ਇਸ ਦੇ ਲਈ ਲਾਭ ਦੀ ਪਹਿਲੀ ਕਿਸ਼ਤ ਆਮ ਚੋਣਾਂ ਤੋਂ ਪਹਿਲਾਂ ਪਹੁੰਚਾਉਣ ਲਈ ਤਿਆਰ ਹੈ।
ਸੂਤਰਾਂ ਮੁਤਾਬਕ ਇਸ ਸਹੂਲਤ ਦਾ ਫਾਇਦਾ ਲੈਣ ਵਾਲੇ ਕਿਸਾਨਾਂ ਦੀ ਪਹਿਚਾਣ ਆਧਾਰ ਕਿਸਾਨ ਡੈਬਿਟ ਕਾਰਡ ਹੈ।ਪਿਛਲੇ ਦਿਨੀਂ ਨੀਤੀ ਕਮੀਸ਼ਨ ਨੇ ਸਾਲਾਨਾ ਕਿਸਾਨਾਂ ਨੂੰ 15 ਹਜਾਰ ਰੁਪਏ ਸਿੱਧੇ ਖਾਤੇ ‘ਚ ਦੇਣ ਦੀ ਸਿਫਾਰਸ਼ ਕੀਤੀ ਸੀ, ਹੁਣ ਹਰ ਫਸਲ ਸੀਜ਼ਨ ਤੋਂ ਪਹਿਲਾਂ 7500 ਰੁਪਏ ਦਿੱਤੇ ਜਾਣਗੇ।
ਸਰਕਾਰ ਦਾ ਮੰਨਣਾ ਹੈ ਕਿ ਜੇਕਰ ਰਾਸ਼ੀ ਜ਼ਮੀਨ ਦੇ ਆਧਾਰ ‘ਤੇ ਦਿੱਤੀ ਜਾਵੇਗੀ ਤਾਂ ਇਸ ਲਾਭ ਤੋਂ ਉਹ ਕਿਸਾਨ ਵਾਂਝੇ ਰਹਿ ਜਾਣਗੇ ਜੋ ਦੂਜੇ ਕਿਸਾਨਾਂ ਦੀ ਜ਼ਮੀਨ ‘ਤੇ ਕੰਮ ਕਰਦੇ ਹਨ।ਇਸ ਲਈ ਕਿਸਾਨ ਡੈਬਿਟ ਕਾਰਡ ਨੂੰ ਆਧਾਰ ਬਣਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇਸ਼ ਦੇ ਹਰ ਕਿਸਾਨ ‘ਤੇ ਸਲਾਨਾ 15 ਹਜਾਰ ਰੁਪਏ ਸਬਸੀਡੀ ਵਜੋਂ ਖਰਚ ਕਰਦੀ ਹੈ। ਸਰਕਾਰ ਇਸ ਰਾਸ਼ੀ ਨੂੰ ਡਾਇਰੈਕਟ ਕੈਸ਼ ਟਰਾਂਸਫਰ ‘ਚ ਬਦਲੇਗੀ।ਅਧਿਕਾਰੀਆਂ ਦਾ ਦਾਅਵਾ ਹੈ ਕਿ ਬਜਟ ‘ਚ ਐਲਾਨ ਤੋਂ ਬਾਅਦ ਚੋਣਾਂ ਤੋਂ ਪਹਿਲਾਂ ਡਾਇਰੈਕਟ ਕੈਸ਼ ਟਰਾਂਸਫਰ ਦੀ ਪਹਿਲੀ ਸੂਚੀ ਦਿੱਤੀ ਜਾ ਸਕਦੀ ਹੈ। ਇਸ ਦੇ ਲਈ ਹੋਮਵਰਕ ਪਹਿਲਾਂ ਤੋਂ ਜੰਗੀ ਪੱਧਰ ਉਤੇ ਜਾਰੀ ਹੈ।
Home ਤਾਜਾ ਜਾਣਕਾਰੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫ਼ਾ, ਹਰ ਕਿਸਾਨ ਦੇ ਖਾਤੇ ‘ਚ ਆਉਣਗੇਏੰਨੇ ਰੁਪਏ ਦੇਖੋ ..
ਤਾਜਾ ਜਾਣਕਾਰੀ