ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)-ਸ੍ਰੀ ਮੁਕਤਸਰ ਸਾਹਿਬ ਸ਼ਹਿਰ ‘ਚ ਅੱਜ ਕੁਝ ਲੋਕਾਂ ਨੇ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਸ਼ਹਿਰ ਦੇ ਬੂੜਾ ਗੁੱਜਰ ਰੋਡ ‘ਤੇ ਦੋ ਔਰਤਾਂ ਨੂੰ ਘਰੋਂ ਘੜੀਸ ਕੇ ਬਾਹਰ ਸੜਕ ਵਿਚਾਲੇ ਲਿਆ ਕੇ ਬੁਰੀ ਤਰ੍ਹਾਂ ਨਾਲ ਕੱਟਿਆ। ਜਿਸਦੀ ਇਕ ਬੱਚੇ ਵੱਲੋਂ ਬਣਾਈ ਵੀਡੀਓ ਵਾਇਰਲ ਹੋ ਚੁੱਕੀ ਹੈ ਜਿਸ ‘ਚ ਬੱਚਾ ਖੁਦ ਵੀ ਰੋ-ਰੋ ਕੇ ਕਹਿ ਰਿਹਾ ਕੇ ਮੇਰੀ ਮੰਮੀ ਨੂੰ ਬਚਾ ਲਓ, ਮੇਰੀ ਮੰਮੀ ਮਾਰ ਦਿੱਤੀ। ਵੀਡੀਓ ‘ਚ ਕੁਝ ਲੋਕ ਇਕ ਔਰਤ ਨੂੰ ਸੜਕ ਤੇ ਲੰਮੇ ਪਾ ਕੇ ਬੈਲਟਾਂ, ਲੱਤਾਂ ਅਤੇ ਡਾਗਾਂ ਸੋਟਿਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਉਸਨੂੰ ਛਡਾਉਣ ਆਈ ਉਸਦੀ ਮਾਂ ਨੂੰ ਵੀ ਵਾਲਾਂ ਤੋਂ ਫੜ੍ਹਾ ਕੇ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਮਾਵਾਂ ਧੀਆਂ ਨੂੰ ਲੋਕਾਂ ਵਲੋਂ ਇਲਾਜ ਲਈ ਸਥਾਨਕ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਹ ਜ਼ੇਰੇ ਇਲਾਜ ਹਨ।
ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਵੀ ਹਰਕਤ ਵਿਚ ਆ ਗਈ ਹੈ ਅਤੇ ਪੁਲਸ ਨੇ ਇਸ ਮਾਮਲੇ ‘ਚ ਕਾਂਗਰਸੀ ਕੌਂਸਲਰ ਅਤੇ ਉਸਦੇ ਤਿੰਨ ਭਰਾਵਾਂ ਸਮੇਤ ਦਸ ਲੋਕਾਂ ਵਿਰੁੱਧ ਮਾਮਲਾ ਦਰਜ਼ ਕਰਕੇ ਛੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਔਰਤ ਦੇ ਬੱਚੇ ਵਲੋਂ ਬਣਾਈ ਗਈ ਵੀਡੀਓ ‘ਚ ਕਾਂਗਰਸੀ ਐਮ.ਸੀ. ਰਾਕੇਸ਼ ਚੌਧਰੀ ਦਾ ਭਰਾ ਸੰਨੀ ਚੌਧਰੀ ਅਤੇ ਦੋ ਹੋਰ ਲੜਕਿਆਂ ਵਲੋਂ ਪੀੜਤ ਔਰਤ ਨੂੰ ਘਰੋਂ ਬਾਹਰ ਖਿੱਚ ਕੇ ਸੜਕ ਤੇ ਲਿਆਂਦਾ ਗਿਆ ਅਤੇ ਉਸਨੂੰ ਲੱਤਾਂ, ਮੁੱਕੀਆਂ, ਡੰਡੇ ਅਤੇ ਬੈਲਟਾਂ ਨਾਲ ਬੂਰੀ ਤਰ੍ਹਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਹੈ। ਕੁੱਟਮਾਰ ਕਰਨ ਵਾਲਿਆਂ ਦੇ ਨਾਲ ਇਕ ਔਰਤ ਵੀ ਦਿਖਾਈ ਦੇ ਰਹੀ ਹੈ। ਪੀੜਤ ਔਰਤ ਦੀ ਮਾਂ ਉਸਨੂੰ ਛਡਾਉਣ ਦੇ ਲਈ ਆਉਂਦੀ ਤਾਂ ਉਸਨੂੰ ਵੀ ਹਮਲਾਵਰ ਵਲੋਂ ਧੱਕੇ ਮਾਰਦਿਆਂ ਬਰੀ ਤਰ੍ਹਾਂ ਕੁੱਟਿਆ ਗਿਆ ਹੈ।
ਪੀੜਤ ਲੜਕੀ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਸੰਨੀ ਚੌਧਰੀ ਤੋਂ ਵਿਆਜ ਤੇ ਪੈਸੇ ਲਏ ਸਨ ਜੋ ਕਿ ਉਨ੍ਹਾਂ ਨੇ ਵਾਪਸ ਕਰ ਦਿੱਤੇ ਸਨ ਪਰ ਅਜੇ ਵੀ ਉਹ 23000 ਰੁਪਏ ਹੋਰ ਉਸਦੀ ਭੈਣ ਕੋਲੋਂ ਮੰਗ ਰਹੇ ਹਨ ਅਤੇ ਇਸੇ ਗੱਲ ਨੂੰ ਲੈ ਕੇ ਉਨ੍ਹਾਂ ਨੇ ਉਸਦੀ ਭੈਣ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਹੈ। ਥਾਣਾ ਸਿਟੀ ਦੇ ਇੰਚਾਰਜ਼ ਅਸ਼ੋਕ ਕੁਮਾਰ ਨੇ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਐਮ.ਸੀ. ਰਾਕੇਸ਼ ਚੌਧਰੀ, ਉਸਦੇ ਭਰਾ ਰੂਪ ਲਾਲ, ਸੁਰੇਸ਼ ਚੌਧਰੀ, ਸੰਨੀ ਚੌਧਰੀ ਤੋਂ ਇਲਾਵਾ ਗੁੱਡੀ, ਸੇਖੂ, ਜੰਬੋ, ਹਸਨ, ਰੇਨੂ ਅਤੇ ਜੋਤੀ ਦੇ ਖਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ਼ ਕਰ ਲਿਆ ਹੈ। ਉਧਰ ਜ਼ਿਲ੍ਹਾ ਪੁਲਸ ਮੁਖੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਦੋਂ ਕਿ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
Home ਤਾਜਾ ਜਾਣਕਾਰੀ ਕੁੱਟ ਖਾਣ ਵਾਲੀ ਔਰਤ ਨੇ ਕਰਤਾ ਵੱਡਾ ਖੁਲਾਸਾ ਕਹਿੰਦੀ ਮੈਨੂੰ ਤਾ ਕਰਕੇ ਕੁਟਿਆ ਜਦੋ ਮੈਂ ….(Video)
ਤਾਜਾ ਜਾਣਕਾਰੀ