ਆਈ ਤਾਜ਼ਾ ਵੱਡੀ ਖਬਰ

ਪੰਜਾਬ ਚ ਲਗਾਤਾਰ ਆਪਰਾਧਿਕ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਜਿਨਾਂ ਨੂੰ ਦੇਖ ਕੇ ਵੀ ਲੋਕਾਂ ਚ ਡਰ ਵੇਖਿਆ ਜਾ ਰਿਹਾ ਹੈ। ਆਏ ਦਿਨ ਹੀ ਵਾਪਰਣ ਵਾਲੀਆਂ ਅਜਿਹੀਆਂ ਅਪਰਾਧਿਕ ਘਟਨਾਵਾਂ ਜਿਥੇ ਕੁਝ ਲੋਕਾਂ ਵੱਲੋਂ ਲੁੱਟ-ਖੋਹ ਚੋਰੀ ਠੱਗੀ ਦੇ ਕਾਰਨ ਵਾਪਰਦੀਆਂ ਹਨ। ਉੱਥੇ ਹੀ ਕਈ ਵਾਰ ਆਪਸੀ ਰਿਸ਼ਤੇ ਵੀ ਇਸ ਕਦਰ ਉਲਝ ਜਾਂਦੇ ਹਨ ਕਿ ਜਿਥੇ ਕੁਝ ਲੋਕਾਂ ਵੱਲੋਂ ਆਪਣੇ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇ ਹੋਏ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਸ ਵਿੱਚ ਆਪਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਵਿਆਹ ਵਰਗੇ ਪਵਿੱਤਰ ਬੰਧਨ ਨੂੰ ਵੀ ਉਸ ਸਮੇਂ ਟੁਟਦਾ ਵੇਖਿਆ ਜਾਂਦਾ ਹੈ ਜਦੋਂ ਪਤੀ ਵੱਲੋਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਮਾਰ ਦਿੱਤਾ ਜਾਂਦਾ ਹੈ। ਨੌਜਵਾਨ ਪੀੜ੍ਹੀ ਵੱਲੋਂ ਜਿੱਥੇ ਅੱਜ ਪ੍ਰੇਮ ਵਿਆਹ ਕਰਵਾਉਣ ਨੂੰ ਪਹਿਲ ਦਿੱਤੀ ਜਾ ਰਹੀ ਹੈ ਉਥੇ ਹੀ ਇਨ੍ਹਾਂ ਕੁਝ ਲੋਕਾਂ ਨੂੰ ਇਸਦਾ ਅੰਜਾਮ ਬਾਅਦ ਵਿਚ ਉਨ੍ਹਾਂ ਨੂੰ ਭੁਗਤਨਾ ਪੈ ਰਿਹਾ ਹੈ।

ਹੁਣ ਕੁੜੀ ਵੱਲੋਂ 6 ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਗਿਆ ਸੀ ਅਤੇ ਹੁਣ ਚਾਰ ਸਾਲਾਂ ਦੀ ਧੀ ਦੇ ਨਾਲ ਲਾਸ਼ ਮਿਲੀ ਹੈ ਅਤੇ ਪਤੀ ਦੇ ਫ਼ਰਾਰ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਰਿਆਣਾ ਦੇ ਰੇਵਾੜੀ ਜ਼ਿਲੇ ਤੋਂ ਸਾਹਮਣੇ ਆਇਆ ਹੈ ਜਿਥੇ 6 ਸਾਲ ਪਹਿਲਾਂ ਦਿਨੇਸ਼ ਅਤੇ ਸਾਕਸ਼ੀ ਵੱਲੋਂ ਪ੍ਰੇਮ ਵਿਆਹ ਕਰਵਾਇਆ ਗਿਆ ਸੀ। ਦਿਨੇਸ਼ ਜਿੱਥੇ ਇਕ ਪ੍ਰਾਈਵੇਟ ਕੰਪਨੀ ਦੇ ਵਿਚ ਨੌਕਰੀ ਕਰ ਰਿਹਾ ਸੀ ਉੱਥੇ ਹੀ ਰਿਵਾੜੀ ਸ਼ਹਿਰ ਦੇ ਕ੍ਰਿਸ਼ਨਾ ਨਗਰ ਵਿੱਚ ਆਪਣੀ ਪਤਨੀ ਅਤੇ ਬੇਟੀ ਨਾਲ ਕਿਰਾਏ ਦੇ ਕਮਰੇ ਤੇ ਰਹਿ ਰਿਹਾ ਸੀ।

