BREAKING NEWS
Search

ਕੁੱਤਿਆਂ ਦੇ ਜਨਮਦਿਨ ਤੇ ਇਸ ਪਿੰਡ ਚ ਮਨਾਇਆ ਗਿਆ ਜਸ਼ਨ ਕੀਤੀ ਗਈ ਰੋਟੀ , ਜਮੀਨ ਵੀ ਨਾਮ ਕਰਨ ਦਾ ਕੀਤਾ ਗਿਆ ਐਲਾਨ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਲੋਕ ਜਾਨਵਰਾਂ ਨਾਲ ਦਿਲੋਂ ਪਿਆਰ ਕਰਦੇ ਹਨ, ਉਹਨਾਂ ਨੂੰ ਬੱਚਿਆਂ ਵਾਂਗ ਪਾਲਦੇ ਹਨ। ਇਹ ਗੱਲ ਸੱਚ ਵੀ ਹੈ ਕਿ ਜਾਨਵਰ ਬਹੁਤ ਜ਼ਿਆਦਾ ਵਫਾਦਾਰ ਹੁੰਦੇ ਹਨ। ਕਈ ਲੋਕ ਤਾਂ ਅਜਿਹੇ ਹੁੰਦੇ ਹਨ ਜੋ ਇਨਸਾਨਾਂ ਦੇ ਵਾਂਗ ਹੀ ਜਾਨਵਰਾਂ ਦੀਆਂ ਹਰ ਇੱਕ ਖੁਸ਼ੀਆਂ ਨੂੰ ਪੂਰਾ ਕਰਦੇ ਹਨ। ਇਹੋ ਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਕੁਤਿਆਂ ਦੇ ਜਨਮ ਦਿਨ ਤੇ ਇੱਕ ਪਿੰਡ ਵੱਲੋਂ ਜਸ਼ਨ ਮਨਾਇਆ ਮਨਾਇਆ ਗਿਆ ਤੇ ਪੂਰੀ ਪਿੰਡ ਦੀ ਰੋਟੀ ਕੀਤੀ ਗਈ। ਇਨ੍ਹਾਂ ਹੀ ਨਹੀਂ ਸਗੋਂ ਜ਼ਮੀਨ ਦਾ ਇੱਕ ਹਿੱਸਾ ਵੀ ਕੀਤਾ ਗਿਆ l ਦੱਸ ਦਈਏ ਕਿ ਸ਼ਾਮ ਬਿਹਾਰੀ ਤੇ ਉਸ ਦੀ ਪਤਨੀ ਰੇਨੂੰ ਨੇ ਆਪਣੇ ਇਕ ਸਾਲ ਦੇ ਪਾਲਤੂ ਕੁੱਤਿਆਂ ਜਿਨ੍ਹਾਂ ਦਾ ਨਾਮ ਇਨਾਮ ਜੋੜੇ ਦੇ ਵੱਲੋਂ ਲਾਲੂ ਅਤੇ ਭੂਰਾ ਰੱਖਿਆ ਗਿਆ ਸੀ ਉਨ੍ਹਾਂ ਦਾ ਜਨਮ ਦਿਨ ਮਨਾਇਆ। ਪਹਿਲੇ ਰੇਨੂੰ ਨੇ ਦੋਹਾਂ ਦੀ ਆਰਤੀ ਕੀਤੀ, ਫਿਰ ਉਨ੍ਹਾਂ ਤੋਂ ਕੇਕ ਕਟਵਾਇਆ। ਨਹੀਂ ਸਗੋਂ ਇਹਨਾਂ ਦੋਵੇਂ ਕੁੱਤਿਆਂ ਦੇ ਜਨਮ ਦਿਨ ‘ਤੇ ਮਹਿਮਾਨਾਂ ਤੇ ਪਿੰਡ ਵਾਲਿਆਂ ਨੂੰ ਵੀ ਬੁਲਾਇਆ ਗਿਆ।’

ਜੋੜੇ ਨੇ ਪੂਰੇ ਪਿੰਡ ਲਈ ਭੋਜਨ ਦਾ ਵੀ ਇੰਤਜ਼ਾਮ ਕੀਤਾ ਸੀ । ਮਹਿਮਾਨਾਂ ਨੇ ਕੁੱਤਿਆਂ ਨੂੰ ਤੋਹਫ਼ੇ ਵੀ ਦਿੱਤੇ। ਜਿਸ ਸਬੰਧੀ ਗੱਲਬਾਤ ਕਰਦਾ ਹੋਇਆ ਘਰ ਦੀ ਮਾਲਕਣ ਰੇਨੂੰ ਨੇ ਦੱਸਿਆ ਕਿ ਉਨ੍ਹਾਂ ਦੀ ਕੋਈ ਔਲਾਦ ਨਹੀਂ ਹੈ। ਪਿੰਡ ‘ਚ ਇਕ ਕੁੱਤੀ ਨੇ ਪਿਛਲੇ ਸਾਲ 2 ਬੱਚਿਆਂ ਨੂੰ ਜਨਮ ਦਿੱਤਾ ਸੀ। ਉਹ ਦੋਵੇਂ ਕੁੱਤਿਆਂ ਨੂੰ ਆਪਣੇ ਘਰ ਲੈ ਆਈ ਅਤੇ ਉਨ੍ਹਾਂ ਦਾ ਨਾਮ ਲਾਲੂ ਅਤੇ ਭੂਰਾ ਰੱਖਿਆ। ਉੱਥੇ ਹੀ ਰੇਨੂੰ ਨੇ ਦੱਸਿਆ ਕਿ ਉਨ੍ਹਾਂ ਦੇ ਕੁੱਤੇ ਬਹੁਤ ਕਿਸਮਤਵਾਲੇ ਹਨ, ਇਸ ਲਈ ਉਨ੍ਹਾਂ ਦਾ ਜਨਮ ਦਿਨ ਮਨਾਇਆ ਅਤੇ ਇਸ ‘ਚ ਕੋਈ ਕਮੀ ਨਹੀਂ ਛੱਡੀ। ਪੂਰੇ ਇਲਾਕੇ ‘ਚ ਲਾਲੂ ਅਤੇ ਭੂਰਾ ਦੇ ਜਨਮ ਦਿਨ ਦੀ ਕਾਫ਼ੀ ਚਰਚਾ ਹੈ।

