ਆਈ ਤਾਜ਼ਾ ਵੱਡੀ ਖਬਰ
ਜਿੱਥੇ ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਸੁਧਾਰ ਕਰਨ ਲਈ ਕਾਰਜ ਕੀਤੇ ਜਾ ਰਹੇ ਹਨ । ਜੇਲ੍ਹਾਂ ਦੀ ਸੁਰੱਖਿਆ ਸਬੰਧੀ ਹਰ ਰੋਜ਼ ਜੇਲ੍ਹ ਮੰਤਰੀ ਐਲਾਨ ਕਰਦੇ ਨਜ਼ਰ ਆ ਰਹੇ ਹਨ । ਇਸੇ ਵਿਚਾਲੇ ਹੁਣ ਪੰਜਾਬ ਸਰਕਾਰ ਦੀ ਚਿੰਤਾ ਵਧਾਉਣ ਵਾਲੀ ਹੁਣ ਕੇਂਦਰ ਸਰਕਾਰ ਵੱਲੋਂ ਖ਼ਬਰ ਦਿੱਤੀ ਗਈ ਹੈ , ਜਿਸ ਦੇ ਚਲਦੇ ਹੁਣ ਮਾਨ ਸਰਕਾਰ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਹਨ । ਦਰਅਸਲ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਪੁਲੀਸ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਵੱਡੇ ਗੈਂਗਸਟਰ ਹੁਣ ਜੇਲ੍ਹ ਬ੍ਰੇਕ ਕਰਨ ਦੀ ਤਿਆਰੀ ਵਿੱਚ ਹਨ । ਜਿਸ ਦੇ ਚਲਦੇ ਹੁਣ ਮੰਤਰਾਲੇ ਵੱਲੋਂ ਇਕ ਚਿੱਠੀ ਵੀ ਲਿਖ ਕੇ ਭੇਜੀ ਗਈ ਹੈ ।
ਜਿਸ ਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸੰਚਾਲਕ ਅਤੇ ਵਾਂਟੇਡ ਗੈਂਗਸਟਰ ਅਤਿਵਾਦੀ ਹਰਵਿੰਦਰ ਸਿੰਘ ਹਿੰਦਾ ਦਾ ਜ਼ਿਕਰ ਵੀ ਕੀਤਾ ਗਿਆ ਹੈ । ਭੇਜੀ ਗਈ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਸਰਹੱਦ ਪਾਰੋਂ ਪਾਕਿਸਤਾਨ ਤੋਂ ਗੈਂਗਸਟਰ ਅਤੇ ਅਤਿਵਾਦੀਆਂ ਦੀ ਰਿਹਾਈ ਤੈਅ ਕਰਨ ਦੀ ਯੋਜਨਾ ਬਣੀ ਹੋਈ ਹੈ । ਗ੍ਰਹਿ ਮੰਤਰਾਲੇ ਵੱਲੋਂ ਭੇਜੀ ਗਈ ਇਨਪੁੱਟ ਤੋਂ ਬਾਅਦ ਪੰਜਾਬ ਦੀਆਂ ਜੇਲਾਂ ਅੰਦਰ ਸੁਰੱਖਿਆ ਨੂੰ ਹੋਰ ਵੀ ਸਖਤ ਕਰ ਦਿੱਤਾ ਗਿਆ ਹੈ । ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਿਆ ਹੈ ਕਿ ਅਤਿਵਾਦੀ ਹਰਵਿੰਦਰ ਸਿੰਘ ਨੇ ਪਾਕਿਸਤਾਨ ਵਿੱਚ ਬੈਠ ਕੇ ਪੰਜਾਬ ਦੀਆਂ ਜੇਲ੍ਹਾਂ ਚ ਬੰਦ ਕੁਝ ਗੈਂਗਸਟਰਾਂ ਅਤੇ ਅੱਤਵਾਦੀਆਂ ਦੀ ਰਿਹਾਈ ਤੈਅ ਕਰਨ ਲਈ ਪੰਜਾਬ ਚ ਜੇਲ੍ਹ ਬਰੇਕ ਕਰਨ ਦਾ ਪਲੈਨ ਬਣਾਇਆ ਹੈ ।
ਜਿਸ ਦੇ ਚਲਦੇ ਹੁਣ ਗੈਂਗਸਟਰਾਂ ਦੇ ਵੱਲੋਂ ਤਿਆਰੀ ਵੀ ਕਰ ਦਿੱਤੀ ਗਈ ਹੈ ਇੱਥੋਂ ਤੱਕ ਕਿ ਜੇਲ੍ਹ ਬਰੇਕ ਕਰਨ ਦੇ ਲਈ ਗੈਂਗਸਟਰਾਂ ਦੇ ਸਾਥੀਆਂ ਦੇ ਵੱਲੋਂ ਵੀ ਉਨ੍ਹਾਂ ਦਾ ਸਾਥ ਦਿੱਤਾ ਜਾਵੇਗਾ । ਇਸ ਤਹਿਤ ਪੰਜਾਬ ਦੀ ਬਠਿੰਡਾ, ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਲੁਧਿਆਣਾ ਜੇਲ੍ਹ ਨੂੰ ਨਿਸ਼ਾਨਾ ਬਣਾਏ ਜਾਣ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ।
ਅਜਿਹੇ ‘ਚ ਮੰਤਰਾਲੇ ਨੇ ਸੁਰੱਖਿਆ ਵਿਵਸਥਾ ਮਜ਼ਬੂਤ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਲਗਾਤਾਰ ਕਈ ਗੈਂਗਸਟਰ ਜੇਲ੍ਹਾਂ ਵਿਚ ਬੰਦ ਅਤਿਵਾਦੀ ਘਟਨਾਵਾਂ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਹਨ । ਜਿਸ ਦੇ ਚਲਦੇ ਹੁਣ ਕੇਂਦਰ ਸਰਕਾਰ ਦੇ ਵੱਲੋਂ ਵੀ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨੂੰ ਲੈ ਕੇ ਖੁਫੀਆ ਏਜੰਸੀਆਂ ਦੇ ਜ਼ਰੀਏ ਦੱਸਿਆ ਗਿਆ ਕਿ ਕਈ ਗੈਂਗਸਟਰ ਹੁਣ ਪੰਜਾਬ ਦੀਆਂ ਜੇਲ੍ਹਾਂ ਬ੍ਰੇਕ ਕਰਨ ਦੀ ਤਿਆਰੀ ਵਿੱਚ ਹਨ ।

ਤਾਜਾ ਜਾਣਕਾਰੀ