ਉਥੇ ਹੀ ਚਾਰ ਸਾਲਾਂ ਦੀ ਬੇਟੀ ਅਵਨੀ ਅਤੇ ਸਾਕਸ਼ੀ ਦੀ ਮੌਤ ਦੀ ਖ਼ਬਰ ਉਸ ਸਮੇਂ ਮਿਲੀ ਜਦੋਂ ਗੁਆਂਢ ਵਿਚ ਰਹਿਣ ਵਾਲੀ ਇਕ ਬੱਚੀ ਅਵਨੀ ਨਾਲ ਖੇਡਣ ਲਈ ਉਨ੍ਹਾਂ ਦੇ ਘਰ ਗਈ ਤੇ ਦੱਸਿਆ ਕਿ ਅਵਨੀ ਅਤੇ ਉਸ ਦੀ ਮੰਮੀ ਬੇਹੋਸ਼ ਹਨ। ਜਾਣਕਾਰੀ ਮਿਲਣ ਤੇ ਆਸ ਪਾਸ ਦੇ ਲੋਕਾਂ ਵੱਲੋਂ ਜਾ ਕੇ ਵੇਖਿਆ ਗਿਆ ਤਾਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਉਥੇ ਹੀ ਉਸ ਦੇ ਪਰਵਾਰਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ ਗਿਆ ਹੈ।

ਜਿੱਥੇ ਉਸ ਦੇ ਪਤੀ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਸ ਨਾਲ ਸੰਪਰਕ ਨਹੀਂ ਹੋ ਸਕਿਆ ਹੈ ਜੋ ਘਰ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਉਸਦੇ ਮਿਲਣ ਉਪਰੰਤ ਹੀ ਇਸ ਸਾਰੀ ਘਟਨਾ ਦਾ ਖੁਲਾਸਾ ਹੋਵੇਗਾ।

Home ਤਾਜਾ ਜਾਣਕਾਰੀ ਕੁੜੀ ਨੇ 6 ਸਾਲ ਪਹਿਲਾਂ ਕਰਾਇਆ ਸੀ ਪ੍ਰੇਮ ਵਿਆਹ ਹੁਣ 4 ਸਾਲਾਂ ਦੀ ਧੀ ਨਾਲ ਮਿਲੀ ਲਾਸ਼ ਪਤੀ ਫਰਾਰ – ਤਾਜਾ ਵੱਡੀ ਖਬਰ

ਤਾਜਾ ਜਾਣਕਾਰੀ
ਕੁੜੀ ਨੇ 6 ਸਾਲ ਪਹਿਲਾਂ ਕਰਾਇਆ ਸੀ ਪ੍ਰੇਮ ਵਿਆਹ ਹੁਣ 4 ਸਾਲਾਂ ਦੀ ਧੀ ਨਾਲ ਮਿਲੀ ਲਾਸ਼ ਪਤੀ ਫਰਾਰ – ਤਾਜਾ ਵੱਡੀ ਖਬਰ
ByadminMay 8, 2022Comments Off on ਕੁੜੀ ਨੇ 6 ਸਾਲ ਪਹਿਲਾਂ ਕਰਾਇਆ ਸੀ ਪ੍ਰੇਮ ਵਿਆਹ ਹੁਣ 4 ਸਾਲਾਂ ਦੀ ਧੀ ਨਾਲ ਮਿਲੀ ਲਾਸ਼ ਪਤੀ ਫਰਾਰ – ਤਾਜਾ ਵੱਡੀ ਖਬਰ
Previous Postਇਥੇ ਪਿੰਡ ਚ ਤੇਂਦੂਏ ਨੇ ਕੀਤਾ ਹਮਲਾ, ਇਲਾਕੇ ਚ ਪੈ ਦਹਿਸ਼ਤ- ਪਈਆਂ ਭਾਜੜਾਂ
Next Postਐਚ ਐਸ ਫੂਲਕਾ ਦੇ ਘਰੇ ਪਿਆ ਮਾਤਮ ਹੋਈ ਇਸ ਪ੍ਰੀਵਾਰਕ ਜੀਅ ਦੀ ਅਚਾਨਕ ਮੌਤ