ਇਸ ਜੋੜੇ ਨੇ ਪੂਰੀ ਦੁਨੀਆਂ ਭਰ ਦੇ ਵਿੱਚ ਇੱਕ ਵੱਖਰੀ ਮਿਸਾਲ ਜਾਨਵਰਾਂ ਨੂੰ ਲੈ ਕੇ ਪੈਦਾ ਕਰ ਦਿੱਤੀ l ਜਿੱਥੇ ਅਕਸਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਲੋਕ ਜਾਨਵਰਾਂ ਦੀ ਕੁੱਟਮਾਰ ਕਰਦੇ ਹਨ ਉਨ੍ਹਾਂ ਦੇ ਨਾਲ ਬਦਸਲੂਕੀ ਕਰਦੇ ਹਨ, ਪਰ ਇਹ ਜੋੜੇ ਨੇ ਵੱਖਰੇ ਤਰੀਕੇ ਦੇ ਨਾਲ ਇਨਾਮ ਕੁੱਤਿਆਂ ਦਾ ਜਨਮ ਦਿਨ ਮਨਾ ਕੇ ਇੱਕ ਵੱਖਰੀ ਮਿਸਾਲ ਸਮਾਜ ਲਈ ਕਾਇਮ ਕੀਤੀ ਹੈ l ਜਿੱਥੇ ਕਈ ਲੋਕ ਆਪਣੇ ਪਾਲਤੂ ਜਾਨਵਰਾਂ ਨਾਲ ਇੰਨਾ ਪਿਆਰ ਕਰਦੇ ਹਨ ਕਿ ਉਨ੍ਹਾਂ ਦੇ ਬਿਨਾਂ ਨਾ ਇਕੱਲੇ ਖਾਂਦੇ ਹਨ ਅਤੇ ਨਾ ਹੀ ਸੌਂਦੇ ਹਨ। ਖ਼ਾਸ ਕਰ ਕੇ ਕੁੱਤਿਆਂ ਨਾਲ ਲੋਕਾਂ ਦਾ ਬਹੁਤ ਪਿਆਰ ਹੁੰਦਾ ਹੈ।

ਇਸ ਵਿਚ ਬਰੇਲੀ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਕਿਸਾਨ ਜੋੜੇ ਨੇ ਆਪਣੇ 2 ਪਾਲਤੂ ਕੁੱਤਿਆਂ ਦਾ ਜਨਮ ਦਿਨ ਮਨਾਇਆ ਹੈ। ਇੰਨਾ ਹੀ ਨਹੀਂ ਜੋੜੇ ਨੇ ਆਪਣੀ ਸਾਰੀ ਜਾਇਦਾਦ ਇਨ੍ਹਾਂ ਕੁੱਤਿਆਂ ਦੇ ਨਾਮ ਕਰਨ ਦਾ ਐਲਾਨ ਵੀ ਕੀਤਾ ਹੈ। ਮਾਮਲਾ ਜ਼ਿਲ੍ਹੇ ਦੇ ਭੋਜੀਪੁਰਾ ਖੇਤਰ ਦੇ ਪਿੰਡ ਬੋਹਿਤ ਦਾ ਹੈ। ਸੋ ਜਿਸ ਤਰੀਕੇ ਦੇ ਨਾਲ ਹੀ ਜੁੜੇ ਨੇ ਇਹਨਾਂ ਕੁੱਤਿਆਂ ਦਾ ਜਨਮ ਦਿਨ ਮਨਾ ਕੇ ਸਮਾਜ ਵਿੱਚ ਇੱਕ ਵੱਖਰਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ, ਉਸ ਬਾਬਤ ਤੁਹਾਡੀ ਕੀ ਰਾਏ ਹੈ ਜਰੂਰ ਸਾਡੇ ਕਮੈਂਟ ਬਾਕਸ ਵਿੱਚ ਸਾਨੂੰ ਲਿਖ ਕੇ ਭੇਜੋ l



error: Content is protected !!