ਸਰਕਾਰ ਨੇ ਦਿੱਤਾ ਵੱਡਾ ਤੋਹਫਾ
ਬਜਟ 2019 ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਬੁੱਧਵਾਰ ਨੂੰ ਹੋਈ ਕੈਬੀਨਟ ਬੈਂਠਕ ਵਿੱਚ ਕੇਂਦਰ ਸਰਕਾਰ ਨੇ ਘੱਟੋ ਘੱਟ ਸਮਰਥਨ ਮੁੱਲ ਵਧਾ ਦਿੱਤਾ ਹੈ। ਸਰਕਾਰ ਦੇ ਇਸ ਕਦਮ ਨਾਲ ਦੇਸ਼ ਵਿੱਚ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ।
ਇਕੋਨਾਮਿਕ ਅਫੇਅਰ ਉੱਤੇ ਚੱਲ ਰਹੀ ਕੈਬੀਨਟ ਕਮੇਟੀ ਦੀ ਬੈਠਕ ਵਿੱਚ ਸਾਉਣੀ ਦੀਆਂ ਦੀ ਫਸਲਾਂ ਉੱਤੇ MSP ਵਧਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸੀ. ਐੱਨ. ਬੀ. ਸੀ. ਮੁਤਾਬਕ, ਝੋਨੇ ਦਾ ਸਮਰਥਨ ਮੁੱਲ 65 ਰੁਪਏ ਤਕ ਵਧਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਪਹਿਲਾਂ ਝੋਨੇ ਦਾ ਐੱਮ. ਐੱਸ. ਪੀ. 1,770 ਰੁਪਏ ਪ੍ਰਤੀ ਕੁਇੰਟਲ ਸੀ, ਜੋ ਹੁਣ 65 ਰੁਪਏ ਵਧ ਯਾਨੀ 1835 ਰੁਪਏ ਮਿਲੇਗਾ। ਉੱਥੇ ਹੀ, ਮੱਕਾ, ਬਾਜਰਾ ਅਤੇ ਮੂੰਗਫਲੀ ਦੇ ਐੱਮ. ਐੱਸ. ਪੀ. ‘ਚ ਵੀ ਸਰਕਾਰ ਨੇ ਵਾਧਾ ਕੀਤਾ ਹੈ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਐਮਐਸਪੀ ਵਿੱਚ ਵਾਧੇ ਉੱਤੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੂੰ ਧੰਨਵਾਦ ਕਿਹਾ ਹੈ। ਉਨ੍ਹਾਂਨੇ ਟਵੀਟ ਕਰ ਕਿਹਾ, ਮੈਂ ਮੋਦੀ ਨੂੰ ਧੰਨਵਾਦ ਕਰਦੀ ਹਾਂ ਕਿ ਉਨ੍ਹਾਂਨੇ ਕਿਸਾਨਾਂ ਨਾਲ ਕੀਤਾ ਆਪਣਾ ਵਾਅਦਾ ਨਿਭਾਇਆ
ਅਤੇ ਉਨ੍ਹਾਂਨੇ ਝੋਨੇ ਅਤੇ ਕਪਾਹ ਉੱਤੇ ਐਮਐਸਪੀ 65 ਰੁਪਏ ਅਤੇ 105 ਰੁਪਏ ਪ੍ਰਤੀ ਕੁਇੰਟਲ ਵਧਾਇਆ ਹੈ। MSP ਵਿੱਚ ਕੀਤਾ ਗਿਆ ਇਹ ਵਾਧਾ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਲਕਸ਼, ਸਾਲ 2022 ਤੱਕ ਕਿਸਾਨਾਂ ਦੀ ਕਮਾਈ ਦੁੱਗਣੀ ਕਰਨ, ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ।
ਤਾਜਾ ਜਾਣਕਾਰੀ